ਮਹਿਲਾ ਟੀ-20 : ਵਰਲਡ ਕੱਪ ਸੈਮੀਫਾਈਨਲ ‘ਚ ਮਿਤਾਲੀ ਨੂੰ ਬਾਹਰ ਰੱਖਣ ‘ਤੇ ਵਿਵਾਦ
Published : Nov 25, 2018, 3:46 pm IST
Updated : Nov 25, 2018, 3:46 pm IST
SHARE ARTICLE
Women's T20
Women's T20

ਮਿਤਾਲੀ ਰਾਜ ਨੂੰ ਮਹਿਲਾ ਵਰਲਡ ਟੀ-20 ਦੇ ਸੈਮੀਫਾਈਨਲ ਵਿਚ ਟੀਮ ਤੋਂ ਬਾਹਰ ਰੱਖਣ ‘ਤੇ ਹੋਇਆ ਵਿਵਾਦ ਹੁਣ ਭਾਰਤੀ ਕ੍ਰਿਕੇਟ...

ਨਵੀਂ ਦਿੱਲੀ (ਭਾਸ਼ਾ) : ਮਿਤਾਲੀ ਰਾਜ ਨੂੰ ਮਹਿਲਾ ਵਰਲਡ ਟੀ-20 ਦੇ ਸੈਮੀਫਾਈਨਲ ਵਿਚ ਟੀਮ ਤੋਂ ਬਾਹਰ ਰੱਖਣ ‘ਤੇ ਹੋਇਆ ਵਿਵਾਦ ਹੁਣ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਤੱਕ ਪਹੁੰਚ ਗਿਆ ਹੈ। ਸੁਪਰੀਮ ਕੋਰਟ ਦੁਆਰਾ ਸੰਗਠਿਤ ਅਨੁਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਟੂਰਨਾਮੈਂਟ ਵਿਚ ਮਿਤਾਲੀ ਦੀ ਫਿਟਨੇਸ ਦੀ ਰਿਪੋਰਟ ਮੰਗੀ ਹੈ।  ਸੀਓਏ ਨੇ ਮੈਚ ਤੋਂ ਪਹਿਲਾਂ ਹੋਈ ਸੰਗਠਿਤ ਕਮੇਟੀ ਦੀ ਬੈਠਕ ਦੀ ਜਾਣਕਾਰੀ ਲੀਕ ਹੋਣ ‘ਤੇ ਚਿੰਤਾ ਜਤਾਈ।

AControversy over keeping out Mithali in the World Cup semifinalਇਸ ਮਾਮਲੇ ਵਿਚ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਤੋਂ ਵੀ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ। ਇੰਗਲੈਂਡ ਦੇ ਖਿਲਾਫ਼ ਖੇਡੇ ਗਏ ਸੈਮੀਫਾਈਨਲ ਵਿਚ ਟੀਮ ਦੀ ਸਭ ਤੋਂ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਨੂੰ ਹੀ ਆਖ਼ਰੀ ਏਕਾਦਸ਼ ਵਿਚ ਨਹੀਂ ਰੱਖਿਆ ਗਿਆ ਸੀ। ਇਸ ਮੈਚ ਵਿਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤੀ ਮਹਿਲਾ ਕ੍ਰਿਕੇਟ ਟੀਮ ਦੇ ਮੁੱਖ ਕੋਚ ਰਮੇਸ਼ ਪਵਾਰ ਅਤੇ ਪ੍ਰਬੰਧਕ ਤ੍ਰਿਪਤੀ ਭੱਟਾਚਾਰਿਆ ਇਸ ਮਾਮਲੇ ਵਿਚ ਸੋਮਵਾਰ ਨੂੰ ਸੀਓਏ ਅਤੇ ਜੌਹਰੀ ਨਾਲ ਮੁਲਾਕਾਤ ਕਰ ਕੇ ਟੀ-20 ਵਰਲਡ ਕੱਪ ਵਿਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਰਿਪੋਰਟ ਵੀ ਦੇਣਗੇ। ਇਸ ਟੂਰਨਾਮੈਂਟ ਵਿਚ ਆਸਟਰੇਲੀਆ ਦੇ ਖਿਲਾਫ਼ ਗੋਡੇ ਦੀ ਸੱਟ ਦੇ ਕਾਰਨ ਮਿਤਾਲੀ ਮੈਚ ਤੋਂ ਬਾਹਰ ਸੀ ਪਰ ਉਸ ਤੋਂ ਪਹਿਲਾਂ ਖੇਡੇ ਗਏ ਦੋ ਮੈਚਾਂ ਵਿਚ ਉਨ੍ਹਾਂ ਨੇ ਲਗਾਤਾਰ ਅਰਧ ਸ਼ਤਕੀ ਪਾਰੀਆਂ ਖੇਡੀਆਂ ਸਨ।

Mithali RajMithali Raj ​ਸੈਮੀਫਾਈਨਲ ਮੈਚ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਫਿਟ ਐਲਾਨ ਕਰ ਦਿਤਾ ਗਿਆ ਸੀ। ਬਾਵਜੂਦ ਇਸ ਦੇ ਪ੍ਰਬੰਧਨ ਨੇ ਉਨ੍ਹਾਂ ਨੂੰ ਬੈਂਚ ‘ਤੇ ਬਿਠਾ ਕੇ ਰੱਖਿਆ। ਪ੍ਰਬੰਧਨ ਨੇ ਆਸਟਰੇਲੀਆ ਦੇ ਖਿਲਾਫ਼ ਜਿੱਤ ਹਾਸਲ ਕਰਨ ਵਾਲੀ ਆਖ਼ਰੀ ਏਕਾਦਸ਼ ਨੂੰ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement