
ਸ਼ਹਿਰ ਵਿਚ ਵਿਕ ਰਹੇ ਦੁੱਧ ਵਿਚ ਹੁਣ ਪੌਸ਼ਟਿਕਤਾ ਦੀ ਜਗ੍ਹਾ ‘ਤੇ ਪਾਣੀ ਦੀ ਮਾਤਰਾ ਜ਼ਿਆਦਾ ਵੇਖਣ ਵਿਚ ਆਈ ਹੈ। ਇਹ ਖ਼ੁਲਾਸਾ ਸਿਹਤ ਵਿਭਾਗ...
ਚੰਡੀਗੜ੍ਹ (ਸਸਸ) : ਸ਼ਹਿਰ ਵਿਚ ਵਿਕ ਰਹੇ ਦੁੱਧ ਵਿਚ ਹੁਣ ਪੌਸ਼ਟਿਕਤਾ ਦੀ ਜਗ੍ਹਾ ‘ਤੇ ਪਾਣੀ ਦੀ ਮਾਤਰਾ ਜ਼ਿਆਦਾ ਵੇਖਣ ਵਿਚ ਆਈ ਹੈ। ਇਹ ਖ਼ੁਲਾਸਾ ਸਿਹਤ ਵਿਭਾਗ ਟੀਮ ਦੀ ਜਾਂਚ ਤੋਂ ਬਾਅਦ ਹੋਇਆ ਹੈ। ਵਿਭਾਗ ਵਲੋਂ 2016 ਤੋਂ ਹੁਣ ਤੱਕ ਤਿੰਨ ਕੈਟਾਗਰੀ ਵਿਚ ਦੁੱਧ ਦੇ ਟੈਸਟ ਕੀਤੇ ਗਏ ਹੈ। ਜਿਸ ਵਿਚ ਕੈਮੀਕਲ, ਯੂਰੀਆ, ਡਿਟਰਜੈਂਟ ਦੇ ਤੱਤ ਨਹੀਂ ਹਨ ਪਰ ਪਾਣੀ ਭਰਪੂਰ ਮਾਤਰਾ ਵਿਚ ਹੈ। ਇਸ ਵਿਚ ਵਿਭਾਗ ਨੇ ਰੈਗੁਲੇਟਰੀ ਐਂਡ (ਅਪਣੇ ਆਪ ਜਾ ਕੇ ਡੇਅਰੀ ਨੂੰ ਚੈੱਕ ਕਰਨਾ), ਮੋਬਾਇਲ ਫੂਡ ਟੈਸਟਿੰਗ ਲੈਬ ਅਤੇ ਭਾਰਤ ਸਰਕਾਰ ਦੀ ਵਿਮਤਾ ਸ਼ਾਖਾ ਵਲੋਂ ਦੁੱਧ ਨੂੰ ਚੈੱਕ ਕਰਵਾਇਆ ਹੈ।
Water & Milkਚੈਕਿੰਗ ਵਿਚ ਸਪੱਸ਼ਟ ਹੋਇਆ ਕਿ ਸ਼ਰੇਆਮ ਵਿਕਣ ਵਾਲੇ ਦੁੱਧ ਵਿਚ ਨੁਕਸਾਨਦਾਇਕ ਪਦਾਰਥਾਂ ਦੀ ਮਿਲਾਵਟ ਦੇ ਬਜਾਏ ਸਿਰਫ਼ ਪਾਣੀ ਹੈ ਜੋ ਕਿ ਨਾ ਤਾਂ ਪੌਸ਼ਟਿਕ ਹੈ ਅਤੇ ਨਾ ਹੀ ਇਨਸਾਨ ਲਈ ਖ਼ਤਰਨਾਕ। ਵਿਭਾਗ ਵਲੋਂ 38 ਸਥਾਨਾਂ ਉਤੇ ਜਾ ਕੇ ਚੈਕਿੰਗ ਕੀਤੀ ਗਈ। ਜਿਸ ਵਿਚ ਦੇਖਿਆ ਗਿਆ ਕਿ ਦੁੱਧ ਵਿਚ ਫੈਟ ਘੱਟ ਹੈ। ਇਸ ਫੈਟ ਦੇ ਘੱਟ ਹੋਣ ਦਾ ਕਾਰਨ ਗਾਂ ਅਤੇ ਮੱਝ ਨੂੰ ਮਿਲਣ ਵਾਲੀ ਫ਼ੀਡ ਹੈ ਜਾਂ ਫਿਰ ਪਾਣੀ ਦੀ ਮਿਲਾਵਟ ਅਤੇ ਫੈਟ ਨੂੰ ਕੱਢ ਕੇ ਦੁੱਧ ਵੇਚਣਾ ਹੈ।
ਅਜਿਹਾ ਕਰਨ ਵਾਲਿਆਂ ਨੂੰ ਨੋਟਿਸ ਦੇਣ ਤੋਂ ਇਲਾਵਾ ਚਲਾਨ ਵੀ ਕੱਟੇ ਗਏ ਹਨ ਅਤੇ ਕੁੱਝ ਮਾਮਲਿਆਂ ਨੂੰ ਕੋਰਟ ਵਿਚ ਵੀ ਦਰਜ ਕੀਤਾ ਗਿਆ ਹੈ ਤਾਂ ਜੋ ਕਾਨੂੰਨੀ ਕਾਰਵਾਈ ਹੋ ਸਕੇ। ਸਿਹਤ ਵਿਭਾਗ ਵਲੋਂ ਮੋਬਾਇਲ ਫ਼ੂਡ ਟੈਸਟਿੰਗ ਲੈਬ ਬਣਾਈ ਗਈ ਹੈ। ਜੋ ਕਿ ਇਕ ਐਂਬੁਲੈਂਸ ਦੇ ਸਮਾਨ ਹੈ। ਇਹ ਐਂਬੁਲੈਂਸ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਜਾ ਕੇ ਖੜੀ ਹੁੰਦੀ ਹੈ ਜਿਥੇ 20 ਰੁਪਏ ਦੀ ਕੀਮਤ ਭੁਗਤਾਨ ਕਰਕੇ ਕਿਸੇ ਵੀ ਖ਼ਾਦ ਪਦਾਰਥ ਨੂੰ ਚੈੱਕ ਕਰਵਾਇਆ ਜਾ ਸਕਦਾ ਹੈ।
Milkਇਸ ਟੈਸਟ ਮਸ਼ੀਨ ਤੋਂ 1450 ਦੇ ਲਗਭੱਗ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 600 ਟੈਸਟਾਂ ਵਿਚੋਂ 50 ਫ਼ੀਸਦੀ ਤੋਂ ਵੀ ਜ਼ਿਆਦਾ ਪਾਣੀ ਦੀ ਮਾਤਰਾ ਪਾਈ ਗਈ। ਇਸ ਤਰ੍ਹਾਂ ਭਾਰਤ ਸਰਕਾਰ ਦੀ ਸ਼ਾਖਾ ਵਿਮਤਾ ਵਲੋਂ ਵੀ ਟੈਸਟ ਕੀਤੇ ਗਏ। ਜਿਸ ਵਿਚ 20 ਟੈਸਟ ਕੀਤੇ ਗਏ ਅਤੇ ਉਸ ਵਿਚ ਐਂਟੀ ਬਾਇਓਟਿਕ ਪਾਏ ਗਏ। ਮਾਹਿਰਾਂ ਦੀ ਮੰਨੀਏ ਤਾਂ ਐਂਟੀ ਬਾਇਓਟਿਕ ਹੋਣ ਦਾ ਇਕ ਕਾਰਨ ਜਾਨਵਰਾਂ ਨੂੰ ਰੋਗ ਦੇ ਸਮੇਂ ‘ਤੇ ਦਵਾਈ ਦੇਣਾ ਹੈ। ਰੋਗ ਉਤੇ ਦਿਤੀ ਗਈ ਦਵਾਈ ਦਾ ਅਸਰ ਜਾਨਵਰ ਉਤੇ ਰਹਿੰਦਾ ਹੈ ਜਿਸ ਦੇ ਕਾਰਨ ਦੁੱਧ ਵਿਚ ਇਸ ਦੀ ਮਾਤਰਾ ਪਾਈ ਜਾਂਦੀ ਹੈ।