
ਟਰਾਈ ਦੇ ਨਵੇਂ ਨਿਯਮ ਕੱਲ੍ਹ ਤੋਂ DTH ਅਤੇ ਕੇਬਲ ਚੈਨਲਾਂ ਉਤੇ ਲਾਗੂ ਹੋ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਚੈਨਲ ਚੁਣਨ ਦਾ ਆਖਰੀ ਦਿਨ ਹੈ...
ਚੰਡੀਗੜ੍ਹ : ਟਰਾਈ ਦੇ ਨਵੇਂ ਨਿਯਮ ਕੱਲ੍ਹ ਤੋਂ DTH ਅਤੇ ਕੇਬਲ ਚੈਨਲਾਂ ਉਤੇ ਲਾਗੂ ਹੋ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਚੈਨਲ ਚੁਣਨ ਦਾ ਆਖਰੀ ਦਿਨ ਹੈ। ਅੱਜ ਤੁਸੀਂ 100 ਫ਼੍ਰੀ ਚੈਨਲ ਚੁਣ ਸਕਦੇ ਹੋ ਅਤੇ ਇਸ ਵਿਚ ਕੋਈ ਪੈਕ ਹੋਰ ਵੀ ਜੋੜ ਸਕਦੇ ਹੋ। DTH ਪ੍ਰੋਵਾਇਡਰਾਂ ਦੇ ਨਾਲ ਕੇਬਲ ਅਤੇ ਮਲਟੀ ਸਿਸਟਮ ਆਪ੍ਰੇਟਰਾਂ ਨੇ ਅਪਣੇ ਚੈਨਲਾਂ ਦੀ ਸ਼੍ਰੇਣੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਦੀ ਕੀਮਤਾਂ ਦੀ ਗੱਲ ਕਰੀ ਤਾਂ 100 ਚੈਨਲ ਚੁਣਨ ਲਈ ਤੁਹਾਨੂੰ ਇੱਕ ਮਹੀਨੇ ਲਈ 130 ਰੁਪਏ ਅਤੇ 18 ਫ਼ੀਸਦੀ ਜੀਐਸਟੀ ਦੇਣਾ ਪਵੇਗਾ।
Channel
ਜੇਕਰ ਕੋਈ ਯੂਜ਼ਰ 100 ਤੋਂ ਜ਼ਿਆਦਾ ਚੈਨਲ ਚੁਣਦਾ ਹੈ ਤਾਂ ਉਸ ਨੂੰ 20 ਰੁਪਏ ਦੇ ਹਿਸਾਬ ਨਾਲ 25 ਚੈਨਲ ਮਿਲਣਗੇ। ਇਨ੍ਹਾਂ ਚੈਨਲਾਂ ਦੀ ਕੀਮਤ ਮੁਤਾਬਿਕ ਪੈਸੇ ਦੇਣੇ ਪੈਣਗੇ। ਜਦੋਂ ਕਿ ਯੂਜਰਜ਼ ਅਪਣਾ ਖ਼ੁਦ ਦਾ ਪੈਕ ਵੀ ਚੁਣ ਸਕਦੇ ਹਨ ਅਤੇ ਚੈਨਲ ਨੂੰ ਕਸਟਮਾਈਜ਼ ਕਰ ਸਕਦੇ ਹਨ। ਜ਼ਿਆਦਾਤਰ ਯੂਜਰਜ਼ ਦੇ ਪੈਕ ਟੀ.ਵੀ ਪੈਟਰਨ ਅਤੇ ਆਧਾਰਤ ਹੋਣਗੇ ਜਿਹੜਾ ਅਜੇ ਯੂਜਰਜ਼ ਨੇ ਲਈ ਹੋਏ ਹਨ। ਹੁਣ ਜਾਣੋਂ ਕਿ ਤੁਸੀਂ 100 ਚੈਨਲ ਟਾਟਾ ਸਕਾਈ, ਏਅਰਟੈੱਲ ਅਤੇ ਜਿਸ਼ ਟੀ.ਵੀ ਅਤੇ ਉਤੇ ਕਿਵੇਂ ਚੁਣ ਸਕਦੇ ਹੋ।
Trai
