ਅਮਰੀਕੀ ਜੇਲ੍ਹ 'ਚ ਸਿੱਖ ਕੈਦੀਆਂ ਨਾਲ ਮਾੜਾ ਸਲੂਕ, ਖੋਹੀਆਂ ਪੱਗਾਂ
Published : Jul 16, 2018, 6:00 pm IST
Updated : Jul 16, 2018, 6:00 pm IST
SHARE ARTICLE
American Jail
American Jail

ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਵਿਚ ਸ਼ਰਣ ਲੈਣ ਦੀ ਮੰਗ ਕਰ ਰਹੇ ਲੋਕਾਂ ਵਿਚੋਂ ਬਹੁਤ ਸਾਰੇ ਪੰਜਾਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਨੂੰ ਉਥੇ ਸਰਹੱਦ....

ਵਾਸ਼ਿੰਗਟਨ : ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਵਿਚ ਸ਼ਰਣ ਲੈਣ ਦੀ ਮੰਗ ਕਰ ਰਹੇ ਲੋਕਾਂ ਵਿਚੋਂ ਬਹੁਤ ਸਾਰੇ ਪੰਜਾਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਨੂੰ ਉਥੇ ਸਰਹੱਦ ਲਾਗੇ ਜੇਲ੍ਹਾਂ ਵਿਚ ਰੱਖਿਆ ਹੋਇਆ ਹੈ। ਹੁਣ ਅਮਰੀਕੀ ਅਧਿਕਾਰੀਆਂ ਵਲੋਂ ਉਸੇ ਜੇਲ੍ਹ ਵਿਚ ਬੰਦ ਸਿੱਖ ਕੈਦੀਆਂ ਨਾਲ ਦੁਰਵਿਵਹਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਖ਼ਬਰ ਆਈ ਹੈ ਕਿ ਅਮਰੀਕਾ ਵਿਚ ਸ਼ਰਣ ਮੰਗ ਰਹੇ 52 ਤੋਂ ਜ਼ਿਆਦਾ ਗ਼ੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਜੇਲ੍ਹ ਵਿਚ ਅਪਰਾਧੀਆਂ ਵਾਂਗ ਸਲੂਕ ਕੀਤਾ ਜਾ ਰਿਹਾ ਹੈ। 

American JailAmerican Jailਦੁੱਖ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਕੈਦੀਆਂ ਵਿਚ ਬੰਦੀ ਸਿੱਖ ਕੈਦੀਆਂ ਦੀਆਂ ਪੱਗਾਂ ਖੋਹ ਲਈਆਂ ਗਈਆਂ ਹਨ। ਇਨ੍ਹਾਂ ਕੈਦੀਆਂ ਨੂੰ ਕਾਨੂੰਨੀ ਮਦਦ ਕਰ ਰਹੇ ਲੋਕਾਂ ਨੇ ਉਨ੍ਹਾਂ ਦੇ ਹਾਲਾਤ ਬਾਰੇ ਜਾਣਕਾਰੀ ਦਿਤੀ ਹੈ। ਟਰੰਪ ਪ੍ਰਸ਼ਾਸਨ ਦੀ ਵਿਵਾਦਮਈ 'ਜ਼ੀਰੋ ਟੌਲਰੈਂਸ' ਦੀ ਨੀਤੀ ਵਿਚ ਫਸੇ ਇਨ੍ਹਾਂ ਪ੍ਰਵਾਸੀਆਂ ਨੂੰ ਓਰੇਪਿੰਡ ਦੀ ਇਕ ਫੈਡਰਲ ਜੇਲ੍ਹ ਵਿਚ ਰਖਿਆ ਗਿਆ ਹੈ। ਦਸ ਦਈਏ ਕਿ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਕਾਰਨ ਇਸ ਸਾਲ 19 ਅਪ੍ਰੈਲ ਤੋਂ 31 ਮਈ ਵਿਚਕਾਰ ਤਕਰੀਬਨ 2,000 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਕੇ ਵੱਖ-ਵੱਖ ਆਸਰਾ ਸਥਾਨਾਂ 'ਤੇ ਰਖਿਆ ਗਿਆ ਹੈ।

American JailAmerican Jailਹਾਲਾਂਕਿ ਵਿਰੋਧ ਪ੍ਰਦਰਸ਼ਨ ਦੇ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇਸ ਵਿਵਾਦਮਈ ਫੈਸਲੇ ਨੂੰ ਕਾਰਜਕਾਰੀ ਆਦੇਸ਼ ਜ਼ਰੀਏ ਪਲਟ ਦਿਤਾ ਸੀ। ਇਨ੍ਹਾਂ ਕੈਦੀਆਂ ਨੂੰ ਮਦਦ ਪਹੁੰਚਾ ਰਹੀ ਪ੍ਰੋਫੈਸਰ ਨਵਨੀਤ ਕੌਰ ਨੇ ਦੱਸਿਆ,''ਤੁਸੀਂ ਜਦੋਂ ਉੱਥੇ ਜਾਂਦੇ ਹੋ ਤਾਂ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਬੱਚਿਆਂ ਨੂੰ ਉੱਥੇ ਰਖਿਆ ਗਿਆ ਹੈ। ਤੁਹਾਨੂੰ ਹੈਰਾਨੀ ਹੋਵੇਗੀ ਕਿ ਉਨ੍ਹਾਂ ਨਾਲ ਅਪਰਾਧੀਆਂ ਵਾਂਗ ਸਲੂਕ ਹੁੰਦਾ ਹੈ। ਉਨ੍ਹਾਂ ਨੇ ਅਪਰਾਧ ਨਹੀਂ ਕੀਤਾ ਹੈ, ਉਨ੍ਹਾਂ ਨੇ ਸਰਹੱਦ ਪਾਰ ਕੀਤੀ ਹੈ ਅਤੇ ਉਨ੍ਹਾਂ ਨੇ ਸ਼ਰਣ ਮੰਗੀ ਹੈ ਅਤੇ ਇਹ ਇਸ ਦੇਸ਼ ਵਿਚ ਇਕ ਕਾਨੂੰਨ ਹੈ।''

American JailAmerican Jail
ਬੀਤੇ ਕੁਝ ਹਫ਼ਤਿਆਂ ਵਿਚ ਨਵਨੀਤ ਨੇ ਓਰੇਪਿੰਡ ਦੇ ਸ਼ੇਰਿਡਾਨ ਵਿਚ ਫੈਡਰਲ ਜੇਲ੍ਹ ਵਿਚ 52 ਭਾਰਤੀ ਕੈਦੀਆਂ ਵਿਚੋਂ ਜ਼ਿਆਦਾਤਰ ਨਾਲ ਗੱਲਬਾਤ ਕੀਤੀ ਹੈ। ਜੇਲ੍ਹ ਵਿਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਾ ਰਹੀ ਗ਼ੈਰ ਲਾਭਕਾਰੀ ਕਾਨੂੰਨੀ ਕੰਪਨੀ 'ਇਨੋਵੇਸ਼ਨ ਲਾਅ ਲੈਬ' ਲਈ ਉਹ ਪੰਜਾਬੀ ਅਨੁਵਾਦਕ ਵਜੋਂ ਕੰਮ ਕਰ ਰਹੀ ਹੈ। ਸ਼ੇਰਿਡਾਨ ਵਿਚ ਕੁਲ 123 ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਜ਼ਿਆਦਾ ਭਾਰਤੀ ਹਨ। ਦਸ ਦਈਏ ਕਿ ਇਸ ਜੇਲ੍ਹ ਵਿਚ ਕੁੱਲ 52 ਭਾਰਤੀਆਂ ਵਿਚੋਂ ਜ਼ਿਆਦਾਤਰ ਪੰਜਾਬੀ ਬੋਲਣ ਵਾਲੇ ਅਤੇ ਸਿੱਖ ਹਨ।

