
ਫਰੇਂਚ ਓਪਨ ਦੇ ਜ਼ਰੀਏ ਚੌਥੇ ਗਰੈਂਡਸਲੈਮ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੀ ਸਿਮੋਨਾ ਹਾਲੇਪ ਦਾ ਕਹਿਣਾ ਹੈ ਕਿ ਉਸ.....
ਪੈਰਿਸ , ਫਰੇਂਚ ਓਪਨ ਦੇ ਜ਼ਰੀਏ ਚੌਥੇ ਗਰੈਂਡਸਲੈਮ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੀ ਸਿਮੋਨਾ ਹਾਲੇਪ ਦਾ ਕਹਿਣਾ ਹੈ ਕਿ ਉਸ ਉਤੇ ਕਿਸੇ ਤਰ੍ਹਾਂ ਦੀਆਂ ਉਮੀਦਾਂ ਦਾ ਦਬਾਅ ਨਹੀਂ ਹੈ। ਰੋਮਾਨੀਆ ਦੀ ਹਾਲੇਪ ਦਾ ਸਾਹਮਣਾ 2016 ਦੀ ਫਰੇਂਚ ਓਪਨ ਚੈਂਪੀਅਨ ਅਤੇ ਮੌਜੂਦਾ ਵਿੰਬਲਡਨ ਚੈਂਪੀਅਨ ਗਾਰਬਾਇਨ ਮੁਗੁਰੂਜਾ ਨਾਲ ਹੋਵੇਗਾ।
simonaਦੁਨੀਆ ਦੀ ਨੰਬਰ ਇਕ ਖਿਡਾਰੀ ਹਾਲੇਪ 2014 ਵਿਚ ਇੱਥੇ ਉਪ ਜੇਤੂ ਰਹੀ ਸੀ ਜਦੋਂ ਉਸ ਨੂੰ ਮਾਰੀਆ ਸ਼ਾਰਾਪੋਵਾ ਨੇ ਹਰਾਇਆ ਸੀ। ਜਰਮਨੀ ਦੀ 12ਵੀਂ ਦਰਜਾ ਪ੍ਰਾਪਤ ਐਂਜੇਲਿਕ ਕਰਬਰ ਨੂੰ 6.7, 6.3, 6.2 ਨਾਲ ਹਰਾਇਆ। ਇਸ ਤੋਂ ਬਾਅਦ ਹਾਲੇਪ ਨੇ ਕਿਹਾ ਕਿ ਮੇਰੇ ਉਤੇ ਕੋਈ ਦਬਾਅ ਨਹੀਂ ਹੈ। ਮੈਂ ਆਪਣਾ ਸੁਭਾਵਿਕ ਖੇਡ ਦਿਖਾਉਣਾ ਚਾਹੁੰਦੀ ਹਾਂ।
halepਮੁਗੁਰੂਜਾ ਨੇ ਦੂਜੇ ਕੁਆਟਰ ਫਾਈਨਲ ਵਿਚ ਸ਼ਾਰਾਪੋਵਾ ਨੂੰ 6.2, 6.1 ਨਾਲ ਹਰਾ ਦਿਤਾ। ਸੈਮੀਫਾਈਨਲ ਵਿਚ ਜੇਤੂ ਰਹਿਣ ਵਾਲੀ ਖਿਡਾਰਣ ਨੰਬਰ ਇਕ ਦੀ ਰੈਕਿੰਗ ਉਤੇ ਕਾਬਿਜ ਹੋਵੇਗੀ| ਇਕ ਹੋਰ ਸੈਮੀਫਾਈਨਲ ਵਿਚ ਅਮਰੀਕੀ ਓਪਨ ਚੈਂਪੀਅਨ ਸਲੋਏਨੇ ਸਟੀਫੇਂਸ ਦਾ ਸਾਹਮਣਾ ਵਤਨੀ ਮੇਡੀਸਨ ਕੀਸ ਨਾਲ ਹੋਵੇਗਾ। ਇਸ ਵਿਚ ਪੁਰਖ ਵਰਗ ਵਿਚ ਰਫੇਲ ਨਡਾਲ ਦਾ ਸਾਹਮਣਾ ਕੁਆਟਰ ਫਾਇਨਲ ਵਿਚ ਡਿਏਗੋ ਸ਼ਵਾਰਤਜਮੈਨ ਨਾਲ ਹੋਵੇਗਾ। (ਏਜੇਂਸੀ)