ਦੱਖਣ ਅਫ਼ਰੀਕਾ ਵਿਰੁਧ ਟੈਸਟ ਲੜੀ ਲਈ ਭਾਰਤੀ ਟੀਮ ਦਾ ਐਲਾਨ
Published : Sep 12, 2019, 8:07 pm IST
Updated : Sep 12, 2019, 8:07 pm IST
SHARE ARTICLE
India Test Squad announced  for South Africa Series 2019
India Test Squad announced for South Africa Series 2019

ਪੰਜਾਬ ਦੇ 20 ਸਾਲਾ ਨੌਜਵਾਨ ਬੱਲੇਬਾਜ਼ ਨੂੰ ਵੀ ਮਿਲੀ ਥਾਂ

ਨਵੀਂ ਦਿੱਲੀ : ਇਸ ਵਾਰ ਅਕਤੂਬਰ ਤੋਂ ਦੱਖਣੀ ਅਫ਼ਰੀਕਾ ਵਿਰੁਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਟੀਮ ਇੰਡੀਆ ਨੇ ਵੱਡੇ ਫ਼ੈਸਲੇ ਲੈਂਦੇ ਹੋਏ ਕੇ.ਐਲ. ਰਾਹੁਲ ਨੂੰ ਟੀਮ ਤੋਂ ਬਾਹਰ ਕਰ ਦਿਤਾ ਹੈ। ਸ਼ੁਭਮਨ ਗਿੱਲ ਨੂੰ ਰਾਹੁਲ ਦੀ ਜਗ੍ਹਾ ਟੈਸਟ ਟੀਮ 'ਚ ਮੌਕਾ ਮਿਲਿਆ ਹੈ। ਦੱਸ ਦੇਈਏ ਸ਼ੁਭਮਨ ਗਿੱਲ ਪਿਛਲੇ ਕੁੱਝ ਸਮੇਂ ਤੋਂ ਫਰਸਟ ਕਲਾਸ 'ਚ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਫਰਸਟ ਕਲਾਸ ਕਰੀਅਰ 'ਚ 70 ਤੋਂ ਜ਼ਿਆਦਾ ਦਾ ਔਸਤ ਹੈ।

India Test Squad announced  for South Africa Series 2019India Test Squad announced for South Africa Series 2019

ਸ਼ੁਭਮਨ ਗਿੱਲ ਤੋਂ ਇਲਾਵਾ ਟੀਮ 'ਚ ਇਕ ਹੋਰ ਵੱਡਾ ਬਦਲਾਵ ਕੀਤਾ ਗਿਆ ਹੈ ਅਤੇ ਉਹ ਇਹ ਕਿ ਰੋਹਿਤ ਸ਼ਰਮਾ ਨੂੰ ਵੀ ਟੈਸਟ ਟੀਮ 'ਚ ਜਗ੍ਹਾ ਦਿਤੀ ਗਈ ਹੈ। ਵੈਸਟਇੰਡੀਜ਼ ਨਾਲ ਖੇਡੀ ਗਈ ਟੈਸਟ ਸੀਰੀਜ਼ 'ਚ ਵੀ ਰੋਹਿਤ ਨੂੰ ਸ਼ਾਮਲ ਕਰਨ ਦੀ ਗੱਲ ਸਾਹਮਣੇ ਆਈ ਸੀ ਪਰ ਅਜਿਹਾ ਹੋਇਆ ਨਹੀਂ। ਕੇ.ਐਲ. ਰਾਹੁਲ. ਦੇ ਟੈਸਟ 'ਚ ਪ੍ਰਦਰਸ਼ਨ ਨੂੰ ਵੇਖਦਿਆਂ ਕਈ ਸਾਬਕਾ ਦਿੱਗਜਾਂ ਨੇ ਕਿਹਾ ਸੀ ਕਿ ਵਨ-ਡੇ ਦੀ ਤਰ੍ਹਾਂ ਰੋਹਿਤ ਸ਼ਰਮਾ ਨੂੰ ਟੈਸਟ 'ਚ ਵੀ ਮੌਕਾ ਦੇਣਾ ਚਾਹੀਦਾ ਹੈ ਅਤੇ ਉਹ ਅਪਣੇ ਆਪ ਨੂੰ ਸਾਬਤ ਕਰ ਕੇ ਦਿਖਾਉਣਗੇ।

India Test Squad announced  for South Africa Series 2019India Test Squad announced for South Africa Series 2019

ਸ਼ੁਭਮਨ ਗਿੱਲ ਨੂੰ ਪਹਿਲੀ ਵਾਰ ਟੈਸਟ ਟੀਮ 'ਚ ਥਾਂ ਮਿਲੀ ਹੈ। ਪੰਜਾਬ ਦੇ ਫ਼ਿਰੋਜ਼ਪੁਰ 'ਚ ਜਨਮੇ 20 ਸਾਲਾ ਸ਼ੁਭਮਨ ਗਿੱਲ ਨੇ ਭਾਰਤ ਲਈ ਦੋ ਇਕ ਰੋਜ਼ਾ ਮੈਚ ਖੇਡੇ ਹਨ। ਸ਼ੁਭਮਨ ਗਿੱਲ ਟਾਪ ਆਰਡਰ 'ਚ ਬੱਲੇਬਾਜ਼ੀ ਕਰ ਸਕਦੇ ਹਨ। ਸ਼ੁਭਮਨ ਨੇ ਫਰਸਟ ਕਲਾਸ 'ਚ 13 ਮੈਚਾਂ ਦੀ 21 ਪਾਰੀਆਂ 'ਚ ਬੱਲੇਬਾਜ਼ੀ ਕੀਤੀ ਹੈ। ਇਸ ਦੌਰਾਨ ਸ਼ੁਭਮਨ ਦੇ ਬੱਲੇ ਤੋਂ 73.8 ਦੀ ਸਟ੍ਰਾਈਕ ਰੇਟ ਨਾਲ 1239 ਦੌੜਾਂ ਨਿਕਲੀਆਂ ਜਿਸ 'ਚ 3 ਸੈਂਕੜੇ ਅਤੇ 8 ਅਰਧ ਸੈਂਕੜੇ ਵੀ ਸ਼ਾਮਲ ਹਨ। ਉਥੇ ਹੀ ਇਸ ਦੌਰਾਨ ਉਨ੍ਹਾਂ ਦਾ ਹਾਈਏਸਟ ਸਕੋਰ 268 ਦਾ ਰਿਹਾ ਹੈ।

India Test Squad announced  for South Africa Series 2019Shubman Gill

ਜ਼ਿਕਰਯੋਗ ਹੈ ਕਿ ਦੱਖਣ ਅਫ਼ਰੀਕਾ ਟੀਮ ਦੇ ਭਾਰਤ ਦੌਰੇ ਦੇ ਸ਼ੁਰੂਆਤ 15 ਸਤੰਬਰ ਤੋਂ ਹੋ ਰਹੀ ਹੈ। ਲੜੀ 'ਚ ਪਹਿਲਾਂ ਟੀ20 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋਹਾਂ ਟੀਮਾਂ ਵਿਚਕਾਰ 2 ਅਕਤੂਬਰ ਤੋਂ 3 ਮੈਚਾਂ ਦੀ ਟੈਸਟ ਲੜੀ ਖੇਡੀ ਜਾਵੇਗੀ। 

India Test Squad announced for South Africa Series 2019India Test Squad announced for South Africa Series 2019

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement