
ਰੈਨਸ ਸ਼ਹਿਰ ਦੇ ਇਕ ਸਟੋਰ ’ਚ ਕਲਰਕ ਦਾ ਕੰਮ ਕਰਦਾ ਸੀ ਮਨਦੀਪ, 2 ਨਾਬਾਲਗ ਹਿਰਾਸਤ ਵਿਚ
ਨਿਊਯਾਰਕ: ਅਮਰੀਕੀ ਸਟੇਟ ਜੌਰਜੀਆ ਵਿਚ ਦੋ ਨਾਬਾਲਗਾਂ ਵਲੋਂ ਇਕ 36 ਵਰ੍ਹਿਆਂ ਦੇ ਪੰਜਾਬੀ ਮੂਲ ਦੇ ਸਟੋਰ ਕਲਰਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਹਥਿਆਰਬੰਦ ਲੁੱਟ ਦੀ ਵਾਰਦਾਤ ’ਚ ਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਔਗਸਟਾ ਵਿਚ ਰੋਜ਼ੀਅਰ ਰੋਡ ਦੇ ਵਸਨੀਕ ਮਨਦੀਪ ਸਿੰਘ ਨੂੰ ਜੌਰਜੀਆ ਦੇ ਜੈਫਰਸਨ ਕਾਉਂਟੀ ਦੇ ਇਕ ਸ਼ਹਿਰ ਰੈਨਸ ਵਿਚ ਇਕ ਹਾਈਵੇਅ ’ਤੇ ਸਥਿਤ ਰੈਨਸ ਫੂਡ ਮਾਰਟ ਵਿਚ ਦੋ ਗੋਲੀਆਂ ਲਗੀਆਂ ਸਨ। ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ ਸੀ।
ਇਹ ਵੀ ਪੜ੍ਹੋ: ਭਾਰੀ ਮੀਂਹ ਕਰਨ ਡਿੱਗਿਆ ਫੈਕਟਰੀ ਦਾ ਸ਼ੈੱਡ, ਇਕ ਮਜ਼ਦੂਰ ਦੀ ਮੌਤ ਅਤੇ ਤਿੰਨ ਜ਼ਖ਼ਮੀ
ਰੈਨਸ ਦੇ ਪੁਲਿਸ ਮੁਖੀ ਜੌਹਨ ਮੇਨਾਰਡ ਨੇ ਦਸਿਆ ਕਿ ਮਨਦੀਪ ਸਿੰਘ ਸਟੋਰ ’ਤੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਕੰਮ ਕਰ ਰਿਹਾ ਸੀ। ਰੈਨਸ ਪੁਲਿਸ ਵਿਭਾਗ ਨੇ ਦਸਿਆ ਕਿ 28 ਜੂਨ ਦੀ ਰਾਤ ਕਰੀਬ 8:37 ਵਜੇ (ਸਥਾਨਕ ਸਮਾਂ), ਦੋ ਸ਼ੱਕੀ ਵਿਅਕਤੀ ਰੈਨਸ ਫ਼ੂਡ ਮਾਰਟ ਵਿਚ ਦਾਖਲ ਹੋਏ। ਮੇਨਾਰਡ ਨੇ ਕਿਹਾ, ‘‘ਪਹਿਲੀ ਨਜ਼ਰੇ ਇਹ ਇਕ ਹਥਿਆਰਬੰਦ ਡਕੈਤੀ ਦਾ ਮਾਮਲਾ ਜਾਪਦਾ ਹੈ।’’
ਇਹ ਵੀ ਪੜ੍ਹੋ: ਬਠਿੰਡਾ ਅਤੇ ਪਠਾਨਕੋਟ ਦੀਆਂ ਧੀਆਂ ਦੀ ਆਫੀਸਰਜ਼ ਟਰੇਨਿੰਗ ਅਕੈਡਮੀ, ਚੇਨੱਈ ਵਿੱਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਚੋਣ
ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਦੀ ਵੀਡੀਉ ਵੇਖਣ ਤੋਂ ਬਾਅਦ ਮੇਨਾਰਡ ਨੇ ਕਿਹਾ, ‘‘ਉਹ ਅੰਦਰ ਗਏ, ਸ਼ਾਇਦ ਪੰਜ ਸਕਿੰਟ ਇਕ ਸ਼ੈਲਫ ਨੂੰ ਵੇਖਦਿਆਂ ਬਿਤਾਏ। ਇਹ ਸਪੱਸ਼ਟ ਸੀ ਕਿ ਉਹ ਕੀ ਕਰਨ ਆਏ ਸਨ।’’ ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਨਾਬਾਲਗਾਂ ਨੇ ਨਕਾਬ ਨਹੀਂ ਪਾਏ ਹੋਏ ਸਨ ਅਤੇ ਨਾ ਹੀ ਉਹ ਚਿਹਰਾ ਲੁਕਾ ਰਹੇ ਸਨ, ਜਿਸ ਕਾਰਨ ਪੁਲਿਸ ਲਈ ਉਨ੍ਹਾਂ ਦੀ ਪਛਾਣ ਕਰਨਾ ਆਸਾਨ ਹੋ ਗਿਆ ਸੀ।
ਇਹ ਵੀ ਪੜ੍ਹੋ: ਨੱਢਾ ਨਾਲ ਦਿੱਲੀ ’ਚ ਮੁਲਾਕਾਤ ਮਗਰੋਂ ਬੋਲੇ ਜਾਖੜ : ਪੰਜਾਬ ’ਚ ਭਾਜਪਾ ਨੂੰ ਹੀ ਬਦਲ ਵਜੋਂ ਸਥਾਪਿਤ ਕਰਨਾ ਮੇਰੀ ਤਰਜੀਹ
ਚਾਰ ਘੰਟਿਆਂ ਦੇ ਅੰਦਰ ਪੁਲਿਸ ਨੇ ਪਹਿਲੇ ਸ਼ੱਕੀ ਨੂੰ ਫੜ ਲਿਆ ਅਤੇ ਸਿਰਫ ਅੱਠ ਘੰਟਿਆਂ ਵਿਚ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਨੇ ਕਿਹਾ ਕਿ ਅਪਰਾਧੀਆਂ ਦੀ ਉਮਰ ਘੱਟ ਹੋਣ ਕਾਰਨ ਉਨ੍ਹਾਂ ਦੇ ਨਾਂ ਅਤੇ ਤਸਵੀਰਾਂ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ। ਜੇਫਰਸਨ ਕਾਉਂਟੀ ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਮਨਦੀਪ ਸਿੰਘ ਦੀ ਲਾਸ਼ ਨੂੰ ਜੌਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਕ੍ਰਾਈਮ ਲੈਬ ਵਿਚ ਲਿਜਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਚਰਨਜੀਤ ਸਿੰਘ ਚੰਨੀ ਦੀ ਚੁਨੌਤੀ, “ਅਖ਼ਬਾਰਾਂ ਵਿਚ ਨਸ਼ਰ ਕੀਤੇ ਜਾਣ ਮੇਰੀ ਜਾਇਦਾਦ ਦੇ ਵੇਰਵੇ”
ਇਸ ਦੌਰਾਨ, ਮਨਦੀਪ ਸਿੰਘ ਦੇ ਪਰਿਵਾਰ ਨੂੰ ਖਰਚਿਆਂ, ਜਿਵੇਂ ਕਿ ਅੰਤਿਮ-ਸੰਸਕਾਰ ਦੇ ਖਰਚੇ ਅਤੇ ਚੱਲ ਰਹੇ ਰਹਿਣ-ਸਹਿਣ ਦੇ ਖਰਚਿਆਂ ਨਾਲ ਸਿੱਝਣ ਵਿਚ ਮਦਦ ਕਰਨ ਲਈ ਇਕ ਫੰਡਰੇਜ਼ਰ ਪੇਜ ਬਣਾਇਆ ਗਿਆ ਹੈ। GoFundMe ਪੇਜ ’ਤੇ ਪੋਸਟ ਕੀਤੇ ਗਏ ਸੰਦੇਸ਼ ਵਿਚ ਲਿਖਿਆ ਗਿਆ ਹੈ, ‘‘ਇਹ ਸਥਿਤੀ ਉਸ ਦੇ ਪਰਿਵਾਰਕ ਜੀਆਂ, ਖਾਸ ਕਰ ਕੇ ਉਸ ਦੀ ਪਤਨੀ ਅਤੇ ਮਾਂ ਲਈ ਮੁਸ਼ਕਲ ਹੈ ਕਿਉਂਕਿ ਉਹ ਉਨ੍ਹਾਂ ਦਾ ਇਕੋ-ਇਕ ਸਹਾਰਾ ਸੀ।’’