
ਅੱਜ ਯਾਨੀ 6 ਫਰਵਰੀ ਨੂੰ ਤੇਜ਼ ਗੇਂਦਬਾਜ ਐਸ.ਸ਼੍ਰੀਸੰਤ ਆਪਣਾ 35ਵਾਂ ਜਨਮ ਦਿਨ...
ਚੰਡੀਗੜ੍ਹ: ਅੱਜ ਯਾਨੀ 6 ਫਰਵਰੀ ਨੂੰ ਤੇਜ਼ ਗੇਂਦਬਾਜ ਐਸ.ਸ਼੍ਰੀਸੰਤ ਆਪਣਾ 35ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ‘ਤੇ ਅਸੀਂ ਐਸ.ਸ਼੍ਰੀਸੰਤ ਦੇ ਜੀਵਨ ਨਾਲ ਜੁੜੀ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ। ਭਾਰਤ ‘ਚ ਕ੍ਰਿਕੇਟ ਨੂੰ ਧਰਮ ਅਤੇ ਸਚਿਨ ਨੂੰ ਭਗਵਾਨ ਦਾ ਦਰਜਾ ਤਾਂ ਪ੍ਰਾਪਤ ਹੈ, ਲੇਕਿਨ ਇਸ ਖੇਡ ਦੇ ਪ੍ਰਬੰਧ ਲਈ ਬਣੇ ਬੋਰਡ ਨੂੰ ਸਰਕਾਰੀ ਮਾਨਤਾ ਨਹੀਂ ਹੈ।
ShreeSanth
ਲਿਹਾਜਾ ਕਈ ਵਾਰ ਇਸ ਬੋਰਡ ‘ਤੇ ਭ੍ਰਿਸ਼ਟਾਚਾਰ ਅਤੇ ਭਰਾ-ਭਤੀਜਾਵਾਦ ਦੇ ਚਲਾਉਣ ਦਾ ਇਲਜ਼ਾਮ ਲਗਦਾ ਹੈ। ਕ੍ਰਿਕੇਟ ਦੇ ਓਪਰੇਸ਼ਨ ਅਤੇ ਪਰਬੰਧਨ ਲਈ ਬਣੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਕੰਮ-ਕਾਜ ਵਿੱਚ ਪਾਰਦਿਰਸ਼ਾ ਲਿਆਉਣ ਲਈ ਸੁਪ੍ਰੀਮ ਕੋਰਟ ਨੇ ਲੋਢਾ ਕਮੇਟੀ ਦਾ ਗਠਨ ਕੀਤਾ।
ShreeSanth
ਜਿਸਤੋਂ ਬਾਅਦ ਬੋਰਡ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਸਭ ਦੇ ਬਾਵਜੂਦ ਬੋਰਡ ਨੇ ਭਾਰਤੀ ਪ੍ਰਤੀਭਾਵਾਂ ਨੂੰ ਦੁਨਿਆ ਭਰ ਵਿੱਚ ਸਥਾਨ ਦਿਵਾਉਣ ਅਤੇ ਪਹੁੰਚਾਣ ਲਈ ਜੋ ਕੀਤਾ, ਉਹ ਚੰਗਾ ਹੈ, ਲੇਕਿਨ ਕਈ ਅਜਿਹੀਆਂ ਘਟਨਾਵਾਂ ਵੀ ਹਨ, ਜਿਸ ਵਿੱਚ ਬੋਰਡ ਅਤੇ ਖਿਡਾਰੀ ਵਿਚਾਲੇ ਲੰਮੀ ਕਾਨੂੰਨੀ ਲੜਾਈ ਚੱਲੀ ਹੈ।
