
ਕਿਹਾ - ਜਦੋਂ ਮੈਂ ਕ੍ਰੀਜ਼ 'ਤੇ ਸੀ ਉਦੋਂ ਮੈਂ ਇਸ 'ਤੇ ਧਿਆਨ ਨਹੀਂ ਦਿਤਾ ਕਿ ਦਰਸ਼ਕ ਕੀ ਕਹਿ ਰਹੇ ਹਨ
ਸਾਉਥਮਪਟਨ : ਸਟੀਵ ਸਮਿਥ ਨੂੰ ਆਸਟਰੇਲੀਆ ਦੀ ਇੰਗਲੈਂਡ ਵਿਰੁਧ ਵਰਲਡ ਕੱਪ ਅਭਿਆਸ ਮੈਚ 'ਚ 12 ਦੌੜਾਂ ਨਾਲ ਜਿੱਤ ਦੌਰਾਨ ਦਰਸ਼ਕਾਂ ਦੀ ਹੂਟਿੰਗ ਦਾ ਵੀ ਸਾਹਮਣਾ ਕਰਨਾ ਪਿਆ ਪਰ ਇਸ ਸਾਬਕਾ ਕਪਤਾਨ ਨੇ ਕਿਹਾ ਕਿ ਇਸ ਨਾਲ ਉਸ 'ਤੇ ਕੋਈ ਅਸਰ ਨਹੀਂ ਪੈਂਦਾ। ਸਮਿਥ ਨੇ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੀ ਧਰਤੀ 'ਤੇ ਕੋਈ ਮੈਚ ਖੇਡਿਆ ਜਿਸ ਵਿਚ ਉਸ ਨੇ 116 ਦੌੜਾਂ ਬਣਾਈਆਂ।
Steve Smith
ਸਮਿਥ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਹਰ ਕੋਈ ਅਪਣੇ ਵਿਚਾਰ ਰੱਖਣ ਅਤੇ ਉਹ ਕਿਸੇ ਵਿਅਕਤੀ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੁੰਦੇ ਹਨ, ਇਸ ਦੇ ਲਈ ਆਜ਼ਾਦ ਹੈ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਇਸ ਨਾਲ ਪਰੇਸ਼ਾਨ ਨਹੀਂ ਹਾਂ। ਮੈਂ ਇਸ 'ਤੇ ਧਿਆਨ ਨਹੀਂ ਦਿੰਦਾ।'' ਉਨ੍ਹਾਂ ਕਿਹਾ, ''ਜਦੋਂ ਮੈਂ ਕ੍ਰੀਜ਼ 'ਤੇ ਸੀ ਉਦੋਂ ਮੈਂ ਇਸ 'ਤੇ ਧਿਆਨ ਨਹੀਂ ਦਿਤਾ ਕਿ ਦਰਸ਼ਕ ਕੀ ਕਹਿ ਰਹੇ ਹਨ।''
Steve Smith
ਸਮਿਥ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਵਾਰਨਰ ਦਾ ਉਨ੍ਹਾਂ ਦੇ ਸਾਥੀਆਂ ਨੇ ਵਾਪਸੀ 'ਤੇ ਤਹਿਦਿਲ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ, ''ਇਹ ਅਜਿਹਾ ਹੈ ਜਿਵੇਂ ਅਸੀਂ ਟੀਮ ਤੋਂ ਬਾਹਰ ਹੀ ਨਹੀਂ ਹੋਏ ਸੀ। ਮੈਂ ਜਾਣਦਾ ਹਾਂ ਕਿ ਮੈਨੂੰ ਬਾਲਕਨੀ ਤੋਂ ਮੇਰੇ ਸਾਥੀਆਂ ਦਾ ਸਮਰਥਨ ਮਿਲ ਰਿਹਾ ਸੀ ਅਤੇ ਮੇਰੇ ਲਈ ਇਹ ਸਭ ਤੋਂ ਵੱਧ ਮਹੱਤਵਪੂਰਨ ਹੈ।''
Steve Smith
ਅਪਣੀ ਫਾਰਮ ਬਾਰੇ ਉਨ੍ਹਾਂ ਕਿਹਾ, ''ਮੈਂ ਇਸ ਨੂੰ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੰਦਾ। ਇਹ ਸਿਰਫ ਅਭਿਆਸ ਮੈਚ ਹੈ। ਉਮੀਦ ਹੈ ਕਿ ਅਸਲੀ ਮੈਚਾਂ ਵਿਚ ਵੀ ਮੇਰੀ ਇਹੋ ਫਾਰਮ ਰਹੇਗੀ। ਪਰ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਜਦੋਂ ਵੀ ਮੈਂ ਆਸਟਰੇਲੀਆ ਲਈ ਸੈਂਕੜਾ ਬਣਾਉਂਦਾ ਹਾਂ ਤਾਂ ਇਹ ਅਸਲ ਵਿਚ ਸਨਮਾਨ ਹੁੰਦਾ ਹੈ।'