
ਕਪਤਾਨ ਹਰਮਨਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਨੇ ਕੀਤੇ 2-2 ਗੋਲ
ਚੇਨਈ: ਕਪਤਾਨ ਹਰਮਨਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਦੇ ਦੋ ਗੋਲਾਂ ਦੀ ਬਦੌਲਤ ਭਾਰਤੀ ਹਾਕੀ ਟੀਮ ਨੇ ਵੀਰਵਾਰ ਨੂੰ ਇਥੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਵਿਚ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਅਪਣੇ ਪਹਿਲੇ ਮੈਚ ਵਿਚ ਚੀਨ ਨੂੰ 7-2 ਨਾਲ ਹਰਾ ਦਿਤਾ।
ਇਹ ਵੀ ਪੜ੍ਹੋ: ਆਦਮਪੁਰ ਗੋਲੀਕਾਂਡ: ASI ਦਾ ਲੜਕਾ ਕੁਲਵੰਤ ਸਿੰਘ ਨਿਕਲਿਆ ਮੁੱਖ ਮੁਲਜ਼ਮ
ਭਾਰਤ ਲਈ ਹਰਮਨਪ੍ਰੀਤ ਨੇ ਪੰਜਵੇਂ ਅਤੇ ਅੱਠਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਵਰੁਣ ਕੁਮਾਰ ਨੇ 19ਵੇਂ ਅਤੇ 30ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤੋਂ ਗੋਲ ਕੀਤੇ। ਭਾਰਤ ਅੰਤਰਾਲ ਤਕ ਛੇ ਗੋਲਾਂ ਨਾਲ ਅੱਗੇ ਸੀ। ਉਸ ਨੇ ਪਹਿਲੇ ਦੋ ਕੁਆਰਟਰਾਂ ਵਿਚ ਤਿੰਨ ਗੋਲ ਕੀਤੇ।
ਇਹ ਵੀ ਪੜ੍ਹੋ: ਪਾਣੀਪਤ ਪਹੁੰਚਿਆ ਨੂਹ ਹਿੰਸਾ ਦਾ ਸੇਕ! ਦੇਰ ਰਾਤ ਦੁਕਾਨ ਅਤੇ ਗੱਡੀਆਂ ਦੀ ਕੀਤੀ ਗਈ ਭੰਨਤੋੜ
ਟੀਮ ਲਈ ਸੁਖਜੀਤ ਸਿੰਘ ਨੇ 15ਵੇਂ ਮਿੰਟ, ਅਕਾਸ਼ਦੀਪ ਸਿੰਘ ਨੇ 16ਵੇਂ ਮਿੰਟ ਅਤੇ ਮਨਦੀਪ ਸਿੰਘ ਨੇ 40ਵੇਂ ਮਿੰਟ ਵਿਚ ਗੋਲ ਕੀਤੇ। ਅਕਾਸ਼ਦੀਪ ਦੇ ਮੈਦਾਨੀ ਗੋਲ ਤੋਂ ਇਲਾਵਾ ਭਾਰਤ ਦੇ ਸਾਰੇ ਗੋਲ ਪੈਨਲਟੀ ਕਾਰਨਰ ਤੋਂ ਆਏ। ਚੀਨ ਲਈ ਵੇਨਹੂਈ ਯੇ ਨੇ 18ਵੇਂ ਮਿੰਟ ਅਤੇ ਜਿਸ਼ੇਂਗ ਗਾਓ ਨੇ 25ਵੇਂ ਮਿੰਟ ਵਿਚ ਗੋਲ ਕੀਤੇ। ਚੌਥੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋ ਸਕਿਆ। ਭਾਰਤ ਹੁਣ ਸ਼ੁਕਰਵਾਰ ਨੂੰ ਅਪਣੇ ਦੂਜੇ ਮੈਚ ਵਿਚ ਜਾਪਾਨ ਨਾਲ ਭਿੜੇਗਾ।