Canada News: ਕੈਨੇਡਾ ਵਿਚ ਪੜ੍ਹਾਈ ਕਰਨ ਲਈ ਪੰਜਾਬੀਆਂ ਨੇ ਪਿਛਲੇ ਸਾਲ ਦੌਰਾਨ ਖਰਚੇ 229 ਅਰਬ ਤੋਂ ਵੱਧ ਰੁਪਏ
Published : Sep 27, 2024, 11:46 am IST
Updated : Sep 27, 2024, 12:40 pm IST
SHARE ARTICLE
Punjabis spent more than 229 billion rupees during the last year to study in Canada
Punjabis spent more than 229 billion rupees during the last year to study in Canada

Canada News: ਮਹਿੰਗਾਈ ਤੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਬਾਵਜੂਦ ਪੰਜਾਬੀ ਕਰਦੇ ਕੈਨੇਡਾ-ਕੈਨੇਡਾ

Punjabis spent more than 229 billion rupees during the last year to study in Canada: ਵਧਦੀ ਮਹਿੰਗਾਈ ਅਤੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਬਾਵਜੂਦ, ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਕੈਨੇਡਾ ਨੂੰ ਹੀ ਚੁਣ ਰਹੇ ਹਨ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਲਿਵਿੰਗ ਦੇ ਸੀਈਓ ਸੌਰਭ ਅਰੋੜਾ ਨੇ ਕਿਹਾ ਕਿ ਲਿਵਿੰਗ ਦੀ 2023-24 ਦੀ ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ (ISMR) ਦੇ ਅਨੁਸਾਰ, ਭਾਰਤੀ ਵਿਦਿਆਰਥੀਆਂ ਨੇ ਪਿਛਲੇ ਅਕਾਦਮਿਕ ਸਾਲ ਦੌਰਾਨ ਕੈਨੇਡਾ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਸਾਂਝੇ ਤੌਰ 'ਤੇ 11.7 ਬਿਲੀਅਨ ਡਾਲਰ ਖਰਚ ਕੀਤੇ ਹਨ। ਇਕੱਲੇ ਪੰਜਾਬ ਨੇ $3.7 ਬਿਲੀਅਨ (229 ਅਰਬ ਤੋਂ ਵੱਧ ਰੁਪਏ) ਦਾ ਯੋਗਦਾਨ ਪਾਇਆ। ਉਨ੍ਹਾਂ ਨੇ ਕਿਹਾ ਕਿ ISMR ਰਿਪੋਰਟ ਪੰਜਾਬ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼/ਤੇਲੰਗਾਨਾ ਦੇ ਵਿਦਿਆਰਥੀ ਭਾਰਤ ਦੀ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ।

ਇਸ ਤੋਂ ਬਾਅਦ ਗੁਜਰਾਤ, ਤਾਮਿਲਨਾਡੂ ਅਤੇ ਦਿੱਲੀ ਦਾ ਨੰਬਰ ਆਉਂਦਾ ਹੈ। ਕੈਨੇਡਾ ਤੋਂ ਬਾਅਦ, ਭਾਰਤੀ ਵਿਦਿਆਰਥੀਆਂ ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ ਅਤੇ ਯੂ.ਕੇ. ਨੂੰ ਉਚੇਰੀ ਪੜ੍ਹਾਈ ਲਈ ਚੁਣਦੇ ਹਨ। ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਅੰਤਰਰਾਸ਼ਟਰੀ ਸਿੱਖਿਆ 'ਤੇ ਭਾਰਤੀ ਵਿਦਿਆਰਥੀਆਂ ਦੁਆਰਾ ਕੁੱਲ ਖਰਚੇ 2019 ਵਿੱਚ $37 ਬਿਲੀਅਨ ਤੋਂ ਵੱਧ ਕੇ 2023 ਵਿੱਚ $60 ਬਿਲੀਅਨ ਹੋ ਗਏ ਅਤੇ 2025 ਤੱਕ $70 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਵਿਦੇਸ਼ਾਂ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਜੋ ਕਿ 2022 ਵਿੱਚ 11.8 ਲੱਖ ਤੋਂ 2025 ਤੱਕ 15 ਲੱਖ ਵਧਣ ਦੀ ਉਮੀਦ ਹੈ।

ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਮਜਬੂਤ ਅਕਾਦਮਿਕ ਪ੍ਰੋਗਰਾਮਾਂ, ਪੜ੍ਹਾਈ ਤੋਂ ਬਾਅਦ ਕੰਮ ਦੇ ਮੌਕੇ ਕਾਰਨ ਇੱਕ ਤਰਜੀਹੀ ਮੰਜ਼ਿਲ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਦਾਖਲਾ 2022 ਵਿੱਚ 2.80 ਲੱਖ ਤੋਂ ਵਧ ਕੇ 2025 ਤੱਕ 3.49 ਲੱਖ ਹੋਣ ਦੀ ਉਮੀਦ ਸੀ, ਪਰ ਇਹ ਦੇਖਣਾ ਬਾਕੀ ਹੈ ਕਿ ਹਾਲ ਹੀ ਦੀਆਂ ਪਾਬੰਦੀਆਂ ਤੋਂ ਬਾਅਦ ਆਉਣ ਵਾਲੇ ਸੀਜ਼ਨ ਵਿੱਚ ਇਹ ਗਿਣਤੀ ਕਿਵੇਂ ਵਧੇਗੀ?

ਔਸਤਨ, ਹਰੇਕ ਭਾਰਤੀ ਵਿਦਿਆਰਥੀ ਇਕੱਲੇ ਟਿਊਸ਼ਨ ਫੀਸ 'ਤੇ ਲਗਭਗ $27,000 ਖਰਚ ਕਰਦਾ ਹੈ ਜਦੋਂ ਕਿ ਰਿਹਾਇਸ਼ ਅਤੇ ਰਹਿਣ ਦੇ ਖਰਚੇ ਜੋੜ ਦਿੱਤੇ ਜਾਂਦੇ ਹਨ, ਤਾਂ ਕੁੱਲ ਲਗਭਗ $40,000 ਤੱਕ ਪਹੁੰਚ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਦਾ ਯੋਗਦਾਨ, ਜੋ ਸ਼ੁਰੂ ਵਿੱਚ $3.7 ਬਿਲੀਅਨ ਦੱਸਿਆ ਗਿਆ ਸੀ ਉਹ $7 ਬਿਲੀਅਨ ਸਾਲਾਨਾ ਦੇ ਨੇੜੇ ਹੋ ਸਕਦਾ ਹੈ। ਪੰਜਾਬੀ ਵਿਦਿਆਰਥੀਆਂ ਲਈ, ਕੈਨੇਡਾ ਨੂੰ ਲੰਬੇ ਸਮੇਂ ਤੋਂ ਅਕਾਦਮਿਕ ਕੰਮਾਂ ਲਈ ਹੀ ਨਹੀਂ, ਸਗੋਂ ਵਸੇਬੇ ਲਈ ਇੱਕ ਗੇਟਵੇ ਵਜੋਂ ਵੀ ਦੇਖਿਆ ਜਾਂਦਾ ਹੈ।

ਜਲੰਧਰ ਵਿੱਚ ਜੈਨ ਓਵਰਸੀਜ਼ ਦੇ ਮਾਲਕ ਸੁਮਿਤ ਜੈਨ ਨੇ ਦੱਸਿਆ ਕਿ ਭਾਵੇਂ ਕੈਨੇਡਾ ਸਭ ਤੋਂ ਵੱਧ ਮੰਗੀ ਜਾਣ ਵਾਲੀ ਮੰਜ਼ਿਲ ਬਣਿਆ ਹੋਇਆ ਹੈ, ਪਰ ਨਵੀਆਂ ਇਮੀਗ੍ਰੇਸ਼ਨ ਪਾਬੰਦੀਆਂ ਨੇ ਪੰਜਾਬੀ ਵਿਦਿਆਰਥੀਆਂ ਵਿੱਚ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ, ਜਿਸ ਕਾਰਨ 2024 ਦੇ ਦਾਖਲੇ ਲਈ ਅਰਜ਼ੀਆਂ ਵਿੱਚ ਕਮੀ ਆਈ ਹੈ। ਉਸ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਾਖਲੇ ਲਈ ਘੱਟ ਅਰਜ਼ੀਆਂ ਦੇਖ ਰਹੇ ਹਾਂ ਕਿਉਂਕਿ ਵਿਦਿਆਰਥੀ ਨਵੇਂ ਨਿਯਮਾਂ ਕਾਰਨ ਦੂਜੇ ਵਿਦੇਸ਼ਾਂ ਨੂੰ ਚੁਣ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement