
ਜੋਤੀ ਸੁਰੇਖਾ ਵੇਨਮ ਅਤੇ ਓਜਸ ਦਿਓਤਲੇ ਨੇ ਸੋਨ ਤਮਗ਼ੇ ਦੀ ਹੈਟ੍ਰਿਕ ਲਗਾਈ
ਹਾਂਗਜ਼ੂ: ਏਸ਼ੀਆਈ ਖੇਡਾਂ ਦੇ 14ਵੇਂ ਦਿਨ ਭਾਰਤ ਦੇ ਤਜਰਬੇਕਾਰ ਕੰਪਾਊਂਡ ਤੀਰਅੰਦਾਜ਼ਾਂ ਜੋਤੀ ਸੁਰੇਖਾ ਵੇਨਮ ਅਤੇ ਓਜਸ ਦਿਓਤਲੇ ਨੇ ਸੋਨ ਤਮਗ਼ੇ ਦੀ ਹੈਟ੍ਰਿਕ ਲਗਾਈ ਜਦਕਿ ਅਦਿਤੀ ਸਵਾਮੀ ਨੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤੀ ਤੀਰਅੰਦਾਜ਼ਾਂ ਨੇ ਇਨ੍ਹਾਂ ਏਸ਼ਿਆਈ ਖੇਡਾਂ ਵਿਚ ਰਿਕਾਰਡ ਨੌਂ ਤਮਗ਼ੇ ਜਿੱਤੇ ਹਨ।
ਇਹ ਵੀ ਪੜ੍ਹੋ: ਪੰਜਾਬ ਵਿਚ 331 NRI ਲਾੜੇ ਭਗੌੜੇ; ਪੁਲਿਸ ਵਲੋਂ ਜਾਇਦਾਦ ਜ਼ਬਤ ਕਰਨ ਦੀ ਤਿਆਰੀ
ਇਸ ਤੋਂ ਪਹਿਲਾਂ ਭਾਰਤ ਨੇ 2014 ਵਿਚ ਇੰਚੀਓਨ ਵਿਚ ਹੋਈਆਂ ਖੇਡਾਂ ਵਿਚ ਤਿੰਨ ਤਮਗ਼ੇ ਜਿੱਤੇ ਸਨ। ਮੌਜੂਦਾ ਵਿਸ਼ਵ ਚੈਂਪੀਅਨ ਅਦਿਤੀ ਸਵਾਮੀ ਨੇ ਕਾਂਸੀ ਦੇ ਤਮਗ਼ੇ ਲਈ ਇਕਤਰਫਾ ਪਲੇਆਫ ਮੈਚ ਵਿਚ ਇੰਡੋਨੇਸ਼ੀਆ ਦੀ ਰਤੀਹ ਜਿਲੀਜਾਤੀ ਐਫ ਨੂੰ ਹਰਾਇਆ। ਦੋ ਮਹੀਨੇ ਪਹਿਲਾਂ ਬਰਲਿਨ 'ਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ 17 ਸਾਲਾ ਅਦਿਤੀ ਨੇ 146.140 ਨਾਲ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ: ਜ਼ਰੂਰੀ ਖ਼ਬਰ: 2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ
ਬਾਅਦ 'ਚ ਜੋਤੀ ਨੇ ਦੱਖਣੀ ਕੋਰੀਆ ਦੀ ਸੋ ਚਾਵੋਨ ਨੂੰ 149.145 ਨਾਲ ਹਰਾ ਕੇ ਤੀਜਾ ਸੋਨ ਤਮਗ਼ਾ ਜਿੱਤਿਆ। ਉਨ੍ਹਾਂ ਨੇ ਮਿਕਸਡ ਡਬਲਜ਼ ਅਤੇ ਮਹਿਲਾ ਟੀਮ ਵਰਗ ਵਿਚ ਸੋਨ ਤਮਗ਼ਾ ਜਿੱਤਿਆ ਹੈ। ਜੋਤੀ ਨੇ ਕਿਹਾ, "ਮੇਰੇ ਕੋਲ ਸ਼ਬਦ ਨਹੀਂ ਹਨ।"
ਇਹ ਵੀ ਪੜ੍ਹੋ: ਕਿਸਾਨਾਂ ਲਈ ਆਲੂ, ਸਰ੍ਹੋਂ, ਦਾਲਾਂ ਅਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਆਸਾਨ ਤਰੀਕਾ
ਉਧਰ ਗੁਰੂ ਅਤੇ ਚੇਲੇ ਵਿਚਾਲੇ ਹੋਏ ਮੈਚ 'ਚ 21 ਸਾਲਾ ਵਿਸ਼ਵ ਚੈਂਪੀਅਨ ਦੇਉਤਲੇ ਨੇ 34 ਸਾਲਾ ਅਭਿਸ਼ੇਕ ਵਰਮਾ ਨੂੰ 149.147 ਨਾਲ ਹਰਾਇਆ। ਬਰਲਿਨ ਵਿਚ ਵਿਸ਼ਵ ਖਿਤਾਬ ਜਿੱਤਣ ਵਾਲੇ ਦੇਵਤਾਲੇ ਨੇ ਪੁਰਸ਼ ਟੀਮ ਅਤੇ ਮਿਕਸਡ ਡਬਲਜ਼ ਵਿਚ ਸੋਨ ਤਮਗ਼ਾ ਜਿੱਤਿਆ ਹੈ।