
ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਭਾਰਤ ਦੀ ਝੋਲੀ ਵਿਚ ਕਾਂਸੀ ਦਾ ਤਮਗਾ ਪਾਇਆ ਹੈ।
ਟੋਕੀਉ: ਭਾਰਤੀ ਪਹਿਲਵਾਨ ਬਜਰੰਗ ਪੁਨੀਆ (Bajrang Punia won bronze medal) ਨੇ ਭਾਰਤ ਦੀ ਝੋਲੀ ਵਿਚ ਕਾਂਸੀ ਦਾ ਤਮਗਾ ਪਾਇਆ ਹੈ। ਬਜਰੰਗ ਪੁਨੀਆ ਅਤੇ ਕਜ਼ਾਕਿਸਤਾਨੀ ਪਹਿਲਵਾਨ ਨਿਯਾਜਬੇਕੋਵ ਦੌਲਤ (Doulet Niyazbekov) ਵਿਚਾਲੇ ਅੱਜ ਕਾਂਸੀ ਦੇ ਤਮਗੇ ਲਈ ਮੁਕਾਬਲਾ ਹੋਇਆ।
Bajrang Punia
ਹੋਰ ਪੜ੍ਹੋ: ਹੁਣ ਭਾਰਤ 'ਚ ਲੱਗੇਗੀ ਸਿੰਗਲ ਡੋਜ਼ ਕੋਰੋਨਾ ਵੈਕਸੀਨ, Johnson & Johnson ਦੇ ਟੀਕੇ ਨੂੰ ਮਿਲੀ ਮਨਜ਼ੂਰੀ
ਉਲੰਪਿਕ (Tokyo Olympics 2020) ਵਿਚ ਇਹ ਬਜਰੰਗ ਪੁਨੀਆ ਦਾ ਪਹਿਲਾ ਮੈਡਲ ਹੈ। ਉਹਨਾਂ ਨੇ ਕਜ਼ਾਕਿਸਤਾਨੀ ਪਹਿਲਵਾਰ ਨੂੰ 8-0 ਨਾਲ ਮਾਤ ਦਿੱਤੀ ਹੈ। ਬਜਰੰਗ ਨੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਇਸ ਜਿੱਤੇ ਦੇ ਨਾਲ ਹੀ ਭਾਰਤ ਨੇ 2012 ਵਿਚ ਲੰਡਨ ਉਲੰਪਿਕ ਖੇਡਾਂ ਦੇ ਬਰਾਬਰ ਮੈਡਲ ਜਿੱਤ ਲਏ ਹਨ।
Bajrang Punia
ਲੰਡਨ ਉਲੰਪਿਕ ਵਿਚ ਭਾਰਤ ਨੂੰ ਕੁੱਲ ਛੇ ਮੈਡਲ ਮਿਲੇ ਸੀ ਅਤੇ ਟੋਕੀਉ ਉਲੰਪਿਕ ਵਿਚ ਵੀ ਭਾਰਤ ਨੂੰ ਹੁਣ ਤੱਕ ਛੇ ਮੈਡਲ ਮਿਲ ਚੁੱਕੇ ਹਨ। ਸੈਮੀਫਾਈਨਲ ਵਿਚ ਬਜਰੰਗ ਪੁਨੀਆ ਅਜ਼ਰਬੈਜਾਨ ਦੇ ਹਾਜੀ ਅਲੀਯੇਵ ਕੋਲੋਂ ਹਾਰ ਗਏ ਸੀ। ਪਹਿਲੇ ਹਾਫ ਵਿਚ ਹੀ ਹਾਜੀ ਅਲੀਯੇਵ ਬਜਰੰਗ ਪੁਨੀਆ ’ਤੇ ਭਾਰੀ ਰਹੇ ਸੀ। ਹਾਜੀ ਨੇ 11 ਅੰਕ ਬਣਾਏ ਜਦਕਿ ਬਜਰੰਗ ਸਿਰਫ 5 ਅੰਕ ਹੀ ਬਣਾ ਸਕੇ।