
ਪ੍ਰੋ ਕਬੱਡੀ ਲੀਗ ਸੀਜ਼ਨ -7 ਵਿਚ ਦਿਨ ਦਾ ਪਹਿਲਾ ਮੈਚ ਯੂ ਮੁੰਬਾ ਬਨਾਮ ਪਟਨਾ ਪਾਈਰੇਟਸ ਵਿਚਾਲੇ ਖੇਡਿਆ ਗਿਆ।
ਪੰਚਕੂਲਾ: ਪ੍ਰੋ ਕਬੱਡੀ ਲੀਗ ਸੀਜ਼ਨ -7 ਵਿਚ ਦਿਨ ਦਾ ਪਹਿਲਾ ਮੈਚ ਯੂ ਮੁੰਬਾ ਬਨਾਮ ਪਟਨਾ ਪਾਈਰੇਟਸ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਯੂ ਮੁੰਬਾ ਦੀ ਟੀਮ ਨੇ ਪਟਨਾ ਨੂੰ 30-26 ਦੇ ਨੇੜਲੇ ਅੰਤਰ ਨਾਲ ਹਰਾਇਆ। ਇਸ ਦੇ ਨਾਲ ਹੀ, ਦਿਨ ਦਾ ਦੂਜਾ ਮੈਚ ਹਰਿਆਣਾ ਸਟੀਲਰਜ਼ ਬਨਾਮ ਬੇਂਗਲੁਰੂ ਬੁਲਸ ਵਿਚਕਾਰ ਖੇਡਿਆ ਗਿਆ। ਇਹ ਦੋਵੇਂ ਮੈਚ ਪੰਚਕੂਲਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਖੇ ਖੇਡੇ ਗਏ।
U Mumba vs Patna Pirates
ਜਦੋਂ ਦੂਜੀ ਪਾਰੀ ਦਾ ਖੇਡ ਸ਼ੁਰੂ ਹੋਇਆ ਤਾਂ ਪਟਨਾ ਨੇ ਖ਼ਰਾਬ ਪ੍ਰਦਰਸ਼ਨ ਦਿਖਾਇਆ ਪਰ ਬਾਅਦ ਵਿਚ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਦਿਖਾਈ ਦਿੱਤਾ। ਪਰ ਇਸ ਦੇ ਬਾਵਜੂਦ ਮੁੰਬਾ ਦੀ ਟੀਮ ਮੈਚ ਜਿੱਤ ਗਈ। ਇਸ ਦੇ ਨਾਲ ਹੀ, ਪਟਨਾ ਨੇ ਇਕ ਵਾਰ ਫਿਰ ਨਿਰਾਸ਼ਾਜਨਕ ਪ੍ਰਦਰਸ਼ਨ ਦਿੱਤਾ ਹੈ। ਦਿਨ ਦਾ ਦੂਜਾ ਮੈਚ ਹਰਿਆਣਾ ਸਟੀਲਰਜ਼ ਬਨਾਮ ਬੰਗਲੁਰੂ ਬੁਲਸ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਬੰਗਲੁਰੂ ਬੁਲਸ ਨੇ ਹਰਿਆਣਾ ਸਟੀਲਰਜ਼ ਨੂੰ 59-36 ਦੇ ਫਰਕ ਨਾਲ ਹਰਾਇਆ।
Haryana Steelers vs Bengaluru Bulls
ਇਸ ਮੈਚ ਵਿਚ ਹਰਿਆਣਾ ਚਾਰ ਵਾਰ ਅਲਾਟ ਆਊਟ ਹੋਈ। ਹਾਲਾਂਕਿ ਇਸ ਤੋਂ ਪਹਿਲਾਂ ਹਰਿਆਣਾ ਇਸ ਮੈਚ ਵਿਚ ਅੱਗੇ ਸੀ। ਜਦੋਂ ਦੂਜੀ ਪਾਰੀ ਦਾ ਖੇਡ ਸ਼ੁਰੂ ਹੋਇਆ ਤਾਂ ਬੰਗਲੁਰੂ ਦੇ ਪਵਨ ਸਹਿਰਾਵਤ ਇਕ ਵੱਖਰੀ ਲੈਅ ਵਿਚ ਦਿਖਾਈ ਦਿੱਤੇ ਅਤੇ ਉਸ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਖੇਡ ਖੇਡਿਆ। ਇਸ ਮੈਚ ਵਿਚ ਪਵਨ ਸਹਿਰਵਤ ਨੇ 39 ਰੈਡ ਅੰਕ ਹਾਸਲ ਕੀਤੇ ਜੋ ਕਿ ਹੁਣ ਤੱਕ ਕਿਸੇ ਵੀ ਖਿਡਾਰੀ ਨੇ ਨਹੀਂ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।