
ਭਾਰਤੀ ਕ੍ਰਿਕਟ ਟੀਮ ਅਤੇ ਮੈਂਬਰ ਦੂਜੇ ਲਾਰਡਸ ਟੈਸਟ ਤੋਂ ਪਹਿਲਾਂ ਲੰਡਨ 'ਚ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ..............
ਲੰਡਨ : ਭਾਰਤੀ ਕ੍ਰਿਕਟ ਟੀਮ ਅਤੇ ਮੈਂਬਰ ਦੂਜੇ ਲਾਰਡਸ ਟੈਸਟ ਤੋਂ ਪਹਿਲਾਂ ਲੰਡਨ 'ਚ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਇਸ ਮੁਲਾਕਾਤ ਤੋਂ ਬਾਅਦ ਬੀਸੀਸੀਆਈ ਨੇ ਭਾਰਤੀ ਹਾਈ ਕਮਿਸ਼ਨ ਨਾਲ ਭਾਰਤੀ ਟੀਮ ਦੀ ਇਕ ਤਸਵੀਰ ਅਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ ਪਰ ਇਸ ਤਸਵੀਰ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਲੋਕ ਨੇ ਕਾਫ਼ੀ ਵਿਰੋਧ ਅਤੇ ਗੁਸਾ ਜ਼ਾਹਰ ਕੀਤਾ। ਦਰਅਸਲ ਇਸ ਤਸਵੀਰ 'ਚ ਭਾਰਤੀ ਟੀਮ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਦਿਵਾਈ ਦੇ ਰਹੀ ਹੈ ਅਤੇ ਟੀਮ ਦੇ ਅਧਿਕਾਰਕ ਦੌਰੇ 'ਤੇ ਅਨੁਸ਼ਕਾ ਦੀ ਮੌਜੂਦਗੀ 'ਤੇ ਲੋਕ ਸਵਾਲ ਉਠਾ ਰਹੇ ਹਨ।
ਗ਼ੌਰ ਕਰਨ ਵਾਲੀ ਗੱਲ ਇਹ ਰਹੀ ਕਿ ਇਸ ਤਸਵੀਰ 'ਚ ਕਿਸੇ ਹੋਰ ਕ੍ਰਿਕਟਰ ਦੀ ਪਤਨੀ ਮੌਜੂਦ ਨਹੀਂ ਹੈ, ਜਿਸ ਕਾਰਨ ਵੀ ਲੋਕਾਂ ਨੇ ਨਰਾਜ਼ਗੀ ਜਤਾਈ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਉਪ-ਕਪਤਾਨ ਅਜਿੰਕੇ ਰਹਾਣੇ ਸੱਭ ਤੋਂ ਪਿਛੇ ਵਾਲੀ ਕਤਾਰ 'ਚ ਖੜ੍ਹੇ ਦਿਖਾਈ ਦੇ ਰਹੇ ਹਨ, ਉਥੇ ਹੀ ਅਨੁਸ਼ਕਾ ਸ਼ਰਮਾ ਸੱਭ ਤੋਂ ਅੱਗੇ ਵਾਲੀ ਕਪਤਾਰ 'ਚ ਦਿਖਾਈ ਦੇ ਰਹੀ ਹੈ। ਇਸ 'ਤੇ ਵੀ ਕੁਝ ਲੋਕਾਂ ਨੇ ਵਿਰੋਧ ਜਤਾਇਆ ਹੈ। (ਏਜੰਸੀ)