
ਪਾਕਿਸਤਾਨ ਕ੍ਰਿਕਟ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਹਾਲ ਹੀ ਵਿਚ ਪੀਓਕੇ ਵਿਚ ਇਕ ਇਲਾਕੇ ਦਾ ਦੌਰਾ ਕੀਤਾ ਸੀ।
ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਹਾਲ ਹੀ ਵਿਚ ਪੀਓਕੇ ਵਿਚ ਇਕ ਇਲਾਕੇ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹਨਾਂ ਨੇ ਇਕ ਵਾਰ ਫਿਰ ਕਸ਼ਮੀਰ ਰਾਗ ਅਲਾਪਿਆ। ਅਫਰੀਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜੰਮ ਕੇ ਬਿਆਨਬਾਜ਼ੀ ਕੀਤੀ।
Photo
ਸ਼ਾਹਿਦ ਅਫਰੀਦੀ ਦੀ ਇਸ ਹਰਕਤ 'ਤੇ ਭਾਰਤੀ ਕ੍ਰਿਕਟਰਾਂ ਨੇ ਕਰਾਰਾ ਜਵਾਬ ਦਿੱਤਾ ਹੈ। ਗੌਤਮ ਗੰਭੀਰ ਤੋਂ ਬਾਅਦ ਹੁਣ ਹਰਭਜਨ ਸਿੰਘ ਨੇ ਵੀ ਅਫਰੀਦੀ ਨੂੰ ਲੰਮੇ ਹੱਥੀਂ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜ਼ਹਿਰ ਉਗਲਣ ਲਈ ਹਰਭਜਨ ਸਿੰਘ ਨੇ ਸ਼ਾਹਿਦ ਅਫਰੀਦੀ ਨੂੰ ਝਾੜ ਪਾਈ ਹੈ।
Photo
ਮੀਡੀਆ ਨਾਲ ਗੱਲ ਕਰਦਿਆਂ ਹਰਭਜਨ ਸਿੰਘ ਨੇ ਕਿਹਾ 'ਅਫਰੀਦੀ ਨੇ ਅਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ'। ਸ਼ਾਹਿਦ ਅਫਰੀਦੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਹਰਭਜਨ ਸਿੰਘ ਨੇ ਕਿਹਾ, 'ਇਹ ਬਹੁਤ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਸ਼ਾਹਿਦ ਅਫਰੀਦੀ ਸਾਡੇ ਦੇਸ਼ ਅਤੇ ਪ੍ਰਧਾਨ ਮੰਤਰੀ ਬਾਰੇ ਅਜਿਹੀਆਂ ਘਟੀਆ ਗੱਲਾਂ ਕਰ ਰਹੇ ਹਨ।
Photo
ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ'। ਦੱਸ ਦਈਏ ਕਿ ਹਾਲ ਹੀ ਵਿਚ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਨੇ ਕੋਰੋਨਾ ਵਾਇਰਸ ਦੀ ਜੰਗ ਦੇ ਮੱਦੇਨਜ਼ਰ ਸ਼ਾਹਿਦ ਅਫਰੀਦੀ ਦੇ ਫਾਂਊਡੇਸ਼ਨ ਲਈ ਮਦਦ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਦੋਵੇਂ ਖਿਡਾਰੀਆਂ ਨੂੰ ਟਰੋਲ ਕੀਤਾ ਗਿਆ ਸੀ।
Photo
ਉਹਨਾਂ ਗੱਲਾਂ ਨੂੰ ਯਾਦ ਕਰਦਿਆਂ ਭੱਜੀ ਨੇ ਕਿਹਾ ਕਿ ਮੈਂ ਇਸ ਦੇਸ਼ ਵਿਚ ਪੈਦਾ ਹੋਇਆ ਅਤੇ ਇਸ ਦੇਸ਼ ਵਿਚ ਮਰਾਂਗਾ। ਮੈ ਅਪਣੇ ਦੇਸ਼ ਲਈ 20 ਸਾਲ ਕ੍ਰਿਕਟ ਖੇਡੀ ਹੈ ਅਤੇ ਭਾਰਤ ਲਈ ਕਈ ਮੈਚ ਜਿੱਤੇ ਹਨ।
Photo
ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਅਪਣੇ ਦੇਸ਼ ਦੇ ਖਿਲਾਫ ਕੁਝ ਕੀਤਾ ਹੈ। ਉਹਨਾਂ ਕਿਹਾ, 'ਅੱਜ ਜਾਂ ਕੱਲ, ਜੇਕਰ ਮੇਰੇ ਦੇਸ਼ ਨੂੰ ਕਿਤੇ ਵੀ ਮੇਰੀ ਲੋੜ ਹੈ, ਚਾਹੇ ਸਰਹੱਦ 'ਤੇ ਹੋਵੇ, ਮੈਂ ਅਪਣੇ ਦੇਸ਼ ਦੀ ਖਾਤਰ ਬੰਦੂਰ ਚੁੱਕਣ ਵਾਲਾ ਪਹਿਲਾ ਵਿਅਕਤੀ ਬਣਾਂਗਾ'।