
ਬ੍ਰਿਟੇਨ ਵਿਚ ਭਾਰਤੀ ਮੂਲ ਦੀ ਸਭ ਤੋਂ ਉੱਚ ਅਧਿਕਾਰੀਆਂ ਵਿਚੋਂ ਇੱਕ ਮਹਿਲਾ ਅਧਿਕਾਰੀ ਨੂੰ ਸਕਾਟਲੈਂਡ ਯਾਰਡ ਦੁਆਰਾ ਸ਼ੁਰੂ ਕੀਤੀ ਗਈ ਜਾਂਚ...
ਲੰਡਨ, ਬ੍ਰਿਟੇਨ ਵਿਚ ਭਾਰਤੀ ਮੂਲ ਦੀ ਸਭ ਤੋਂ ਉੱਚ ਅਧਿਕਾਰੀਆਂ ਵਿਚੋਂ ਇੱਕ ਮਹਿਲਾ ਅਧਿਕਾਰੀ ਨੂੰ ਸਕਾਟਲੈਂਡ ਯਾਰਡ ਦੁਆਰਾ ਸ਼ੁਰੂ ਕੀਤੀ ਗਈ ਜਾਂਚ ਤੋਂ ਬਾਅਦ ਕੁੱਝ ਅੜਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਲਾ ਅਧਿਕਾਰੀ ਉੱਤੇ ਸ਼ਾਹੀ ਸਨਮਾਨ ਲਈ ਨਾਮਜ਼ਦ ਹੋਣ ਤੋਂ ਬਾਅਦ ਕੁੱਝ ਨਿਯਮਾਂ ਦੇ ਉਲੰਘਣ ਕਰਨ ਦਾ ਇਲਜ਼ਾਮ ਹੈ। ਮੈਟਰੋਪਾਲੀਟਨ ਪੁਲਿਸ ਵਿਚ ਫਿਲਹਾਲ ਅਸਥਾਈ ਮੁੱਖ ਪ੍ਰਧਾਨ ਦੇ ਅਹੁਦੇ ਉੱਤੇ ਸੇਵਾਵਾਂ ਦੇ ਰਹੀ ਪਰਮ ਸੰਧੂ ਨੂੰ ‘‘ ਗਲਤ ਵਿਹਾਰ ’’ ਦੀ ਜਾਂਚ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗੰਭੀਰ ਅਨੁਸ਼ਾਸਨਾਤਮਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Female officer
ਮੈਟਰੋਪਾਲਿਟਨ ਪੁਲਿਸ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਿਸ ਦੇ ਡਾਇਰੈਕਟੋਰੇਟ ਆਫ ਪ੍ਰੋਫੈਸ਼ਨਲ ਸਟੈਂਡਰਡਜ਼ (ਡੀ ਪੀ ਐਸ) ਤਿੰਨ ਅਫਸਰਾਂ ਦੇ ਆਚਰਣ ਦੀ ਜਾਂਚ ਕਰ ਰਹੇ ਹਨ ਕਿ ਉਹ ਇੰਗਲੈਂਡ ਦੇ ਸਨਮਾਨ ਦੀ ਨਾਮਜ਼ਦਗੀ ਪ੍ਰਕਿਰਿਆ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕੇ ਇੱਕ ਆਰਜ਼ੀ ਮੁਖੀ ਸੁਪਰਵਾਇਜ਼ਰ ਇਸ ਸਮੇਂ ਮਨੁੱਖੀ ਵਸੀਲਿਆਂ ਨਾਲ ਜੁੜੇ ਹੋਏ ਹਨ, 27 ਜੂਨ ਨੂੰ ਗਲਤ ਵਿਹਾਰ ਜਾਣਕਾਰੀ ਨੋਟਿਸ ਦੇ ਨਾਲ ਇਨ੍ਹਾਂ ਨੂੰ ਪਾਬੰਦੀਸ਼ੁਦਾ ਡਿਊਟੀ 'ਤੇ ਰੱਖਿਆ ਗਿਆ ਹੈ। ਦੱਸ ਦਈਏ ਕਿ ਦੋ ਹੋਰ ਅਫ਼ਸਰ, ਫਰੈਕਲਾਈਨ ਪੋਲੀਸਿੰਗ ਤੋਂ ਇਕ ਡਿਟੈਕਟਿਵ ਸੁਪਰਿਟੈਂਡੈਂਟ ਅਤੇ ਇਕ ਇੰਸਪੈਕਟਰ - ਨੂੰ 27 ਜੂਨ ਨੂੰ ਬੇਨਿਯਮੀਆਂ ਦੇ ਨੋਟਿਸ ਦੇ ਨਾਲ ਵੀ ਸੇਵਾਮੁਕਤ ਕੀਤਾ ਗਿਆ ਸੀ।
Female officer
ਪਰ ਪੁੱਛਗਿੱਛ ਜਾਰੀ ਰਖਣ ਸਮੇਂ ਉਹ ਅਪਣੀ ਪੂਰੀ ਡਿਊਟੀ 'ਤੇ ਰਹੇ ਸਨ। ਮੈਟਰੋਪਾਲਿਟਨ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕੇ ਮੈਟਰੋਪਾਲਿਟਨ ਪੁਲਿਸ ਦੇ ਡਾਇਰੈਕਟਰ ਆਫ ਪ੍ਰੋਫੈਸ਼ਨਲਸ ਸਟੈਂਡਰਡਸ (ਡੀਪੀਐਸ) ਬ੍ਰਿਟਿਸ਼ ਸਨਮਾਨ ਨਾਮਜ਼ਦ ਪਰਿਕ੍ਰੀਆ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਦੇ ਦੋਸ਼ਾਂ ਤੋਂ ਬਾਅਦ ਤਿੰਨ ਅਧਿਕਾਰੀਆਂ ਦੇ ਚਾਲ ਚਲਣ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕੇ ਜਾਂਚ ਦੇ ਦੌਰਾਨ ਉਨ੍ਹਾਂ ਨੂੰ ਕੁਝ ਬੰਦਸ਼ਾਂ ਦੇ ਨਾਲ ਡਿਊਟੀ ਕਰਨੀ ਪੈ ਰਹੀ ਹੈ। ਦੱਸ ਦਈਏ ਕਿ ਸੇਵਾ ਦੀ ਮਾਨਤਾ ਲਈ ਯੂ.ਕੇ. ਵਿਚ ਪੁਲਿਸ ਅਫਸਰਾਂ ਦੀ ਸੇਵਾ ਲਈ ਜਾਂ ਡਿਊਟੀ ਨੂੰ ਬੇਮਿਸਾਲ ਹਿੰਮਤ ਅਤੇ ਨਿਯਮਾਂ ਅਨੁਸਾਰ ਨਿਭਾਉਣ ਲਈ ਸੁਨਹਿਰੀ ਮੈਡਲ ਦਿੱਤੇ ਜਾਂਦੇ ਹਨ।
Female officer
ਪਿਛਲੇ ਮਹੀਨੇ, ਉਸ ਨੇ ਟਵੀਟ ਕੀਤਾ ਸੀ ਕਿ ਉਸ ਨੂੰ ਮੈਟਰੋਪੋਲੀਟਨ ਪੁਲਿਸ ਦੇ ਚੀਫ਼ ਸੁਪਰਡੈਂਟਾਂ ਦਾ ਅਹੁਦਾ ਦਿੱਤਾ ਜਾ ਰਿਹਾ ਅਤੇ ਉਸ ਨੇ ਕਿਹਾ ਕੇ ਉਹ ਭਾਰਤੀ ਮੂਲ ਦੀ ਪਹਿਲੀ ਔਰਤ ਹੋਵੇਗੀ ਜਿਸਨੂੰ ਇਹ ਮਾਣ ਹਾਸਿਲ ਹੋ ਰਿਹਾ ਹੈ। ਮਾਮਲਾ ਹੁਣ ਇਸ ਗੱਲ ਉੱਤੇ ਕੇਂਦਰਿਤ ਹੈ ਕਿ ਕੀ ਸੰਧੂ ਨੇ ਸਾਲ ਵਿਚ 2 ਵਾਰ ਦਿੱਤੇ ਜਾਣ ਵਾਲੇ ਕਵੀਨਸ ਪੁਲਿਸ ਮੈਡਲ ਲਈ ਅਪਣੀ ਨਾਮਜ਼ਦਗੀ ਦਾ ਸਮਰਥਨ ਕਰਨ ਲਈ ਸਾਥੀਆਂ ਨੂੰ ਉਤਸ਼ਾਹਿਤ ਕੀਤਾ।