ਸਮੁੰਦਰਾਂ ਨੂੰ ਸਰ ਕਰਨ ਨਿਕਲਿਆ ਜਾਂਬਾਜ਼
Published : Jun 6, 2018, 4:13 pm IST
Updated : Jun 6, 2018, 4:13 pm IST
SHARE ARTICLE
Man swimmed 9000 KM
Man swimmed 9000 KM

ਫਰਾਂਸ ਦੇ ਇਕ ਤੈਰਾਕ ਨੇ ਨਵਾਂ ਰਿਕਾਰਡ ਕਾਇਮ ਕਰਨ ਲਈ ਪੁਲਾਂਘ ਪੁੱਟ ਦਿਤੀ ਹੈ।

ਫਰਾਂਸ ਦੇ ਇਕ ਤੈਰਾਕ ਨੇ ਨਵਾਂ ਰਿਕਾਰਡ ਕਾਇਮ ਕਰਨ ਲਈ ਪੁਲਾਂਘ ਪੁੱਟ ਦਿਤੀ ਹੈ। 51 ਸਾਲਾ ਬੈੱਨ ਲਕੋਮਟੇ ਨੇ ਪ੍ਰਸ਼ਾਂਤ ਮਹਾਂਸਾਗਰ ਪਾਰ ਕਰਨ ਲਈ ਜਪਾਨ ਤੋਂ ਤੈਰਨਾ ਸ਼ੁਰੂ ਕਰ ਦਿਤਾ ਹੈ। ਉਹ ਅਮਰੀਕੀ ਪੱਛਮੀ ਕੰਢੇ 'ਤੇ ਪਹੁੰਚਣ ਲਈ ਰੋਜ਼ਾਨਾ 8 ਘੰਟੇ ਤੈਰਨਗੇ ਅਤੇ ਇਹ ਸਫ਼ਰ ਇਸੇ ਤਰ੍ਹਾਂ 6 ਮਹੀਨੇ ਤਕ ਚਲਦਾ ਰਹੇਗਾ। ਭਾਵੇਂ ਉਸ ਦੇ ਨਾਲ ਸੁਰੱਖਿਆ ਪੰਕਤੀ ਵੀ ਰਹੇਗੀ ਪਰ ਫਿਰ ਵੀ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Benoît LecomteBenoît Lecomteਇਸ ਦੌਰਾਨ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਕਿ ਸ਼ਾਰਕ, ਤੂਫ਼ਾਨ, ਜੈਲੀਫਿਸ਼ ਦੇ ਝੁੰਡ ਅਤੇ ਬਹੁਤ ਘੱਟ ਤਾਪਮਾਨ। ਬੈੱਨ ਨੂੰ ਉਮੀਦ ਹੈ ਕਿ ਵਾਤਾਵਰਨ ਬਦਲਾਅ ਪ੍ਰਤੀ ਲੋਕ ਜਾਗਰੂਕ ਹੋਣਗੇ ਅਤੇ ਵਿਗਿਆਨੀਆਂ ਦੀ ਇੱਕ ਟੀਮ ਉਨ੍ਹਾਂ ਵੱਲੋਂ 9000 ਕਿਲੋਮੀਟਰ ਤੈਰਨ ਦੌਰਾਨ ਸਰਵੇਖਣ ਕਰੇਗੀ।
ਅਮਰੀਕਾ ਦੇ ਰਹਿਣ ਵਾਲੇ ਲਕੋਮਟੇ ਰੋਜ਼ਾਨਾ ਕਈ ਘੰਟੇ ਖੁਲ੍ਹੇ ਪਾਣੀ ਵਿੱਚ ਤੈਰਨ ਦੀ ਤਿਆਰੀ ਕਰ ਰਹੇ ਹਨ।

