
ਭਾਰਤੀ ਕ੍ਰਿਕੇਟ ਟੀਮ ਲਗਾਤਾਰ ਬੇਹਤਰੀਨ ਪ੍ਰਦਰਸ਼ਨ ਸਦਕਾ ਵਿਰੋਧੀਆਂ ਦੇ ਹੋਂਸਲੇ ਤਾ ਪਸਤ ਕਰ ਹੀ ਰਹੀ ਹੈ,
ਭਾਰਤੀ ਕ੍ਰਿਕੇਟ ਟੀਮ ਲਗਾਤਾਰ ਬੇਹਤਰੀਨ ਪ੍ਰਦਰਸ਼ਨ ਸਦਕਾ ਵਿਰੋਧੀਆਂ ਦੇ ਹੋਂਸਲੇ ਤਾ ਪਸਤ ਕਰ ਹੀ ਰਹੀ ਹੈ, ਨਾਲ ਹੀ ਭਾਰਤ ਵਾਸੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ। ਪਿਛਲੇ ਤਕਰੀਬਨ ਇਕ ਸਾਲ ਤੋਂ ਭਾਰਤੀ ਟੀਮ ਨੇ ਜਿੱਤਾ ਦਾ ਸਿਲਸਿਲਾ ਬਰਕਰਾਰ ਰਖਿਆ ਹੋਇਆ ਹੈ। ਪਿਛਲੇ ਦਿਨੀ ਹੀ ਇੰਗਲੈਂਡ ਦਰਿਮਿਆਂਨ ਹੋਈ ਟੀ 20 ਸੀਰੀਜ਼ ਜਿਤ ਕੇ ਭਾਰਤੀ ਟੀਮ ਨੇ ਲਗਾਤਾਰ 6ਟੀ 20 ਸੀਰੀਜ਼ ਜਿਤਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਤੁਹਾਨੂੰ ਦਸ ਦੇਈਏ ਕਿ ਇਸ ਬੇਹਤਰੀਨ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਦੁਨੀਆ ਦੇ ਲੋਕਾਂ ਦੀ ਪਸੰਦੀ ਦੀ ਟੀਮ ਹੈ।
indian cricket team
ਟੀ 20 ਸੀਰੀਜ਼ ਦਾ ਰਿਕਾਰਡ ਬਣਾਉਣ ਤੋਂ ਬਾਅਦ ਹੁਣ ਭਾਰਤੀ ਟੀਮ ਕੋਲ ਵਨਡੇ `ਚ ਵੀ ਇਕ ਰਿਕਾਰਡ ਬਣਾਉਣ ਦਾ ਮੌਕਾ ਹੈ। ਕਿਹਾ ਜਾ ਰਿਹਾ ਹੈ ਕਿ 2016 ਤੋਂ ਭਾਰਤੀ ਟੀਮ ਵਧੀਆ ਕਰਦੇ ਪ੍ਰਦਰਸ਼ਨ ਹੋਏ ਹੁਣ ਤਕ ਲਗਾਤਾਰ 9 ਸੀਰੀਜ਼ ਜਿਤ ਚੁਕੀ ਹੈ। ਵਿਰਾਟ ਕੋਹਲੀ ਦੀ ਅਗਵਾਈ ਵਿਚ ਸ਼ਾਨਦਾਰ ਫਾਰਮ ਵਿਚ ਖੇਡ ਰਹੀ ਟੀਮ ਇੰਡੀਆ ਕੋਲ ਇੰਗਲੈਂਡ ਵਿਰੁਧ 12 ਜੁਲਾਈ ਤੋਂ ਨਾਟਿੰਘਮ ਵਿਚ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਨੂੰ ਜਿਤ ਕੇ ਪਰਫੈਕਟ-10 ਦਾ ਰਿਕਾਰਡ ਬਣਾਉਣ ਦਾ ਮੌਕਾ ਰਹੇਗਾ।
indian cricket team
ਦਸ ਦੇਈਏ ਕਿ ਜੇਕਰ ਭਾਰਤੀ ਟੀਮ ਇਹ ਸੀਰੀਜ਼ ਜਿਤਣ `ਚ ਕਾਮਯਾਬ ਹੋ ਜਾਂਦੀ ਹੈ ਤਾ ਉਹ ਲਗਾਤਾਰ 10 ਸੀਰੀਜ਼ ਜਿਤਣ ਵਾਲੀ ਟੀਮ ਬਣ ਜਾਵੇਗੀ। ਜਿਕਰਯੋਗ ਹੈ ਕਿ ਭਾਰਤੀ ਟੀਮ ਨੇ ਜਿਤ ਦਾ ਇਹ ਸਿਲਸਿਆ ਸਾਲ 2016 `ਚ ਜਿੰਬਾਬਵੇ ਦੇ ਵਿਰੁਧ ਖੇਡਦਿਆ ਸ਼ੁਰੂ ਸੀ। ਉਸ ਤੋਂ ਉਪਰੰਤ ਭਾਰਤੀ ਟੀਮ ਲਗਾਤਾਰ ਵਨਡੇ ਸੀਰੀਜ਼ ਜਿਤ ਰਹੀ ਹੈ। ਹਾਲਾਂਕਿ ਇਸ ਦੌਰਾਨ ਭਾਰਤ ਨੂੰ 2017 ਵਿਚ ਇੰਗਲੈਂਡ ਵਿਚ ਹੋਈ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ,ਪਰ ਉਹ ਬਹੁਦੇਸ਼ੀ ਟੂਰਨਾਮੈਂਟ ਸੀ।
indian cricket team
ਭਾਰਤੀ ਟੀਮ ਦੀਆਂ ਜਿਤਾ ਦਾ ਵੇਰਵਾ :
ਜ਼ਿੰਬਾਬਵੇ 3-0
ਨਿਊਜ਼ੀਲੈਂਡ 3-2
ਇੰਗਲੈਂਡ 2-1
ਵੈਸਟਇੰਡੀਜ਼ 3-1
ਸ਼੍ਰੀਲੰਕਾ 5-0
ਆਸਟਰੇਲੀਆ 4-1
ਨਿਊਜ਼ੀਲੈਂਡ 2-1
ਸ਼੍ਰੀਲੰਕਾ 2-1
ਦੱ. ਅਫਰੀਕਾ 5-1
ਕਿਹਾ ਜਾ ਰਿਹਾ ਹੈ ਕੇ ਭਾਰਤੀ ਟੀਮ ਇਸ ਸੀਰੀਜ਼ ਨੂੰ ਜਿਤ ਕੇ ਇਕ ਹੋਰ ਰਿਕਾਰਡ ਨਾਮ ਲਵੇਗੀ। ਭਾਰਤੀ ਟੀਮ ਦੇ ਸਾਰੇ ਖਿਡਾਰੀ ਹੀ ਬੇਹਤਰੀਨ ਫਾਰਮ `ਚ ਹਨ।ਚਾਹੇ ਗੱਲ ਬੱਲੇਬਾਜ਼ਾਂ ਦੀ ਹੋਵੇ ਜਾ ਗੇਂਦਬਾਜ਼ਾਂ ਦੀ ਸਾਰੇ ਹੀ ਖਿਡਾਰੀ ਆਪਣੀ ਮੇਹਨਤ ਸਦਕਾ ਦੇਸ਼ ਦੀ ਝੋਲੀ `ਚ ਜਿਤਾ ਪਾ ਰਹੇ ਹਨ।