
Mohammed Shami saved the man's life: ਲੋਕ ਹੁਣ ਸ਼ਮੀ ਨੂੰ ਫਰਿਸ਼ਤਾ ਲੱਗੇ ਕਹਿਣ
Mohammed Shami saved the man's life: 48 ਸਾਲ ਪੁਰਾਣੇ ਵਨਡੇ ਵਿਸ਼ਵ ਕੱਪ ਇਤਿਹਾਸ 'ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਦਿੱਗਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪੂਰੇ ਟੂਰਨਾਮੈਂਟ 'ਚ ਦਬਦਬਾ ਬਣਾਇਆ। ਮੈਦਾਨ ਦੇ ਅੰਦਰ ਬੱਲੇਬਾਜ਼ਾਂ ਵਿੱਚ ਡਰ ਪੈਦਾ ਕਰਨ ਵਾਲੇ ਸ਼ਮੀ ਮੈਦਾਨ ਦੇ ਬਾਹਰ ਵੀ ਕਿਸੇ ਹੀਰੋ ਤੋਂ ਘੱਟ ਨਹੀਂ ਹਨ। ਸ਼ਮੀ ਨੇ ਸ਼ਨੀਵਾਰ ਨੂੰ ਨੈਨੀਤਾਲ ਦੇ ਕੋਲ ਅਜਿਹਾ ਹੀ ਕੁਝ ਕੀਤਾ, ਜਿਸ ਕਾਰਨ ਲੋਕ ਹੁਣ ਉਨ੍ਹਾਂ ਨੂੰ ਫਰਿਸ਼ਤਾ ਕਹਿਣ ਲੱਗ ਪਏ ਹਨ।
ਇਹ ਵੀ ਪੜ੍ਹੋ:Heroin was recovered in Amritsar: ਅੰਮ੍ਰਿਤਸਰ 'ਚ ਚੜ੍ਹਦੀ ਸਵੇਰ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਹੋਈ ਬਰਾਮਦ
ਭਾਰਤੀ ਤੇਜ਼ ਗੇਂਦਬਾਜ਼ ਨੇ ਨੈਨੀਤਾਲ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਜਾਨ ਬਚਾਈ। ਸ਼ਮੀ ਹਿਲ ਸਟੇਸ਼ਨ ਜਾ ਰਹੇ ਸਨ ਕਿ ਉਸ ਨੇ ਪਹਾੜੀ ਤੋਂ ਹੇਠਾਂ ਡਿੱਗਦੀ ਕਾਰ ਨੂੰ ਦੇਖਿਆ। ਸ਼ਮੀ ਨੇ ਰੁਕ ਕੇ ਪੀੜਤਾ ਦੀ ਦੇਖਭਾਲ ਕੀਤੀ ਅਤੇ ਫਿਰ ਉਸ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ। 33 ਸਾਲਾ ਸ਼ਮੀ ਨੇ ਇਸ ਪੂਰੀ ਘਟਨਾ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸ਼ਮੀ ਨੇ ਕੈਪਸ਼ਨ 'ਚ ਲਿਖਿਆ, ''ਉਹ ਬਹੁਤ ਖੁਸ਼ਕਿਸਮਤ ਹੈ ਕਿ ਰੱਬ ਨੇ ਉਸ ਵਿਅਕਤੀ ਨੂੰ ਦੂਜੀ ਜ਼ਿੰਦਗੀ ਦਿੱਤੀ। ਉਸਦੀ ਕਾਰ ਮੇਰੀ ਕਾਰ ਦੇ ਬਿਲਕੁਲ ਸਾਹਮਣੇ ਨੈਨੀਤਾਲ ਨੇੜੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਗਈ। ਅਸੀਂ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ: PM Modi's security negligence News: PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ
ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਸ਼ਮੀ ਛੁੱਟੀਆਂ ਬਿਤਾਉਣ ਲਈ ਨੈਨੀਤਾਲ ਜਾ ਰਹੇ ਸਨ। ਇਸ ਦੌਰਾਨ ਉਸ ਦੇ ਸਾਹਮਣੇ ਕਾਰ ਹਾਦਸਾਗ੍ਰਸਤ ਹੋ ਗਈ। ਕਾਰ ਪਹਾੜੀ ਤੋਂ ਹੇਠਾਂ ਖੱਡ ਵਿੱਚ ਜਾ ਡਿੱਗੀ। ਕਾਰ ਵਿੱਚ ਕੁਝ ਲੋਕ ਸਵਾਰ ਸਨ। ਇਸ ਤੋਂ ਬਾਅਦ ਸ਼ਮੀ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਕਾਰ 'ਚ ਬੈਠੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਵਾਇਰਲ ਵੀਡੀਓ 'ਚ ਉਹ ਜ਼ਖਮੀ ਵਿਅਕਤੀ ਦੇ ਹੱਥ 'ਤੇ ਪੱਟੀ ਬੰਨ੍ਹਦੇ ਨਜ਼ਰ ਆ ਰਹੇ ਹਨ।