
ਪਿਛਲੇ ਕੁਝ ਦਿਨ ਪਹਿਲਾ ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਦੌਰੇ ਤੇ ਗਈ ਹੈ।
ਪਿਛਲੇ ਕੁਝ ਦਿਨ ਪਹਿਲਾ ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਦੌਰੇ ਤੇ ਗਈ ਹੈ। ਭਾਰਤੀ ਟੀਮ ਲਗਾਤਾਰ ਇੰਗਲੈਂਡ ਦੀ ਟੀਮ ਖਿਲਾਫ ਬੇਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ `ਚ ਖੇਡ ਰਹੀ ਭਾਰਤੀ ਟੀਮ ਆਪਣੇ ਪ੍ਰਦਰਸ਼ਨ ਸਦਕਾ ਦੇਸ਼ ਵਾਸੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ। ਟੀ 20 ਸੀਰੀਜ਼ ਜਿੱਤਣ ਤੋਂ ਬਾਅਦ ਸ਼ੁਰੂ ਹੋਈ ਵਨਡੇ ਸੀਰੀਜ਼ `ਚ ਭਾਰਤੀ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਹੋਇਆ ਕਲ ਖੇਡੇ ਗਏ ਲੜੀ ਦੇ ਪਹਿਲੇ ਮੈਚ `ਚ ਹੀ ਜਿਤ ਹਾਸਿਲ ਕਰਕੇ ਲੜੀ `ਚ 1-0 ਨਾਲ ਲੀਡ ਲੈ ਲਈ ਹੈ।
indian cricket team
ਤੁਹਾਨੂੰ ਦਸ ਦੇਈਏ ਕੇ ਪਹਿਲੇ ਵਨਡੇ ਮੈਚ ਵਿਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਮਾਤ ਦੇਣ ਤੋਂ ਬਾਅਦ ਹੁਣ ਟੀਮ ਇੰਡਿਆ ਦੀ ਨਜ਼ਰ ਦੂਜੇ ਵਨਡੇ ਵਿਚ ਸੀਰੀਜ ਜਿਤਣ ਉਤੇ ਹੈ। ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਦੂਜਾ ਮੈਚ ਸ਼ਨੀਵਾਰ ਨੂੰ ਲਾਰਡਸ ਦੇ ਮੈਦਾਨ ਉਤੇ ਖੇਡਿਆ ਜਾਵੇਗਾ। ਦੂਜੇ ਵਨਡੇ ਵਿਚ ਜਿਤ ਹਾਸਲ ਕਰ ਕੇ ਭਾਰਤੀ ਟੀਮ ਦੀ ਕੋਸ਼ਿਸ਼ ਸੀਰੀਜ਼ ਵਿਚ 2 - 0 ਦੀ ਅਜਿੱਤ ਵਾਧੇ ਹਾਸਲ ਕਰਨ ਉਤੇ ਹੋਵੇਗੀ ।
indian cricket team
ਇੰਗਲੈਂਡ ਪਹਿਲਾਂ ਮੈਚ ਵਿੱਚ ਕੁਲਦੀਪ ਯਾਦਵ, ਰੋਹਿਤ ਸ਼ਰਮਾ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਿਕੜੀ ਦੇ ਸਾਹਮਣੇ ਪਸਤ ਹੋ ਗਈ ਸੀ । ਪਹਿਲਾਂ ਕੁਲਦੀਪ ਨੇ ਛੇ ਵਿਕੇਟ ਲੈ ਕੇ ਇੰਗਲੈਂਡ ਨੂੰ ਵੱਡਾ ਸਕੋਰ ਬਣਾਉਣ ਤੋਂ ਮਹਿਰੂਮ ਰਖਿਆ ਅਤੇ ਫਿਰ ਰੋਹਿਤ ਦੀ ਨਾਬਾਦ 137 ਅਤੇ ਕੋਹਲੀ ਦੀ 75 ਰਨਾਂ ਦੀ ਪਾਰੀ ਦੇ ਦਮ ਉੱਤੇ ਭਾਰਤ ਨੇ 269 ਰਨਾਂ ਦੇ ਲਕਸ਼ ਨੂੰ 40 . 1 ਓਵਰ ਵਿੱਚ ਹਾਸਲ ਕਰ ਲਿਆ । ਕਿਹਾ ਜਾ ਰਿਹਾ ਹੈ ਕੇ ਗੇਂਦਬਾਜੀ ਵਿਚ ਦੂਜੇ ਮੈਚ ਵਿਚ ਵੀ ਕੁਲਦੀਪ ਇਕ ਵਾਰ ਫਿਰਮੇਜਬਾਨ ਟੀਮ ਲਈ ਖ਼ਤਰਾ ਰਹੇਗਾ।
indian cricket team
ਕੁਲਦੀਪ ਨੇ ਇਸ ਤੋਂ ਪਹਿਲਾਂ ਟੀ - 20 ਮੈਚ ਵਿੱਚ ਵੀ ਇੰਗਲੈਂਡ ਦੇ ਬੱਲੇਬਾਜਾਂ ਨੂੰ ਖਾਸਾ ਪ੍ਰੇਸ਼ਾਨ ਕੀਤਾ ਸੀ । ਕੁਲਦੀਪ ਨਾਲ ਨਿੱਬੜਨਾ ਇੰਗਲੈਂਡ ਦੇ ਬੱਲੇਬਾਜਾਂ ਲਈ ਚੁਣੋਤੀ ਹੀ ਰਹੇਗਾ । ਉਥੇ ਹੀ ਕੁਲਦੀਪ ਦੇ ਇਲਾਵਾ ਉਨ੍ਹਾਂ ਦੇ ਨਾਲ ਯੁਜਵੇਂਦਰ ਚਹਿਲ ਵੀ ਇੰਗਲੈਂਡ ਦੀ ਟੀਮ ਲਈ ਪਰੇਸ਼ਾਨੀ ਖੜੀ ਕਰ ਸਕਦੇ ਹਨ । ਦੇਖਣਾ ਇਹ ਹੋਵੇਗਾ ਕੇ ਭਾਰਤੀ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ ਸੀਰੀਜ਼ ਜਿੱਤਣ `ਚ ਕਾਮਯਾਬ ਹੁੰਦੀ ਹੈ ਜਾ ਨਹੀਂ।