World Tour Finals : ਸਿੱਧੂ ਨੇ ਖ਼ਿਤਾਬ ਜਿੱਤ ਰਚਿਆ ਇਤਿਹਾਸ
Published : Dec 16, 2018, 4:40 pm IST
Updated : Dec 16, 2018, 4:40 pm IST
SHARE ARTICLE
P V SIDHU
P V SIDHU

ਭਾਰਤ ਦੀ ਪੀ ਵੀ ਸਿੱਧੂ ਨੇ ਐਤਵਾਰ ਨੂੰ ਧਮਾਕੇਦਾਰ ਪ੍ਰਦਰਸ਼ਨ ਕਰਕੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਸਿੱਧਾ ਮੈਚ ਵਿਚ ਹਰਾ ਕੇ ਵਰਲਡ ਟੂਰ ਫਾਈਨਲ ਦਾ ਖ਼ਿਤਾਬ ਹਾਸਲ ਕੀਤਾ

ਗਵਾਂਗਝੂ (ਭਾਸ਼ਾ) : ਭਾਰਤ ਦੀ ਪੀ ਵੀ ਸਿੱਧੂ ਨੇ ਐਤਵਾਰ ਨੂੰ ਧਮਾਕੇਦਾਰ ਪ੍ਰਦਰਸ਼ਨ ਕਰਕੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਸਿੱਧਾ ਮੈਚ ਵਿਚ ਹਰਾ ਕੇ ਵਰਲਡ ਟੂਰ ਫਾਈਨਲ ਦਾ ਖ਼ਿਤਾਬ ਹਾਸਲ ਕੀਤਾ। ਸਿੱਧੂ ਨੇ ਸਾਲ 2018 ਵਿਚ ਖ਼ਿਤਾਬੀ ਸੁੱਕੇ ਨੂੰ ਖ਼ਤਮ ਕਰਦੇ ਹੋਏ ਸੈਸ਼ਨ ਦੇ ਆਖਰੀ ਟੂਰਨਾਮੈਂਟ ਦਾ ਖ਼ਿਤਾਬ ਅਪਣੇ ਨਾਮ ਕੀਤਾ। ਉਹ ਇਹ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣ ਗਈ ਹੈ।

Sidhu vs Nozomi OkuharaSidhu vs Nozomi Okuhar

ਦੁਨੀਆ ਦੀ ਛੇਵੇਂ ਕ੍ਰਮ ਦੀ ਸਿੱਧੂ ਨੇ ਦੂਜੀ ਪ੍ਰਮੁੱਖਤਾ ਪ੍ਰਾਪਤ ਓਕੁਹਾਰਾ ਨੂੰ 21-19, 21-17 ਨਾਲ ਹਰਾਇਆ। ਸਿੱਧੂ ਨੇ ਮੈਚ ਵਿਚ ਸ਼ਾਨਦਾਰ ਸ਼ੁਰੂਆਤ ਕਰ ਇਕ ਸਮਾਂ 14-6 ਦੀ ਚੜ੍ਹਤ ਬਣਾ ਲਈ ਸੀ ਪਰ ਇਸ ਤੋਂ ਬਾਅਦ ਜਾਪਾਨੀ ਖਿਡਾਰੀ ਨੇ ਜ਼ੋਰਦਾਰ ਵਾਪਸੀ ਕੀਤੀ। ਉਨ੍ਹਾਂ ਨੇ 12 ਵਿਚੋਂ 10 ਅੰਕ ਜਿੱਤੇ ਅਤੇ 16-16 ਦੇ ਸਕੋਰ ਉਤੇ ਸਿੱਧੂ ਦਾ ਮੁਕਾਬਲਾ ਕਰ ਲਿਆ। ਸਿੱਧੂ ਨੇ ਇਸ ਤੋਂ ਬਾਅਦ ਫਿਰ ਅਪਣੇ ਅੰਕਾਂ ਵਿਚ ਵਾਧਾ ਹਾਸਿਲ ਕਰਦੇ ਹੋਏ ਇਹ ਮੈਚ 21-19 ਨਾਲ ਜਿੱਤਿਆ। ਸਿੱਧੂ ਨੂੰ ਦੂਜੀ ਖੇਡ ਵਿਚ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ ਅਤੇ ਉਨ੍ਹਾਂ ਨੇ ਇਹ ਖ਼ਿਤਾਬੀ ਮੁਕਾਬਲਾ 62 ਮਿੰਟ ਵਿਚ ਜਿੱਤਿਆ।

ਸਿੱਧੂ ਇਸ ਤੋਂ ਪਹਿਲਾਂ ਇਸ ਸਾਲ ਪੰਜਵੇਂ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਸੀ ਪਰ ਉਨ੍ਹਾਂ ਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੱਧੂ ਦੀ ਇਸ ਸਾਲ ਜਿਨ੍ਹਾਂ ਪ੍ਰਤੀਯੋਗਤਾਵਾਂ ਦੇ ਫਾਈਨਲ ਵਿਚ ਹਾਰ ਹੋਈ, ਉਨ੍ਹਾਂ ਵਿਚ ਵਿਸ਼ਵ ਚੈਂਪੀਅਨਸ਼ਿਪ ,  ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਮੁੱਖ ਰੂਪ ਵਿਚ ਸ਼ਾਮਿਲ ਹਨ।

SidhuSidhu

ਸਿੱਧੂ ਨੇ ਇਸ ਟੂਰਨਾਮੈਂਟ ਵਿਚ ਪਹਿਲਾਂ ਮੈਚ ਵਿਚ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾਇਆ ਅਤੇ ਫਿਰ ਦੁਨੀਆ ਦੀ ਨੰਬਰ ੧ ਤਾਈ ਜੂ ਯਿੰਗ ਨੂੰ ਪਛਾੜਿਆ। ਉਨ੍ਹਾਂ ਨੇ ਯਿੰਗ ਦੇ ਖ਼ਿਲਾਫ ਲਗਾਤਾਰ ਛੇ ਹਾਰਾਂ ਤੋਂ ਬਾਅਦ ਪਹਿਲੀ ਜਿੱਤ ਹਾਸਿਲ ਕੀਤੀ। ਸਿੱਧੂ ਨੇ ਇਸ ਤੋਂ ਬਾਅਦ ਆਖਰੀ ਗੱਰੁਪ ਮੈਚ ਵਿਚ ਬੇਇਵੇਨ ਝੇਂਗ ਨੂੰ ਹਰਾਇਆ ਅਤੇ ਉਹ ਗਰੁਪ ਵਿਚ ਜਿੱਤ ਪ੍ਰਾਪਤ ਕਰਦੀ ਹੋਈ ਸੈਮੀਫਾਈਨਲ ਵਿਚ ਦਾਖਲ ਹੋਈ। ਭਾਰਤੀ ਸ਼ਟਲਰ ਨੇ ਇਸ ਤੋਂ ਬਾਅਦ ਥਾਈਲੈਂਡ ਦੀ ਰਤਚਾਨੋਕ ਇੰਤੇਨਾਨ ਨੂੰ ਹਰਾਕੇ ਖ਼ਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement