
ਵਰਲਡ ਰੈਸਲਿੰਗ ਇੰਟਰਨੇਟਮੈਂਟ(WWE) ਦੀ ਦੁਨੀਆਂ ਵਿਚ ਭਾਰਤ ਦਾ ਇਕਲੌਤਾ...
ਨਵੀਂ ਦਿੱਲੀ: ਵਰਲਡ ਰੈਸਲਿੰਗ ਇੰਟਰਨੇਟਮੈਂਟ(WWE) ਦੀ ਦੁਨੀਆਂ ਵਿਚ ਭਾਰਤ ਦਾ ਇਕਲੌਤਾ ਵੱਡਾ ਨਾਮ ਦ ਗ੍ਰੇਟ ਖਲੀ ਨੂੰ ਇਕ ਵੱਡਾ ਸਨਮਾਨ ਮਿਲਣ ਜਾ ਰਿਹਾ ਹੈ। ਖਲੀ ਨੂੰ ਸਾਲ 2021 ਦੇ ਲਈ WWE ਦੇ ਹਾਲ ਆਫ਼ ਫੇਮ ਵਿਚ ਥਾਂ ਦਿੱਤੀ ਗਈ ਹੈ।
The Great Khali
ਰੇਸੇਲਮੇਨਿਆ ਤੋਂ ਪਿਛਲੇ ਛੇ ਅਪ੍ਰੈਲ ਨੂੰ ਹਾਲ ਆਫ ਫੇਮ ਇੰਡਕਸ਼ਨ ਸੇਰੇਮਨੀ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਦ ਗ੍ਰੇਟ ਖਲੀ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਖਲੀ ਇਨ੍ਹਾਂ ਦਿਨੀਂ ਭਾਰਤ ਵਿਚ ਹੈ। ਇਹ ਖਬਰ ਮਿਲਣ ਤੋਂ ਬਾਅਦ ਉਹ ਕਾਫੀ ਹੈਰਾਨ ਹੈ। ਮੈਨੇਜਰ ਰਹਿ ਚੁੱਕੇ ਰੰਜੀਨ ਸਿੰਘ ਨੇ ਖਲੀ ਨੂੰ ਇਹ ਜਾਣਕਾਰੀ ਦਿੱਤੀ ਹੈ। ਖਲੀ ਦਾ ਅਸਲੀ ਨਾਮ ਦਲੀਪ ਸਿੰਘ ਰਾਣਾ ਹੈ।
Dalip Singh Rana
ਉਹ ਪੰਜਾਬ ਪੁਲਿਸ ਵਿਚ ਏਐਸਆਈ ਰਹਿ ਚੁੱਕੇ ਹਨ। ਸੱਤ ਫੁੱਟ ਇਕ ਇੰਚ ਲੰਬੇ ਅਤੇ 347 ਪੌਂਡ ਵਜਨੀ ਦ ਗ੍ਰੇਟ ਖਲੀ 2006 ਵਿਚ WWE ਵਿਚ ਅੰਡਰਟੇਕਰ ਨੂੰ ਹਰਾ ਕੇ ਇਕ ਦਮ ਚਰਚਾ ਵਿਚ ਆਏ ਸਨ। ਇਸਤੋਂ ਇਲਾਵਾ ਖਲੀ ਇਸ ਖੇਡ ਦੇ ਵੱਡੇ ਨਾਮ ਜੌਹਨ ਸੀਨਾ, ਬਤੀਸਟਾ, ਸ਼ਾਨ ਮਾਇਕਲ, ਟ੍ਰੀਪਲ ਐਚ, ਦੇ ਖਿਲਾਫ ਵੀ ਖੇਡ ਚੁੱਕੇ ਹਨ।
The Great Khali
WWE ਦਾ ਹਾਲ ਆਫ ਫੇਮ ਵਿਚ ਇਸ ਸਾਲ ਦੇ ਲਈ ਦ ਗ੍ਰੇਟ ਖਲੀ ਤੋਂ ਇਲਾਵਾ ਕੇਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੋਰ ਕੁਝ ਫਾਇਟਰਜ਼ ਦਾ ਨਾਮ ਹਾਲੇ ਇਸ ਲਿਸਟ ਵਿਚ ਸ਼ਾਮਲ ਕੀਤਾ ਜਾਣਾ ਬਾਕੀ ਹੈ।