ਏਅਰਟੈਲ :- ਏਅਰਟੈੱਲ ਯੂਜਰਜ਼ ਆਫ਼ੀਸ਼ੀਅਲ ਆਈਟ ਜਾਂ ਮਾਈ ਏਅਰਟੈੱਲ ਐਪ ਦੀ ਮੱਦਦ ਲੈ ਸਕਦੇ ਹਨ। ਇਸ ਲਈ ਯੂਜਰਜ਼ ਨੂੰ ਅਪਣਾ ਫੋਨ ਨੰਬਰ ਭਰਨਾ ਪਵੇਗਾ ਅਤੇ ਫਿਰ ਜੋ ਓਟੀਪੀ ਆਵੇਗਾ। ਉਸ ਦੀ ਮੱਦਦ ਨਾਲ ਲੌਗ ਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਸਾਰੇ ਆਪਸ਼ਨ ਨਜ਼ਰ ਆ ਜਾਣਗੇ। ਜਿਨ੍ਹਾਂ ਨੂੰ ਤੁਸੀਂ ਕਨਫ੍ਰਮ ਕਰ ਸਕਦੇ ਹੋ। ਇਸ ਤੋਂ ਬਾਅਦ ਏਅਰਟੈੱਲ 25 ਮੁਫ਼ਤ ਚੈਨਲਾਂ ਵਿਚ ਡੀ.ਡੀ ਚੈਨਲ ਦੇ ਰਿਹਾ ਹੈ ਜਿਸ ਨੂੰ ਲਿਸਟ ਵਿੱਚੋਂ ਹਟਾਇਆ ਨਹੀਂ ਜਾ ਸਕਦਾ।
T.v Channel
ਟਾਟਾ ਸਕਾਈ :- ਟਾਟਾ ਸਕਾਈ ਦਾ ਪ੍ਰੋਸੈਸ ਵੀ ਇਸ ਤਰ੍ਹਾਂ ਦਾ ਹੈ ਜਿੱਥੇ ਯੂਜਰਜ਼ ਆਫ਼ੀਸ਼ੀਅਲ ਸਾਈਟ ਜਾਂ ਐਪ ਰਾਹੀਂ ਚੈਨਲਾਂ ਨੂੰ ਚੁਣ ਸਕਦੇ ਹਨ। ਟਾਟਾ ਵਿਚ ਤੁਸੀਂ ਟਾਟਾ ਸਕਾਈ ਐਪ ਜਾਂ ਆਲ ਪੈਕ ਚੈਨਲ ਚੁਣ ਸਕਦੇ ਹੋ। ਜਿਨ੍ਹਾਂ ਨੂੰ ਲੇਬੇ ਪੈਕਸ ਲਈ ਹੋਏ ਹਨ, ਉਨ੍ਹਾਂ ਦਾ ਬੈਲੇਂਸ ਯੂਜਰਜ਼ ਦੇ ਅਕਾਉਂਟ ਵਿਚ ਮਰਜ਼ ਹੋ ਜਾਵੇਗਾ।
Channel
ਡਿਸ਼ ਟੀ.ਵੀ :- ਡਿਸ਼ ਟੀ.ਵੀ ਯੂਜਰਜ਼ ਵੀ ਓ.ਟੀ.ਪੀ ਨਾਲ ਲਾਗ ਇਨ ਕਰ ਸਕਦੇ ਹਨ। ਡਿਸ਼ ਟੀ.ਵੀ ਨੇ ਯੂਜਰਜ਼ ਨੂੰ ਤਿੰਨ ਕੈਟਾਗਿਰੀ ਡਿਸ਼ ਕੰਬੋ, ਚੈਨਲਜ਼ ਅਤੇ ਬੁੱਕੇ ਵਿਚ ਵੰਡਿਆ ਹੋਇਆ ਹੈ। ਇਸ ਤੋਂ ਬਾਅਦ ਯੂਜਰਜ਼ ਭਾਸ਼ਾ ਦੀ ਚੋਣ ਕਰ ਸਕਦੇ ਹਨ ਅਤੇ ਫਿਰ ਚੈਨਲ ਚੁਣ ਸਕਦੇ ਹਨ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਇਸ ਪ੍ਰੋਸੈਸ ਨੂੰ ਪੂਰੀ ਨਹੀਂ ਕੀਤਾ, ਉਨ੍ਹਾਂ ਦੇ ਟੀ.ਵੀ ਅੱਜ ਰਾਤ 12 ਵਜੇ ਤੋਂ ਹੀ ਬੰਦ ਹੋ ਜਾਣਗੇ ਅਤੇ ਜਦੋਂ ਤੱਕ ਉਹ ਚੈਨਲਾਂ ਦੀ ਚੋਣ ਨਹੀਂ ਕਰ ਲੈਂਦੇ, ਉਹ ਸਿਰਫ਼ ਫ੍ਰੀ ਚੈਨਲ ਹੀ ਦੇਖ ਪਾਉਣਗੇ।