Benoît LecomteBenoît Lecomteਇਹ ਯਕੀਨੀ ਬਣਾਉਣ ਲਈ ਕਿ ਉਹ ਮਾਨਸਿਕ ਤੌਰ 'ਤੇ ਤਿਆਰ ਹਨ ਉਨ੍ਹਾਂ ਨੇ ਕਈ ਘੰਟੇ ਦਿਮਾਗ ਨਾਲ ਜੁੜੀ 'ਵਿਜ਼ੁਅਲਾਈਜ਼ੇਸ਼ਨ ਅਤੇ ਡਿਸੋਸੀਏਸ਼ਨ' ਕਸਰਤ ਵੀ ਕੀਤੀ।
ਉਨ੍ਹਾਂ ਏਐੱਫ਼ਪੀ ਖ਼ਬਰ ਏਜੰਸੀ ਨੂੰ ਦੱਸਿਆ, ''ਸਰੀਰਕ ਨਾਲੋਂ ਮਾਨਸਿਕ ਤੰਦਰੁਸਤੀ ਵਧੇਰੇ ਔਖੀ ਹੈ। ਤੁਹਾਨੂੰ ਹਮੇਸ਼ਾਂ ਇਹ ਸਮਝਣਾ ਪਏਗਾ ਕਿ ਤੁਸੀਂ ਹਮੇਸ਼ਾਂ ਕੁਝ ਸਕਾਰਾਤਮਕ ਸੋਚੋ।''

Benoît LecomteBenoît Lecomteਇਸ ਸਫ਼ਰ ਦੀ ਤਿਆਰੀ ਕਰਨ ਵਿੱਚ ਹੀ 6 ਮਹੀਨਿਆਂ ਤੋਂ ਵੱਧ ਸਮਾਂ ਲੱਗ ਗਿਆ ਪਰ ਲਕੋਮਟੇ ਲਈ ਇਸ ਤੋਂ ਵੀ ਵੱਡੀਆਂ ਚੁਣੌਤੀਆਂ ਹਨ। 
1998 ਵਿਚ ਉਹ ਪਹਿਲੇ ਸ਼ਖ਼ਸ ਸਨ ਜਿਨ੍ਹਾਂ ਨੇ 6400 ਕਿਲੋਮੀਟਰ ਦਾ ਅਟਲਾਂਟਿਕ ਦਾ ਸਫ਼ਰ 73 ਦਿਨਾਂ ਵਿੱਚ ਪੂਰਾ ਕੀਤਾ ਸੀ।

ਕੀ ਰਹੇਗੀ ਰੁਟੀਨ
ਇਸ ਸਫ਼ਰ ਦੌਰਾਨ ਲਕੋਮਟੇ ਹਰ ਰੋਜ਼ ਉਹ 8 ਘੰਟੇ ਤਕ ਤੈਰਨਗੇ, ਮਦਦ ਲਈ ਬਣੀ ਕਿਸ਼ਤੀ 'ਤੇ ਹੀ ਖਾਣਗੇ ਅਤੇ ਸੌਣਗੇ ਅਤੇ ਫਿਰ ਤੈਰਨਗੇ।
ਐਨਰਜੀ ਲਈ ਈ ਉਨ੍ਹਾਂ ਦਾ ਰੋਜ਼ਾਨਾ 8000 ਕੈਲੋਰੀਜ਼ ਖਾਣ ਦਾ ਟੀਚਾ ਹੈ।

Benoît LecomteBenoît Lecomteਇਸ ਮਹੀਨੇ ਰੈਡਿਟ ਇੰਟਰਵਿਊ ਦੌਰਾਨ ਉਨ੍ਹਾਂ ਨੇ ਪੋਸਟ ਕੀਤਾ ਸੀ, ''ਮੈਂ ਬਿਲਕੁਲ ਵੀ ਮਿੱਠਾ ਨਹੀਂ ਖਾਂਦਾ। ਮੈਨੂੰ ਜ਼ਿਆਦਾਤਰ ਕੈਲੋਰੀਜ਼ ਜ਼ਿਆਦਾ ਚਰਬੀ ਵਾਲੇ ਖਾਣੇ ਤੋਂ ਹੀ ਮਿਲਣਗੀਆਂ। ਇਸ ਵਿੱਚ ਵਧੇਰੇ ਜਮਾਇਆ ਹੋਇਆ ਸੁੱਕਾ ਖਾਣਾ, ਚੌਲ, ਪਾਸਤਾ ਅਤੇ ਕਈ ਤਰ੍ਹਾਂ ਦੇ ਸੂਪ ਹੋਣਗੇ।''
ਹੁਣ ਦੇਖਣਾ ਹੋਵੇਗਾ ਕਿ ਇਹ ਜਾਂਬਾਜ਼ ਕਿਸ ਤਰ੍ਹਾਂ ਇਹ ਜੋਖ਼ਮ ਭਰਿਆ ਰਸਤਾ ਤੈਅ ਕਰਦਾ ਹੈ।

Location: United States, Alaska

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement