
ਭਾਰਤੀ ਟੀਮ ਲਗਾਤਾਰ ਦੂਜੀ ਵਾਰ ਡਬਲਿਊਟੀਸੀ ਫਾਈਨਲ ਵਿਚ ਪਹੁੰਚੀ ਹੈ।
ਨਵੀਂ ਦਿੱਲੀ: ਸ੍ਰੀਲੰਕਾ ਖ਼ਿਲਾਫ਼ ਕ੍ਰਾਈਸਟਚਰਚ (ਨਿਊਜ਼ੀਲੈਂਡ) ਟੈਸਟ ਵਿਚ ਨਿਊਜ਼ੀਲੈਂਡ ਦੀ ਦੋ ਵਿਕਟਾਂ ਨਾਲ ਜਿੱਤ ਦੇ ਨਾਲ ਹੀ ਭਾਰਤ ਨੇ ਸੋਮਵਾਰ ਨੂੰ ਵੱਕਾਰੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। 7 ਜੂਨ ਤੋਂ ਓਵਲ 'ਚ ਖੇਡੇ ਜਾਣ ਵਾਲੇ WTC ਫਾਈਨਲ 'ਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।
ਇਹ ਵੀ ਪੜ੍ਹੋ: ਵਨ ਰੈਂਕ ਵਨ ਪੈਨਸ਼ਨ: SC ਨੇ ਕਿਹਾ- ਪੈਨਸ਼ਨ ਦੇ ਬਕਾਏ ਕਿਸ਼ਤਾਂ 'ਚ ਦੇਣ ਦਾ ਨੋਟੀਫਿਕੇਸ਼ਨ ਲੈਣਾ ਹੋਵੇਗਾ ਵਾਪਸ
ਭਾਰਤੀ ਟੀਮ ਲਗਾਤਾਰ ਦੂਜੀ ਵਾਰ ਡਬਲਿਊਟੀਸੀ ਫਾਈਨਲ ਵਿਚ ਪਹੁੰਚੀ ਹੈ। ਟੀਮ ਸ਼ੁਰੂਆਤੀ ਸੀਜ਼ਨ (2021) ਵਿਚ ਨਿਊਜ਼ੀਲੈਂਡ ਤੋਂ ਹਾਰ ਗਈ ਸੀ। ਦਿਮੁਥ ਕਰੁਣਾਰਤਨੇ ਦੀ ਅਗਵਾਈ ਵਾਲੀ ਸ਼੍ਰੀਲੰਕਾ ਦੀ ਟੀਮ ਨੂੰ ਨਿਊਜ਼ੀਲੈਂਡ ਦੌਰੇ ’ਤੇ ਦੋ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਜਿੱਤ ਦਰਜ ਕਰਨੀ ਸੀ ਪਰ ਸ਼ੁਰੂਆਤੀ ਮੈਚ ਵਿਚ ਹਾਰ ਨਾਲ ਉਸ ਦੀਆਂ ਉਮੀਦਾਂ ਖਤਮ ਹੋ ਗਈਆਂ।
ਇਹ ਵੀ ਪੜ੍ਹੋ: ਪਤੀ ਨੇ ਆਪਣੇ ਸਰੀਰ 'ਤੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਦੇਖ ਕੇ ਔਰਤ ਨੂੰ ਚੜ੍ਹਿਆ ਗੁੱਸਾ!
ਇੰਦੌਰ 'ਚ ਬਾਰਡਰ-ਗਾਵਸਕਰ ਸੀਰੀਜ਼ ਦੇ ਤੀਜੇ ਟੈਸਟ 'ਚ ਭਾਰਤ ਨੂੰ 9 ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ WTC ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਸੀ। ਇਸ ਤੋਂ ਬਾਅਦ ਭਾਰਤ ਨੂੰ ਫਿਰ ਅਹਿਮਦਾਬਾਦ ਟੈਸਟ ਵਿਚ ਜਿੱਤ ਜਾਂ ਨਿਊਜ਼ੀਲੈਂਡ ਅਤੇ ਸ੍ਰੀਲੰਕਾ ਵਿਚਾਲੇ ਪਹਿਲੇ ਟੈਸਟ ਵਿਚ ਅਨੁਕੂਲ ਨਤੀਜੇ ਦੀ ਲੋੜ ਸੀ।