
ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਨੂੰ ਅਗਲੇ ਮਹੀਨੇ ਹੋਣ ਵਾਲੇ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਮਹਿਲਾ ਵਨ ਡੇ ਅਤੇ ਟੀ-20 ਟੀਮ ਦਾ ਕਪਤਾਨ ਬਰਕਰਾਰ ਰਖਿਆ ਗਿਆ........
ਨਵੀਂ ਦਿੱਲੀ : ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਨੂੰ ਅਗਲੇ ਮਹੀਨੇ ਹੋਣ ਵਾਲੇ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਮਹਿਲਾ ਵਨ ਡੇ ਅਤੇ ਟੀ-20 ਟੀਮ ਦਾ ਕਪਤਾਨ ਬਰਕਰਾਰ ਰਖਿਆ ਗਿਆ ਹੈ ਜਦਕਿ ਖਰਾਬ ਫਾਰਮ 'ਚ ਚਲ ਰਹੀ ਵੇਦਾ ਕ੍ਰਿਸ਼ਨਮੂਰਤੀ ਟੀਮ 'ਚੋਂ ਬਾਹਰ ਹੈ। ਭਾਰਤੀ ਟੀਮ 24 ਜਨਵਰੀ ਤੋਂ ਨਿਊਜ਼ੀਲੈਂਡ ਦੌਰੇ 'ਤੇ ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚ ਖੇਡੇਗੀ।
ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਅਦ ਭਾਰਤ ਦਾ ਇਹ ਪਹਿਲਾ ਦੌਰਾ ਹੈ। ਟੀ-20 ਵਿਸ਼ਵ ਕੱਪ 'ਚ ਭਾਰਤ ਨੂੰ ਸੈਮੀਫਾਈਨਲ 'ਚ ਇੰਗਲੈਂਡ ਨੇ ਹਰਾਇਆ ਸੀ। ਡਬਲਯੂ.ਵੀ.ਰਮਨ ਨੂੰ ਮੁੱਖ ਕੋਚ ਬਣਾਉਣ ਦੇ ਬਾਅਦ ਭਾਰਤ ਦੀ ਵਨ ਡੇ ਅਤੇ ਟੀ-20 ਟੀਮ ਦਾ ਐਲਾਨ ਕੀਤਾ ਗਿਆ। ਵੇਦਾ ਦੀ ਜਗ੍ਹਾ ਮੋਨਾ ਮੇਸ਼ਰਾਮ ਨੂੰ ਵਨ ਡੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸ਼ਿਖਾ ਪਾਂਡੇ ਨੇ ਟੀ-20 ਟੀਮ 'ਚ ਸੱਟ ਦੀ ਸ਼ਿਕਾਰ ਪੂਜਾ ਵਸਤਰਾਕਾਰ ਦੀ ਜਗ੍ਹਾ ਲਈ ਹੈ। (ਏਜੰਸੀ)
ਟੀ-20 ਮੈਚਾਂ ਦੀ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਮਿਤਾਲੀ ਰਾਜ, ਦੀਪਤੀ ਸ਼ਰਮਾ, ਜੇਮਿਮਾ ਰੌਦ੍ਰੀਗੇਜ, ਅਨੁਜਾ ਪਾਟਿਲ, ਡਾਇਲਾਨ ਹੇਮਲਤਾ, ਮਾਨਸੀ ਜੋਸ਼ੀ, ਸ਼ਿਖਾ ਪਾਂਡੇ, ਤਾਨਿਆ ਭਾਟੀਆ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ, ਅਰੁੰਧਤੀ ਰੈੱਡੀ, ਪ੍ਰੀਆ ਪੂਨੀਆ।
ਇਕ ਦਿਨਾਂ ਮੈਚਾਂ ਦੀ ਟੀਮ
ਮਿਤਾਲੀ ਰਾਜ (ਕਪਤਾਨ), ਪੂਨਮ ਰਾਊਤ, ਸਮ੍ਰਿਤੀ ਮੰਧਾਨਾ, ਜੇਮਿਮਾ ਰੋਦ੍ਰੀਗੇਜ, ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ, ਤਾਨਿਆ ਭਾਟੀਆ, ਮੋਨਾ ਮੇਸ਼ਰਾਮ, ਏਕਤਾ ਬਿਸ਼ਟ, ਮਾਨਸੀ ਜੋਸ਼ੀ, ਡਾਇਲਾਨ ਹੇਮਲਤਾ, ਪੂਨਮ ਯਾਦਵ, ਰਾਜੇਸ਼ਵਰੀ ਗਾਇਕਵਾੜ, ਝੂਲਨ ਗੋਸਵਾਮੀ, ਸ਼ਿਖਾ ਪਾਂਡੇ।