
ਭਾਰਤੀ ਕ੍ਰਿਕਟ ਟੀਮ ਲਗਾਤਾਰ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ
ਭਾਰਤੀ ਕ੍ਰਿਕਟ ਟੀਮ ਲਗਾਤਾਰ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ। ਤਕਰੀਬਨ ਪਿਛਲੇ 1 ਸਾਲ ਤੋਂ ਭਾਰਤੀ ਟੀਮ ਨੇ ਲਗਾਤਾਰ ਟੀ 20 ਸੀਰੀਜ਼ ਜਿੱਤ ਕੇ ਲਗਾਤਾਰ 6ਟੀ 20 ਸੀਰੀਜ਼ ਜਿੱਤਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਭਾਰਤੀ ਟੀਮ ਦੇ ਖਿਡਾਰੀ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਲਗਾਤਾਰ ਦੇਸ਼ ਵਾਸੀਆਂ ਦੀ ਝੋਲੀ ਵਿਚ ਜਿੱਤਾ ਪਾ ਰਹੇ ਹਨ।
palyers
ਦਸ ਦੇਈਏ ਕਿ ਕੁਝ ਦਿਨ ਪਹਿਲਾ ਸ਼ੁਰੂ ਹੋਈ ਭਾਰਤ ਅਤੇ ਇੰਗਲੈਂਡ ਵਿਚਾਲੇ ਵਟਿਲਟੀ ਟੀ 20 ਸੀਰੀਜ਼ ਦੇ ਕਲ ਹੋਏ ਤੀਜੇ ਅਤੇ ਅੰਤਿਮ ਮੁਕਾਬਲੇ ਵਿਚ ਭਾਰਤੀ ਟੀਮ ਨੇ ਜਿੱਤ ਹਾਸਿਲ ਕਰਕੇ ਲਗਾਤਾਰ 6ਵੀ ਟੀ20 ਸੀਰੀਜ਼ ਜਿੱਤਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਦਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡੀ ਗਈ ਇਹ ਸੀਰੀਜ਼ ਕਾਫੀ ਰੋਮਾਂਚਕ ਰਹੀ,ਤਿੰਨ ਮੈਚਾਂ ਦੀ ਇਸ ਸੀਰੀਜ਼ ਵਿਚ ਪਹਿਲਾ ਮੁਕਾਬਲਾ ਜਿੱਤ ਕੇ ਭਾਰਤੀ ਟੀਮ ਨੇ 1-0 ਦੀ ਲੀਡ ਲੈ ਲਈ ਸੀ,
indian cricket team
ਪਰ ਉਥੇ ਹੀ ਦੂਸਰੇ ਮੈਚ ਵਿਚ ਇੰਗਲੈਂਡ ਵਲੋਂ ਵਾਪਸੀ ਕਰਦਿਆਂ ਹੋਇਆ ਜਿੱਤ ਹਾਸਿਲ ਕੀਤੀ ।ਤੀਸਰਾ ਅਤੇ ਅੰਤਿਮ ਮੁਕਾਬਲਾ ਕਾਫੀ ਰੋਮਾਂਚਕ ਰਿਹਾ। ਇੰਗਲੈਂਡ ਵਲੋਂ ਪਹਿਲਾ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਦੇ ਵਿਰੁਧ198 ਦੌੜਾ ਦਾ ਵਿਸ਼ਾਲ ਸਕੋਰ ਖੜਾ ਕਰ ਦਿਤਾ। ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੂੰ ਜਿੱਤ ਹਾਸਿਲ ਕਰਵਾਈ। ਤੁਹਾਨੂੰ ਦਸ ਦੇਈਏ ਕਿ ਲਗਾਤਾਰ ਸਭ ਤੋਂ ਜ਼ਿਆਦਾ ਵਾਰ ਟੀ-20 ਸੀਰੀਜ਼ ਜਿੱਤਣ ਦੇ ਮਾਮਲੇ 'ਚ ਭਾਰਤੀ ਟੀਮ ਦੂਜੇ ਨੰਬਰ 'ਤੇ ਆ ਗਈ ਹੈ। ਲਗਾਤਾਰ ਸਭ ਤੋਂ ਜ਼ਿਆਦਾ 9 ਵਾਰ ਟੀ-20 ਸੀਰੀਜ਼ ਜਿੱਤਣ ਦਾ ਵਿਸ਼ਵ ਰਿਕਾਰਡ ਪਾਕਿਸਤਾਨ ਦੇ ਨਾਂ ਦਰਜ ਹੈ।
indian cricket team
ਭਾਰਤੀ ਟੀਮ ਦੀਆਂ ਜਿੱਤਾ ਦਾ ਵੇਰਵਾ :1. ਨਿਊਜ਼ੀਲੈਂਡ ਦਾ ਭਾਰਤ ਦੌਰਾ — 3 ਮੈਚਾਂ ਦੀ ਟੀ-20 ਸੀਰੀਜ਼ 2017- ਭਾਰਤ 2-1 ਨਾਲ ਜਿੱਤਿਆ 2. ਸ੍ਰੀਲੰਕਾ ਦਾ ਭਾਰਤ ਦੌਰਾ — 3 ਮੈਚਾਂ ਦੀ ਟੀ-20 ਸੀਰੀਜ਼ 2017 - ਭਾਰਤ 3-0 ਨਾਲ ਜਿੱਤਿਆ3. ਭਾਰਤ ਦਾ ਦੱ. ਅਫਰੀਕਾ ਦੌਰਾ — 3 ਮੈਚਾਂ ਦੀ ਟੀ-20 ਸੀਰੀਜ਼ 2018 - ਭਾਰਤ 2-1 ਨਾਲ ਜਿੱਤਿਆ 4. ਨਿਦਹਾਸ ਟੀ-20 ਟਰਾਈ ਸੀਰੀਜ਼ — ਭਾਰਤ ਚੈਂਪੀਅਨ 5. ਭਾਰਤ ਦਾ ਆਇਰਲੈਂਡ ਦੌਰਾ — 2 ਮੈਚਾਂ ਦੀ ਟੀ-20 ਸੀਰੀਜ਼ 2018 - ਭਾਰਤ 2-0 ਨਾਲ ਜਿੱਤਿਆ 6. ਭਾਰਤ ਦਾ ਇੰਗਲੈਂਡ ਦੌਰਾ — 3 ਮੈਚਾਂ ਦੀ ਟੀ-20 ਸੀਰੀਜ਼ 2018 - ਭਾਰਤ 2-1 ਨਾਲ ਜਿੱਤਿਆ .ਨਾਲ ਹੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਟੀਮ ਜਿੱਤ ਦਾ ਸਿਲਸਿਲਾ ਇਸ ਤਰਾਂ ਹੀ ਜਾਰੀ ਰੱਖੇਗੀ। `ਤੇ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਦੇ 9 ਸੀਰੀਜ਼ ਜਿੱਤਣ ਦਾ ਰਿਕਾਰਡ ਵੀ ਭਾਰਤੀ ਟੀਮ ਜਲਦੀ ਹੀ ਤੋੜੇਗੀ।