14 ਸਾਲਾ ਸਿੱਖ ਖਿਡਾਰਨ ਜਸਮੀਨ ਨੂੰ ਇਟਲੀ ਨੈਸ਼ਨਲ ਟੀਮ 'ਚ ਮਿਲਿਆ ਪਹਿਲਾ ਦਰਜਾ
Published : Jul 14, 2018, 5:38 pm IST
Updated : Jul 14, 2018, 5:38 pm IST
SHARE ARTICLE
Italian National Volleyball Team
Italian National Volleyball Team

ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੇ ਜਿੱਥੇ ਅਪਣੀ ਮਿਹਨਤ ਸਦਕਾ ਉਥੋਂ ਦੀਆਂ ਸਰਕਾਰਾਂ ਵਿਚ ਵੱਡੇ-ਵੱਡੇ ਅਹੁਦੇ ਹਾਸਲ ਕੀਤੇ ਹਨ, ਉਥੇ ਹੀ ਉਨ੍ਹਾਂ ਦੇ ਬੱਚੇ ਵੀ ਵੱਖ...

ਰੋਮ : ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੇ ਜਿੱਥੇ ਅਪਣੀ ਮਿਹਨਤ ਸਦਕਾ ਉਥੋਂ ਦੀਆਂ ਸਰਕਾਰਾਂ ਵਿਚ ਵੱਡੇ-ਵੱਡੇ ਅਹੁਦੇ ਹਾਸਲ ਕੀਤੇ ਹਨ, ਉਥੇ ਹੀ ਉਨ੍ਹਾਂ ਦੇ ਬੱਚੇ ਵੀ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੇ ਹਨ। ਇਟਲੀ ਨੈਸ਼ਨਲ ਵਾਲੀਬਾਲ ਦੀ ਟੀਮ (ਵਿਸਪ) ਵਿਚ ਜ਼ਿਲ੍ਹਾ ਲੁਧਿਆਣਾ ਵਿਚ ਪੈਂਦੇ ਪਿੰਡ ਹਰਿਓਂ ਕਲਾਂ ਦੀ 14 ਸਾਲਾ ਸਿੱਖ ਖਿਡਾਰਨ ਜਸਮੀਨ ਕੌਰ ਭੁੱਲਰ ਸਪੁੱਤਰੀ ਸੁਰਿੰਦਰ ਸਿੰਘ ਭੁੱਲਰ ਨੇ ਪੰਜਾਬੀਆਂ ਦਾ ਸਿਰ ਉੱਚਾ ਕਰਦੇ ਹੋਏ ਇਟਲੀ ਵਾਲੀਬਾਲ ਦੀ ਟੀਮ ਦੀ ਜਿੱਤ ਦੌਰਾਨ ਪਹਿਲਾ ਦਰਜਾ ਹਾਸਲ ਕੀਤਾ ਹੈ।

Italian National Volleyball TeamItalian National Volleyball Teamਬੀਤੇ ਦਿਨ ਨੋਨਨਤੋਲਾ ਜ਼ਿਲ੍ਹਾ ਅਤੇ ਮੋਦਨਾ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਸ਼ਮੂਲੀਅਤ ਕੀਤੀ ਸੀ, ਜੋ ਇਟਲੀ ਦੇ ਸ਼ਹਿਰ ਰਮੀਨੀ ਦੇ ਸਟੇਡੀਅਮ ਵਿਚ (14) ਸਾਲਾ ਲੜਕੀਆਂ ਖਿਡਾਰਨਾਂ ਦੇ ਵਾਲੀਬਾਲ ਟੀਮ ਦੇ ਫਾਈਨਲ ਮੈਚ ਕਰਵਾਏ ਗਏ, ਜਿਨ੍ਹਾਂ ਵਿਚ ਫਰੈਂਸੇ ਤੇ ਨੋਨਨਤੋਲਾ (ਮੋਦਨਾ) ਲੜਕੀਆਂ ਦੀ ਟੀਮ ਵਿਚਕਾਰ ਫਸਵੇਂ ਮੁਕਾਬਲੇ ਹੋਏ, ਜਿਸ ਵਿਚ ਪਹਿਲੀ ਸਿੱਖ ਪੰਜਾਬਣ ਲੜਕੀ (14) ਜਸਮੀਨ ਕੌਰ ਭੁੱਲਰ ਬੈਸਟ ਖਿਡਾਰਨ ਵਜੋਂ ਸਾਹਮਣੇ ਆਈ। 

Italian National Volleyball TeamItalian National Volleyball Teamਇਸ ਦੌਰਾਨ ਇਟਾਲੀਅਨ ਅਧਿਕਾਰੀਆਂ ਵਲੋਂ ਜਸਮੀਨ ਨੂੰ ਬੈਸਟ ਖਿਡਾਰਨ ਦਾ ਐਵਾਰਡ ਦਿਤਾ ਗਿਆ ਤੇ ਉਸ ਦੇ ਮਾਤਾ-ਪਿਤਾ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿਤੀ। ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮੋਦਨਾ ਦੀ ਪ੍ਰਬੰਧਕ ਕਮੇਟੀ ਮੈਂਬਰਾਨ ਪ੍ਰਧਾਨ ਕੁਲਵਿੰਦਰ ਸਿੰਘ ਭੁੱਲਰ, ਮੀਤ ਪ੍ਰਧਾਨ ਰਾਮ ਸਿੰਘ, ਸੈਕਟਰੀ ਮਨਮੋਹਨ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਜਸਪਾਲ ਸਿੰਘ ਭੁੰਗਰਨੀ ਅਤੇ ਰਣਜੀਤ ਸਿੰਘ ਜੋਧਾ ਆਦਿ ਵਲੋਂ ਵੀ ਜਸਮੀਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

Italian National Volleyball TeamItalian National Volleyball Teamਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਵਿਚ ਰਹਿੰਦੇ ਬਹੁਤ ਸਾਰੇ ਸਿੱਖ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਤੋਂ ਇਲਾਵਾ ਸਿੱਖ ਲੜਕੇ ਲੜਕੀਆਂ ਨੇ ਹੋਰਨਾਂ ਖੇਤਰਾਂ ਜਿਵੇਂ ਪੁਲਿਸ, ਫ਼ੌਜ ਸਮੇਤ ਕਾਰੋਬਾਰੀ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਜਿਸ ਨਾਲ ਸਿੱਖਾਂ ਨੂੰ ਵਿਸ਼ਵ ਪੱਧਰ 'ਤੇ ਹੋਰ ਮਾਣ ਸਤਿਕਾਰ ਮਿਲਿਆ ਹੈ।

Location: Italy, Latium, Roma

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement