
ਫ਼੍ਰੇਟ ਕਾਰੀਡੋਰ ’ਤੇ ਨਵੇਂ ਆਤਮ ਨਿਰਭਰ ਭਾਰਤ ਦੀ ਗੂੰਜ ਅਤੇ ਗਰਜ ਸਾਫ਼ ਸੁਣਾਈ ਦੇਵੇਗੀ : ਮੋਦੀ
ਕਿਹਾ, ਅੰਦੋਲਨਾਂ ਅਤੇ ਪ੍ਰਦਰਸ਼ਨਾਂ ’ਚ ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾਂਦੈ
ਨਵੀਂ ਦਿੱਲੀ, 29 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ‘ਨਿਊ ਖੁਰਜਾ-ਨਿਊ ਭਾਊਪਰ ਸੈਕਸ਼ਨ’ ਫ਼੍ਰੇਟ ਕਾਰੀਡੋਰ ਰੂਟ ’ਤੇ ਪਹਿਲੀ ਮਾਲ ਗੱਡੀ ਦੌੜੇਗੀ ਤਾਂ ਉਸ ’ਚ ਨਵੇਂ ਆਤਮਨਿਰਭਰ ਭਾਰਤ ਦੀ ਗੂੰਜ ਅਤੇ ਗਰਜ ਸਪਸ਼ਟ ਸੁਣਾਈ ਦੇਵੇਗੀ। ਈਸਟਰਨ ਡੇਡੀਕੇਟਿਡ ਫ਼੍ਰੇਟ ਕਾਰੀਡੋਰ ਦੇ ‘ਨਿਊ ਖੁਰਜਾ-ਨਿਊ ਭਾਊਪੁਰ’ ਸੈਕਸ਼ਨ ਦਾ ਵੀਡੀਉ ਕਾਨਫਰੰਸ ਰਾਹੀਂ ਉਦਘਾਟਨ ਕਰਨ ਤੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ, ਅੱਜ ਦਾ ਦਿਨ ਭਾਰਰਤੀ ਰੇਲ ਦੇ ਗੌਰਵਸ਼ਾਲੀ ਇਤਿਹਾਸ ਨੂੰ 21ਵੀਂ ਸਦੀ ਦੀ ਨਵੀਂ ਪਛਾਣ ਦੇਣ ਵਾਲਾ ਹੈ ਅਤੇ ਭਾਰਤ ਤੇ ਭਾਰਤੀ ਰੇਲ ਦੀ ਸ਼ਕਤੀ ਨੂੰ ਵਧਾਉਣ ਵਾਲਾ ਹੈ। ਇਸ ਗਲਿਆਰੇ ਦਾ 351 ਕਿਲੋਮੀਟਰ ਲੰਮਾ ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ ਉੱਤਰ ਪ੍ਰਦੇਸ਼ ’ਚ ਸਥਿਤ ਹੈ ਅਤੇ ਇਸ ਨੂੰ 5,750 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਮੋਦੀ ਨੇ ਅੰਦੋਲਨ ਦੌਰਾਨ ਹੋਣ ਵਾਲੀ ਭੰਨ ਤੋੜ ਕਰਨ ’ਤੇ ਵੀ ਚੇਤਾਵਨੀ ਦਿਤੀ। ਉਨ੍ਹਾਂ ਕਿਹਾ ਕਿ ਇਥੇ ਇਕ ਮਾਨਸਿਕਤਾ, ਪ੍ਰਦਰਸ਼ਨ ਅਤੇ ਅੰਦੋਲਨ ’ਚ ਦੇਖਣ ਨੂੰ ਮਿਲਦੀ ਹੈ ਅਤੇ ਇਹ ਮਾਨਸਿਕਤਾ ਦੇਸ਼ ਦੇ ਇੰਸਫ੍ਰਾਸਟਰਕਚਰ ਨੂੰ ਨੁਕਸਾਨ ਪਹੁੰਚਾਂਦੀ ਹੈ। ਇਹ ਕਿਸੇ ਪਾਰਟੀ, ਕਿਸੇ ਨੇਤਾ ਦੀ ਨਹੀਂ ਬਲਕਿ ਇਹ ਜਾਇਦਾਦ, ਹਰੇਕ ਨਾਗਰਿਕ ਅਤੇ ਸਮਾਜ ਦੇ ਹਰ ਵਰਗ ਦੀ ਹੈ। ਜੇਕਰ ਸਿਆਸੀ ਦਲਾਂ ਦਾ ਮੁਕਾਬਲਾ ਕਰਨਾ ਹੈ ਤਾਂ ਬੁਨਿਆਦੀ ਢਾਂਚੇ ਦੀ ਕੁਆਲਿਟੀ, ਸਪੀਡ ਅਤੇ ਸਕੇਲ ’ਤੇ ਚਰਚਾ ਹੋਣੀ ਚਾਹੀਦੀ ਹੈ। ਅਜਿਹੇ ’ਚ ਜੇਕਰ ਕਿਸੇ ਜਾਇਦਾਦ ਨੂੰ ਨੁਕਸਾਨ ਹੁੰਦਾ ਹੈ ਤਾਂ ਗਰੀਬ ਦਾ ਨੁਕਸਾਨ ਹੁੰਦਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਈ ਰੇਲਵੇ ਸਟੇਸ਼ਨ ’ਤੇ ਸਟੋਰੇਜ ਸਿਸਟਮ ਵਧੀਆ ਕੀਤਾ ਗਿਆ ਹੈ। ਅਜਿਹੇ ਪ੍ਰਾਜੈਕਟ ਨੂੰ 2006 ’ਚ ਮਨਜੂਰੀ ਮਿਲੀ ਸੀ ਪਰ ਕਦੇ ਇਹ ਜਮੀਨ ’ਤੇ ਨਹੀਂ ਉਤਰ ਸਕਿਆ। ਜੋ ਕਿ ਪਿਛਲੀ ਸਰਕਾਰ ਕਿੰਨੀ ਗੰਭੀਰ ਸੀ, ਇਹ ਦੱਸਦਾ ਹੈ। 2014 ਤਕ ਇਕ ਕਿਲੋਮੀਟਰ ਟਰੈਕ ਵੀ ਨਹੀਂ ਵਿਛਿਆ ਸੀ, ਸਾਡੀ ਸਰਕਾਰ ਆਉਣ ਤੋਂ ਬਾਅਦ ਫਿਰ ਤੋਂ ਫਾਈਲਾਂ ਦੇਖੀਆਂ ਗਈਆਂ ਅਤੇ ਤੇਜੀ ਨਾਲ ਕੰਮ ਨੂੰ ਵਧਾਇਆ ਗਿਆ।