
ਪੁਰਤਗਾਲ 'ਚ ਸੜਕ ਹਾਦਸੇ 'ਚ ਮਾਰੇ ਨੌਜਵਾਨਾਂ ਦੀ ਮ੍ਰਿਤਕ ਦੇਹ ਪਿੰਡ ਪੁੱਜੀ
ਹੁਸ਼ਿਆਰਪੁਰ : ਪੁਰਤਗਾਲ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਚਾਰ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਵਤਨ ਆ ਗਈਆਂ ਹਨ। ਇਨ੍ਹਾਂ 'ਚੋਂ ਦੋ ਨੌਜਵਾਨ ਰਜਤ ਅਤੇ ਪ੍ਰੀਤਪਾਲ ਹੁਸ਼ਿਆਰਪੁਰ ਨਾਲ ਸਬੰਧਤ ਸਨ ਜਦਕਿ ਇਕ ਬਟਾਲਾ ਅਤੇ ਹਰਿਆਣਾ ਦਾ ਰਹਿਣ ਵਾਲਾ ਸੀ। ਹੁਸ਼ਿਆਰਪੁਰ ਨਾਲ ਸਬੰਧਤ ਦੋਵੇਂ ਨੌਜਵਾਨਾਂ ਦਾ ਅੱਜ ਜੱਦੀ ਪਿੰਡ ਵਿਖੇ ਗਮਗੀਨ ਮਾਹੌਲ 'ਚ ਅੰਤਮ ਸਸਕਾਰ ਕਰ ਦਿਤਾ ਗਿਆ। ਦਸਦਈਏ ਕਿ ਬੀਤੇ ਦਿਨੀਂ ਪੁਰਤਗਾਲ 'ਚ ਹੋਏ ਹਾਦਸੇ ਨੇ ਇਨ੍ਹਾਂ ਨੌਜਵਾਨਾਂ ਦੇ ਪਰਵਾਰਾਂ ਨੂੰ ਹਿਲਾ ਕੇ ਰੱਖ ਦਿਤਾ ਸੀ। ਇਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਭਾਰਤ ਸਰਕਾਰ ਦੇ ਯਤਨਾਂ ਸਦਕਾ ਦੇਸ਼ ਲਿਆਂਦੀਆਂ ਗਈਆਂ ਸਨ।
Hoshiarpur youth death in road accident at Portugal
ਟਾਂਡਾ ਸਥਿਤ ਜਿਵੇਂ ਹੀ ਰਜਤ ਦੀ ਲਾਸ਼ ਜੱਦੀ ਪਿੰਡ ਪਹੁੰਚੀ ਤਾਂ ਪਰਵਾਰ 'ਚ ਮਾਤਮ ਛਾ ਗਿਆ। ਰਜਤ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਉਹ ਤਿੰਨ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ ਅਤੇ ਘਰ ਦੀ ਗ਼ਰੀਬੀ ਕਾਰਨ ਵਿਦੇਸ਼ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ ਸੀ। ਰਜਤ ਦਾ ਰੀਤੀ-ਰਿਵਾਜ਼ਾਂ ਨਾਲ ਇਥੇ ਅੰਤਮ ਸਸਕਾਰ ਕਰ ਦਿਤਾ ਗਿਆ। ਜੱਦੀ ਪਿੰਡ ਵਿਖੇ ਸ਼ਮਸ਼ਾਨਘਾਟ 'ਚ ਉਸ ਸਮੇਂ ਮਾਹੌਲ ਗਮਗੀਨ ਹੋਇਆ ਜਦੋਂ ਭੈਣ ਨੇ ਭਰਾ ਦੇ ਸਿਰ 'ਤੇ ਸਿਹਰਾ ਸਜਾਉਂਦੇ ਹੋਏ ਉਸ ਨੂੰ ਅੰਤਮ ਵਿਦਾਇਗੀ ਦਿਤੀ।
Hoshiarpur youth death in road accident at Portugal
ਇਸ ਮੌਕੇ ਰਜਤ ਦੇ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਵਤਨ ਲਿਆਉਣ 'ਚ ਭਾਰਤ ਸਰਕਾਰ ਨੇ ਬੇਹੱਦ ਮਦਦ ਕੀਤੀ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਕੇਂਦਰੀ ਸੂਬਾ ਮੰਤਰੀ ਸੋਮ ਪ੍ਰਕਾਸ਼ ਦਾ ਧਨਵਾਦ ਕੀਤਾ ਹੈ।
Hoshiarpur youth death in road accident at Portugal
ਉਨ੍ਹਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਹੈ ਹੁਣ ਪਰਵਾਰ ਦੀ ਘਰ ਦੇ ਹਾਲਾਤ ਨੂੰ ਦੇਖਦੇ ਹੋਏ ਮਾਲੀ ਮਦਦ ਵੀ ਕੀਤੀ ਜਾਵੇ। ਇਸੇ ਤਰ੍ਹਾਂ ਮੁਕੇਰੀਆਂ ਵਾਸੀ ਪ੍ਰੀਤਪਾਲ ਸਿੰਘ ਕਰੀਬ 4 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਜਿਸ ਦਾ ਸਸਕਾਰ ਉਸ ਦੇ ਕਸਬੇ 'ਚ ਅੱਜ ਕੀਤਾ ਗਿਆ। ਪ੍ਰੀਤਪਾਲ ਦੇ ਚਾਚਾ ਨੇ ਕਿਹਾ ਕਿ ਪ੍ਰੀਤਪਾਲ ਮਾਰਚ ਮਹੀਨੇ 'ਚ ਅਪਣੀ ਮੰਗਣੀ ਕਰ ਕੇ ਵਾਪਸ ਗਿਆ ਸੀ ਅਤੇ ਹੁਣ ਵਿਆਹ ਹੋਣਾ ਸੀ।
Rajat Singh File Photo
ਇਸ ਮੌਕੇ ਮ੍ਰਿਤਕ ਦੀ ਮਾਤਾ ਸਤਵੀਰ ਕੌਰ, ਭੈਣ ਰਾਜਿੰਦਰ ਕੌਰ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਸਰਬਜੋਤ ਸਿੰਘ ਸਾਬੀ, ਪ੍ਰੋਫੈਸਰ ਜੀ.ਐਸ. ਮੁਲਤਾਨੀ, ਸੁਲੱਖਣ ਸਿੰਘ ਜੱਗੀ, ਐਡਵੋਕੇਟ ਜਗਦੀਪ ਕੌਰ ਨਾਗਰਾ, ਸੰਤੋਖ ਸਿੰਘ ਡਾਲੋਵਾਲ, ਰਣਜੀਤ ਸਿੰਘ ਡਾਲੋਵਾਲ, ਸਰਵਣ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ, ਉਂਕਾਰ ਸਿੰਘ ਭੰਗਾਲਾ, ਮਨਜੀਤ ਸਿੰਘ, ਨਾਥ ਸਿੰਘ ਕਲਸੀ ਆਦਿ ਵੀ ਹਾਜ਼ਰ ਸਨ।