
ਕਿਹਾ- ਮੈਨੂੰ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਲਈ ਮੇਰੇ ਕੰਮ ਨੂੰ ਮਾਨਤਾ ਦਿੱਤੀ
ਨਵੀਂ ਦਿੱਲੀ: ਅਮਰੀਕਾ ਵਿਚ ਰਹਿਣ ਵਾਲੇ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਨੂੰ ਪ੍ਰਵਾਸੀ ਭਾਰਤੀ ਸਨਮਾਨ ਦਿੱਤਾ ਜਾ ਰਿਹਾ ਹੈ। ਦਰਸ਼ਨ ਸਿੰਘ ਧਾਲੀਵਾਲ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ’ਤੇ ਅਕਤੂਬਰ 2021 ਦੀ ਰਾਤ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਧਾਲੀਵਾਲ ਨੇ ਕਿਹਾ ਕਿ ਇਸ ਸਾਲ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਪ੍ਰਾਪਤ ਕਰਨ ਵਾਲੇ 21 ਪ੍ਰਵਾਸੀਆਂ ਵਿਚ ਸ਼ਾਮਲ ਹੋਣ 'ਤੇ ਉਹ ਬਹੁਤ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ: ਕਾਂਝਵਾਲਾ ਮਾਮਲਾ: ਮ੍ਰਿਤਕਾ ਦੀ ਦੋਸਤ ਦਾ ਬਿਆਨ, ‘ਨਸ਼ੇ ਵਿਚ ਸੀ ਅੰਜਲੀ, ਜ਼ਿੱਦ ਕਰਕੇ ਚਲਾਈ ਸਕੂਟੀ'
ਪ੍ਰਵਾਸੀ ਭਾਰਤੀ ਸਨਮਾਨ ਵਿਦੇਸ਼ੀ ਭਾਰਤੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ। 72 ਸਾਲਾ ਦਰਸ਼ਨ ਸਿੰਘ ਧਾਲੀਵਾਲ ਨੂੰ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕਰਨ ਤੋਂ ਬਾਅਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਰਜਿਸਟਰਾਂ ਦੀ ਛਪਾਈ ’ਚ ਘਪਲਾ: 1.19 ਕਰੋੜ ’ਚ ਹੋਣੀ ਸੀ ਰਜਿਸਟਰਾਂ ਦੀ ਛਪਾਈ ਪਰ ਖਰਚੇ ਗਏ 2.73 ਕਰੋੜ ਰੁਪਏ
ਇਕ ਮੀਡੀਆ ਅਦਾਰੇ ਨਾਲ ਫੋਨ 'ਤੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ, “ਜਦੋਂ ਮੈਨੂੰ ਵਾਪਸ ਭੇਜਿਆ ਗਿਆ ਤਾਂ ਮੈਂ ਨਿਰਾਸ਼ ਨਹੀਂ ਹੋਇਆ। ਮੈਂ ਪ੍ਰਮਾਤਮਾ ਅੱਗੇ ਝੁਕਦਾ ਹਾਂ ਅਤੇ ਵਿਸ਼ਵਾਸ ਕਰਦਾ ਹਾਂ ਕਿ ਉਹ ਜੋ ਵੀ ਕਰਦਾ ਹੈ ਉਹ ਹਮੇਸ਼ਾ ਬਿਹਤਰ ਹੁੰਦਾ ਹੈ।"
ਇਹ ਵੀ ਪੜ੍ਹੋ: 1500 ਕਰੋੜ ਦੀ ਧੋਖਾਧੜੀ: ਲੁਧਿਆਣਾ ਦੀ ਟੈਕਸਟਾਈਲ ਕੰਪਨੀ ਖਿਲਾਫ਼ ਮੁਹਾਲੀ ਕੋਰਟ 'ਚ CBI ਦੀ ਚਾਰਜਸ਼ੀਟ ਦਾਇਰ
ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨ ਕਿਸ ਹਾਲਾਤ ਵਿਚੋਂ ਗੁਜ਼ਰ ਰਹੇ ਹਨ, ਇਹ ਦੇਖਦਿਆਂ ਉਹਨਾਂ ਨੇ ਲੰਗਰ ਲਗਾਉਣ ਦਾ ਫੈਸਲਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਐਨਆਰਆਈ ਕਾਰੋਬਾਰੀ ਨੇ ਕਿਹਾ, “ਉਹਨਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਉਹਨਾਂ ਨੇ ਸਿੱਖਾਂ ਲਈ ਕਈ ਮਹਾਨ ਕੰਮ ਕੀਤੇ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਅਜਿਹਾ ਕਰਦੇ ਰਹਿਣ”।
ਇਹ ਵੀ ਪੜ੍ਹੋ: ਭੁਪਿੰਦਰ ਹਨੀ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ’ਚ 2 ਸਹਾਇਕ ਨਿਰਦੇਸ਼ਕਾਂ ਦੀ ਹੋਈ ਗਵਾਹੀ, ਅਗਲੀ ਸੁਣਵਾਈ 22 ਫਰਵਰੀ ਨੂੰ
ਉਹਨਾਂ ਕਿਹਾ, “ਇਹ ਮੇਰੇ ਲਈ ਇਕ ਸਦਮੇ ਵਾਂਗ ਹੈ। ਭਾਰਤ ਸਰਕਾਰ ਵੱਲੋਂ ਦੋ ਸਾਲਾਂ ਦੇ ਅੰਦਰ ਮੈਨੂੰ ਦਿੱਤਾ ਗਿਆ ਇਹ ਦੂਜਾ ਝਟਕਾ ਹੈ। ਇਸ ਵਾਰ ਮੈਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਲਈ ਮੇਰੇ ਕੰਮ ਨੂੰ ਮਾਨਤਾ ਦਿੱਤੀ ਹੈ”।