American Fedral JailAmerican Fedral Jailਇਨ੍ਹਾਂ ਕੈਦੀਆਂ ਨੂੰ ਜ਼ੰਜੀਰਾਂ ਵਿਚ ਜਕੜਿਆ ਹੋਇਆ ਹੈ ਅਤੇ ਉਨ੍ਹਾਂ ਦੀਆਂ ਪੱਗਾਂ ਵੀ ਲੁਹਾ ਦਿਤੀਆਂ ਗਈਆਂ ਅਤੇ ਉਨ੍ਹਾਂ ਨੂੰ ਨੰਗੇ ਸਿਰ ਹੀ ਕੈਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ,''ਹੱਥਾਂ ਵਿਚ ਹੱਥਕੜੀ ਅਤੇ ਜ਼ੰਜੀਰ ਨਾਲ ਬੰਨ੍ਹੇ ਹੋਏ ਹੀ ਉਨ੍ਹਾਂ ਨੂੰ ਖਾਣਾ ਦਿਤਾ ਗਿਆ। ਖਤਰਨਾਕ ਅਪਰਾਧੀਆਂ ਨਾਲ ਵੀ ਅਜਿਹਾ ਸਲੂਕ ਨਹੀਂ ਹੁੰਦਾ।''ਸਿੱਖ ਕੈਦੀਆਂ ਦੀ ਸਥਿਤੀ ਬਹੁਤ ਖ਼ਰਾਬ ਹੈ। ਇਕ ਅਜਿਹਾ ਦੇਸ਼ ਜਿੱਥੇ ਹਰ ਕਿਸੇ ਨੂੰ ਆਪਣੇ ਧਰਮ ਦਾ ਪਾਲਣ ਕਰਨ ਦਾ ਹੱਕ ਹੈ, ਉਨ੍ਹਾਂ ਨੂੰ ਪੱਗ ਪਾਉਣ ਦਾ ਵੀ ਹੱਕ ਨਹੀਂ ਹੈ।''

American Jail CampAmerican Jail Camp ਹਾਲ ਹੀ ਵਿਚ ਸਨ ਫ੍ਰਾਂਸਿਸਕੋ ਵਿਚ ਭਾਰਤੀ ਵਣਜ ਦੂਤਘਰ ਨੇ ਆਪਣੇ ਅਧਿਕਾਰੀਆਂ ਨੂੰ ਇਨ੍ਹਾਂ ਕੈਦੀਆਂ ਨੂੰ ਮਿਲਣ ਲਈ ਭੇਜਿਆ ਸੀ ਪਰ ਉਹ ਸਪੱਸ਼ਟ ਨਹੀਂ ਹੈ ਕੀ ਇਨ੍ਹਾਂ ਭਾਰਤੀਆਂ ਨਾਗਰਿਕਾਂ ਨੇ ਉਨ੍ਹਾਂ ਨੂੰ ਵਾਪਸ ਦੇਸ਼ ਭੇਜਣ ਲਈ ਭਾਰਤ ਸਰਕਾਰ ਦੀ ਮਦਦ ਸਵੀਕਾਰ ਕੀਤੀ ਹੈ ਜਾਂ ਨਹੀਂ। ਫਿਲਹਾਲ ਸਿੱਖ ਕੈਦੀਆਂ ਨਾਲ ਇਸ ਤਰ੍ਹਾਂ ਦੇ ਵਿਵਹਾਰ ਦਾ ਮਸਲਾ ਕਾਫ਼ੀ ਗਰਮਾਉਂਦਾ ਨਜ਼ਰ ਆ ਰਿਹਾ ਹੈ। ਅਮਰੀਕਾ ਵਿਚ ਰਹਿੰਦੇ ਕੁੱਝ  ਸਿੱਖ ਸੰਗਠਨ ਇਸ ਦੇ ਲਈ ਆਵਾਜ਼ ਉਠਾਉਣ ਦੀ ਤਿਆਰੀ ਵਿਚ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement