36 ਮਿੰਟ 'ਚ ਫਲਾਇਡ ਮੇਵੇਦਰ ਨੇ ਕਮਾਏ 1845 ਕਰੋੜ ਰੁਪਏ
Published : Jun 8, 2018, 6:21 pm IST
Updated : Jun 8, 2018, 6:21 pm IST
SHARE ARTICLE
Floyd Mayweather earned Rs. 1845 crores in 36 minutes
Floyd Mayweather earned Rs. 1845 crores in 36 minutes

ਬੀਤੇ ਦਿਨੀਂ ਫ਼ੋਰਬਸ ਨੇ ਸੱਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ

ਬੀਤੇ ਦਿਨੀਂ ਫ਼ੋਰਬਸ ਨੇ ਸੱਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਅਤੇ ਉਮੀਦ ਮੁਤਾਬਕ ਅਮਰੀਕਨ ਮੁੱਕੇਬਾਜ਼ ਫ਼ਲਾਇਡ ਮੇਵੇਦਰ ਇਸ ਸੂਚੀ 'ਚ ਪਹਿਲੇ ਸਥਾਨ 'ਤੇ ਰਿਹਾ। ਉਸ ਦੀ ਕਮਾਈ 1913.3 ਕਰੋੜ ਰੁਪਏ ਹੈ। ਪਰ ਇੱਥੇ ਦੱਸਣਾ ਬਣਦਾ ਹੈ ਕਿ ਇਸ ਰਾਸ਼ੀ ਦਾ ਸੱਭ ਤੋਂ ਵੱਡਾ ਹਿੱਸਾ 1845.2  ਕਰੋੜ ਰੁਪਏ ਕਮਾਉਣ ਲਈ ਮੇਵੇਦਰ ਨੂੰ ਸਿਰਫ਼ 36 ਮਿੰਟ ਲੱਗੇ ਸਨ। ਉਸ ਨੇ ਇਹ ਰਾਸ਼ੀ 27 ਅਗੱਸਤ 2017 ਨੂੰ ਜਿੱਤੀ ਸੀ।

conor mcgregorconor mcgregorਫ਼ਲਾਇਡ ਮੇਵੇਦਰ ਅਤੇ ਕੋਨਾਰ ਮੇਕਗ੍ਰੇਗਰ ਦਰਮਿਆਨ ਇਹ ਉਚ ਪਧਰੀ ਮੁਕਾਬਲਾ ਮੁੱਕੇਬਾਜ਼ੀ ਇਤਿਹਾਸ 'ਚ ਹੁਣ ਤਕ ਦੀ ਸੱਭ ਤੋਂ ਮਹਿੰਗੀ ਫ਼ਾਈਟ ਸੀ। ਇਸ ਮੁਕਾਬਲੇ ਲਈ 600 ਮਿਲੀਅਨ ਡਾਲਰ ਦਾਅ 'ਤੇ ਲੱਗੇ ਸਨ, ਯਾਨੀ ਕਿ 4000 ਕਰੋੜ ਰੁਪਏ। ਇਸ 'ਚ ਮੁਕਾਬਲਾ ਜਿੱਤਣ 'ਤੇ ਮੇਵੇਦਰ ਨੂੰ 275 ਮਿਲੀਅਨ ਯਾਨੀ ਕਿ 1845.2 ਕਰੋੜ ਰੁਪਏ ਮਿਲੇ ਸੀ। ਲਾਸ ਵੇਗਾਸ 'ਚ ਹੋਏ ਇਸ ਉਚ ਕੋਟੀ ਦੇ ਮੁਕਾਬਲੇ ਨੂੰ 220 ਦੇਸ਼ਾਂ 'ਚ ਲਾਈਵ ਚਲਾਇਆ ਗਿਆ ਸੀ।

floyd mayweatherfloyd mayweatherਐਮ.ਐਮ.ਏ. ਮੁੱਕੇਬਾਜ਼ ਨਾਲ ਹੋਏ ਇਸ ਮੁਕਾਬਲੇ ਤੋਂ ਮਿਲੀ ਰਾਸ਼ੀ ਨਾਲ ਮੇਵੇਦਰ ਦੀ ਕੁਲ ਕਮਾਈ 'ਚ ਜ਼ਬਰਦਸਤ ਵਾਧਾ ਹੋਇਆ ਹੈ। ਹੁਣ ਉਸ ਦੇ ਕਰੀਅਰ ਦੀ ਕੁਲ ਕਮਾਈ ਇਕ ਬਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਈ ਹੈ। ਯਾਨੀ ਕਿ ਉਹ 67.1 ਅਰਬ ਰੁਪਏ ਕਮਾ ਚੁਕਾ ਹੈ। ਉਹ ਤੀਜਾ ਖਿਡਾਰੀ ਹੈ, ਜਿਸ ਦੇ ਕਰੀਅਰ ਦੀ ਕੁਲ ਕਮਾਈ ਦੀ ਰਾਸ਼ੀ 10 ਫ਼ੀਗਰ 'ਚ ਪਹੁੰਚ ਚੁਕੀ ਹੈ। ਮੇਵੇਦਰ ਤੋਂ ਇਲਾਵਾ ਬਾਸਕਟਬਾਲ ਖਿਡਾਰੀ ਮਾਈਕਲ ਜਾਰਡਨ ਅਤੇ ਗੋਲਫ਼ਰ ਟਾਈਗਰ ਵੁਡਸ ਹੀ ਅਜਿਹਾ ਕਰ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement