
ਪਹਿਲਾਂ 5 ਤੋਂ 8 ਹਜ਼ਾਰ ’ਚ ਮਿਲਣ ਵਾਲੇ ਕਮਰੇ ਹੁਣ 40 ਹਜ਼ਾਰ ਤੋਂ 1 ਲੱਖ ਰੁਪਏ ਤਕ ਮਿਲ ਰਹੇ ਹਨ
ਅਹਿਮਦਾਬਾਦ: ਭਾਰਤ ’ਚ ਹੋਣ ਵਾਲੇ ਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਹੋਣ ਦੇ ਨਾਲ ਹੀ 15 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਮੈਚ ਵਾਲੇ ਦਿਨ ਅਹਿਮਦਾਬਾਦ ’ਚ ਹੋਟਲਾਂ ਦੇ ਕਿਰਾਏ ਹੁਣੇ ਤੋਂ ਹੀ ਆਸਮਾਨ ਛੂਹਣ ਲੱਗੇ ਹਨ ਅਤੇ ਕੁਝ ਹੋਟਲਾਂ ਨੇ ਤਾਂ ਕਿਰਾਇਆਂ ’ਚ ਦਸ ਗੁਣਾ ਵਾਧਾ ਕਰ ਦਿਤਾ ਹੈ। ਵੱਖੋ-ਵੱਖ ਹੋਟਲ ਬੁਕਿੰਗ ਵੈੱਬਸਾਈਟ ’ਤੇ ਜੋ ਕੀਮਤਾਂ ਵਿਖਾਈਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ 15 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਤੇ ਭਾਰਤ ਅਤੇ ਪਾਕਿਸਤਾਨ ਦੇ ਮੈਚ ਲਈ ਭਾਰੀ ਮੰਗ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ: MP: ਵਿਆਹ ਜਾ ਰਹੇ ਪ੍ਰਵਾਰ ਦਾ ਨਦੀ 'ਚ ਡਿੱਗਿਆ ਟਰੱਕ, 12 ਲੋਕਾਂ ਦੀ ਹੋਈ ਮੌਤ
ਹੋਟਲਾਂ ਦੇ ਕਮਰਿਆਂ ’ਚ ਕੀਮਤਾਂ ਲਗਭਗ ਦਸ ਗੁਣਾ ਵਧ ਗਈਆਂ ਹਨ ਅਤੇ ਕੁਝ ਹੋਟਲ ਤਾਂ ਉਸ ਦਿਨ ਦਾ ਇਕ ਲੱਖ ਰੁਪਿਆ ਕੀਮਤ ਮੰਗ ਰਹੇ ਹਨ। ਕਈ ਹੋਟਲਾਂ ਦੇ ਕਮਰੇ ਪਹਿਲਾਂ ਹੀ ਬੁਕ ਹੋ ਚੁਕੇ ਹਨ। ਆਮ ਤੌਰ ’ਤੇ ਇਕ ਲਗਜ਼ਰੀ ਹੋਟਲ ’ਚ ਇਕ ਦਿਨ ਦਾ ਕਿਰਾਇਆ ਪੰਜ ਤੋਂ ਅੱਠ ਹਜ਼ਾਰ ਰਹਿੰਦਾ ਹੈ ਜੋ 15 ਅਕਤੂਬਰ ਲਈ ਵਧ ਕੇ 40000 ਤੋਂ ਇਕ ਲੱਖ ਰੁਪਏ ਤਕ ਹੋ ਗਿਆ ਹੈ।
ਇਹ ਵੀ ਪੜ੍ਹੋ: MLA ਗੋਗੀ ਨੂੰ MP ਰਵਨੀਤ ਬਿੱਟੂ ਦਾ ਜਵਾਬ, NRI ਦੀ ਕੋਠੀ ਸਮਝ ਕੇ ਕਬਜ਼ਾ ਕਰਨ ਨਾ ਆਇਓ, ਗਲੀ ਦੇ ਕੁੱਤੇ ਪੰਜੇ ਮਾਰ ਦੇਣਗੇ
‘ਬੁਕਿੰਗ ਡਾਟ ਕਾਮ’ ਅਨੁਸਾਰ ਦੋ ਜੁਲਾਈ ਨੂੰ ਆਈ.ਟੀ.ਸੀ. ਵੈਲਕਮ ਹੋਟਲ ਦਾ ਕਿਰਾਇਆ 5699 ਰੁਪਏ ਰੋਜ਼ਾਨਾ ਹੈ ਪਰ 15 ਅਕਤੂਬਰ ਨੂੰ ਇਹ 71999 ਰੁਪਏ ਹੈ। ਰੇਨੇਸੇਂਸ ਅਹਿਮਦਾਬਾਦ ਹੋਟਲ ਦਾ ਅਜੇ ਕਿਰਾਇਆ ਅੱਠ ਹਜ਼ਾਰ ਰੁਪਏ ਰੋਜ਼ਾਨਾ ਹੈ ਜੋ 15 ਅਕਤੂਬਰ ਨੂੰ 90679 ਰੁਪਏ ਦਿਸ ਰਿਹਾ ਹੈ। ਇਸ ਤਰ੍ਹਾਂ ਐਸ.ਜੀ. ਹਾਈਵੇ ’ਤੇ ਪ੍ਰਾਈਡ ਪਲਾਜ਼ਾ ਹੋਟਲ ਦਾ ਕਿਰਾਇਆ ਉਸ ਦਿਨ ਲਈ 36180 ਰੁਪਏ ਹੈ। ਸਾਬਰਮਤੀ ਰਿਵਰਫ਼ਰੰਟ ’ਤੇ ਕਾਮਾ ਹੋਟਲ ਦਾ ਅਗਲੇ ਐਤਵਾਰ ਨੂੰ ਕਿਰਾਇਆ 3000 ਰੁਪਏ ਹੈ ਪਰ 15 ਅਕਤੂਬਰ ਨੂੰ ਇਹ 27233 ਰੁਪਏ ਹੋਵੇਗਾ।
ਇਹ ਵੀ ਪੜ੍ਹੋ: ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਹੋਈ ਮੌਤ, ਪ੍ਰਵਾਰ ਨੇ ਨਿੱਜੀ ਹਸਪਤਾਲ ਬਾਹਰ ਲਗਾਇਆ ਧਰਨਾ
ਆਈ.ਟੀ.ਸੀ. ਨਰਮਦਾ, ਕੋਰਟਯਾਰਡ ਬਾਏ ਮੇਰੀਅਟ, ਹਯਾਤ ਅਤੇ ਤਾਜ ਸਕਾਈਲਾਈਲ ਵਰਗੇ ਪੰਜ ਸਿਤਾਰਾ ਹੋਟਲਾਂ ’ਚ ਤਾਂ ਉਸ ਦਿਨ ਲਈ ਸਾਰੇ ਕਮਰੇ ਪਹਿਲਾਂ ਹੀ ਭਰ ਚੁਕੇ ਹਨ। ਹੋਟਲਾਂ ਅਤੇ ਰੈਸਟੋਰੈਂਟ ਐਸੋਸੀਏਸ਼ਨ ਗੁਜਰਾਤ ਦੇ ਬੁਲਾਰੇ ਅਭਿਜੀਤ ਦੇਸ਼ਮੁਖ ਨੇ ਕਿਹਾ, ‘‘ਜੇਕਰ ਹੋਟਲ ਮਾਲਕਾਂ ਨੂੰ ਲਗਦਾ ਹੈ ਕਿ ਕਿਸੇ ਸਮੇਂ ’ਚ ਮੰਗ ਬਹੁਤ ਵੱਧ ਰਹਿਣ ਵਾਲੀ ਹੈ ਤਾਂ ਉਹ ਕਮਾਈ ਦੀ ਸੋਚਣਗੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਵੱਧ ਕੀਮਤਾਂ ’ਤੇ ਵੀ ਬੁਕਿੰਗ ਪੂਰੀ ਰਹਿਣ ਵਾਲੀ ਹੈ। ਮੰਗ ਘੱਟ ਹੁੰਦਿਆਂ ਹੀ ਕੀਮਤਾਂ ਵੀ ਘੱਟ ਹੋ ਜਾਣਗੀਆਂ।’’