
Mangewal News: ਬਰਨਾਲਾ ਦੇ ਮਹਿਲ ਕਲਾਂ ਦਾ ਰਹਿਣ ਵਾਲਾ ਸੀ ਨੌਜਵਾਨ
A Gursikh Punjabi youth died in a road accident in Canada Mangewal News: ਕੈਨੇਡਾ ਵਿਚ ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਰ ਰੋਜ਼ ਪੰਜਾਬੀ ਨੌਜਵਾਨਾਂ ਦੀਆਂ ਵਿਦੇਸ਼ਾਂ ਵਿਚ ਮੌਤਾਂ ਹੋ ਰਹੀਆਂ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਤੋਂ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: Himachal Pradesh News: ਚੰਬਾ 'ਚ ਖੱਡ 'ਚ ਡਿੱਗੀ ਕਾਰ, 3 ਸ਼ਰਧਾਲੂਆਂ ਦੀ ਮੌਤ, 8 ਗੰਭੀਰ ਜ਼ਖ਼ਮੀ
ਜਿਥੇ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਸਿੱਖ ਪੰਜਾਬੀ ਨੌਜਵਾਨ ਬਲਕਰਨਵੀਰ ਸਿੰਘ ਖਹਿਰਾ ਵਜੋਂ ਹੋਈ ਹੈ। ਬਲਕਰਨਵੀਰ ਸਿੰਘ ਜ਼ਿਲ੍ਹਾ ਬਰਨਾਲਾ ਦੇ ਮਹਿਲ ਕਲਾਂ ਨੇੜਲੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: Pearls Group News: ਪਰਲਜ਼ ਗਰੁੱਪ 'ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ, ਨਿਰਮਲ ਭੰਗੂ ਦੀ ਧੀ ਨੇ ਕੀਤਾ ਐਲਾਨ
ਜਾਣਕਾਰੀ ਅਨੁਸਾਰ ਬਲਕਰਨਵੀਰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਨੇੜੇ ਗੋਲਡਨ ਐਵੇਨਿਊ ਟਰੱਥ ਸਟਰੀਟ 'ਤੇ ਉਸ ਦਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਕੇ ਸਟਰੀਟ ਲਾਈਟ ਵਾਲੇ ਖੰਭੇ ਨਾਲ ਟਕਰਾ ਗਿਆ। ਗੰਭੀਰ ਸੱਟਾਂ ਵੱਜਣ ਕਾਰਨ ਬਲਕਰਨਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ |
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from A Gursikh Punjabi youth died in a road accident in Canada Mangewal News:, stay tuned to Rozana Spokesman)