ShreeSanth
ਜਾਣਕਾਰੀ ਲਈ ਦੱਸ ਦਈਏ ਕਿ ਸ਼੍ਰੀਸੰਤ ਦਾ ਜਨਮ 6 ਫਰਵਰੀ 1983 ਨੂੰ ਕੇਰਲਾ ਵਿੱਚ ਹੋਇਆ ਸੀ। ਇਨ੍ਹਾਂ ਨੇ 25 ਅਕਤੂਬਰ ਸਾਲ 2005 ਵਿੱਚ ਸ਼੍ਰੀਲੰਕਾ ਦੇ ਖਿਲਾਫ ਆਪਣਾ ਡੇਬਿਊ ਵਨ-ਡੇ ਕ੍ਰਿਕੇਟ ਤੋਂ ਕੀਤਾ ਸੀ। ਸਾਲ 2007 ਵਿੱਚ ਹੋਏ ਪਹਿਲੇਂ ਟੀ-20 ਵਿਸ਼ਵ ਕੱਪ ਵਿੱਚ ਸ਼੍ਰੀਸੰਤ ਨੇ ਭਾਰਤ ਨੂੰ ਜਿੱਤ ਦਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ।
ShreeSanth
ਫਾਇਨਲ ਮੈਚ ਦੇ ਅੰਤਿਮ ਓਵਰ ਵਿੱਚ ਮਿਸਬਾਹ ਉਲ ਹੱਕ ਦਾ ਕੈਚ ਸ਼੍ਰੀਸੰਤ ਨੇ ਹੀ ਫੜਿਆ ਸੀ। ਜਿਸਦੇ ਖਿਲਾਫ ਸ਼੍ਰੀਸੰਤ ਹੇਠਲੀ ਅਦਾਲਤ ਤੋਂ ਹੁੰਦੇ ਹੋਏ ਸੁਪ੍ਰੀਮ ਕੋਰਟ ਤੱਕ ਕਾਨੂੰਨੀ ਲੜਾਈ ਲੜ ਰਹੇ ਹਨ। ਲੰਬੇ ਸਮੇਂ ਤੋਂ ਸ਼੍ਰੀਸੰਤ ਦਾ ਕਰੀਅਰ ਵਿਵਾਦਾਂ ਨਾਲ ਭਰਿਆ ਰਿਹਾ ਹੈ। ਉਨ੍ਹਾਂ ‘ਤੇ ਫਿਕਸਿੰਗ, ਗੈਰ ਜਿੰਮੇਦਾਰਾਨਾ ਸੁਭਾਅ ਅਤੇ ਹੋਰ ਕਈ ਵਿਵਾਦਾਂ ਦੇ ਇਲਜ਼ਾਮ ਲੱਗੇ ਹਨ।
BCCI
ਸਾਲ 2008 ਵਿੱਚ ਆਈਪੀਐਲ ਮੈਚ ਦੇ ਦੌਰਾਨ ਸਾਬਕਾ ਭਾਰਤੀ ਗੇਂਦਬਾਜ ਅਤੇ ਉਸ ਸਮੇਂ ਮੁੰਬਈ ਇੰਡੀਅਨ ਦੇ ਕਪਤਾਨ ਹਰਭਜਨ ਸਿੰਘ ਨੇ ਸ਼੍ਰੀਸੰਤ ਨੂੰ ਥੱਪੜ ਮਾਰਿਆ। ਉਸ ਸਮੇਂ ਹੋਈ ਇਸ ਘਟਨਾ ਤੋਂ ਬਾਅਦ ਕਾਫ਼ੀ ਵਿਵਾਦ ਵੀ ਦੇਖਣ ਨੂੰ ਮਿਲਿਆ। ਉਸਤੋਂ ਬਾਅਦ ਉਨ੍ਹਾਂ ‘ਤੇ ਸਾਲ 2013 ਵਿੱਚ ਆਈਪੀਐਲ ਵਿੱਚ ਮੈਚ ਫਿਕਸਿੰਗ ਦਾ ਇਲਜ਼ਾਮ ਵੀ ਲੱਗਿਆ ਸੀ।