
ਆਈਪੀਐਲ ਦੇ 12ਵੇਂ ਸੀਜ਼ਨ ਵਿਚ ਸ਼ੁੱਕਰਵਾਰ ਨੂੰ ਸਨਰਾਈਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ।
IPL 2019: ਆਈਪੀਐਲ ਦੇ 12ਵੇਂ ਸੀਜ਼ਨ ਵਿਚ ਸ਼ੁੱਕਰਵਾਰ ਨੂੰ ਸਨਰਾਈਜ਼ਰ ਹੈਦਰਾਬਾਦ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ‘ਤੇ 198 ਦੌੜਾਂ ਬਣਾਈਆਂ। ਜਿਸਦੇ ਜਵਾਬ ਵਿਚ ਹੈਦਰਾਬਾਦ ਨੇ ਇਕ ਓਵਰ ਬਾਕੀ ਰਹਿੰਦੇ ਹੀ 5 ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ।
SRH vs RR
ਹੈਦਰਾਬਾਦ ਵੱਲੋਂ ਡੇਵਿਡ ਵਾਰਨਰ ਨੇ 37 ਗੇਦਾਂ ‘ਤੇ 69 ਦੌੜਾਂ ਦੀ ਪਾਰੀ ਖੇਡੀ। ਵਾਰਨਰ ਨੇ ਪਹਿਲੀ ਗੇਂਦ ਵਿਚ ਹੀ ਰਾਇਲਸ ‘ਤੇ ਹਮਲਾ ਕਰਦੇ ਹੋਏ 26 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਇਲਾਵਾ ਕੇਨ ਵਿਲੀਅਮਜ਼ ਨੇ 14 ਅਤੇ ਵਿਜੈ ਸ਼ੰਕਰ ਨੇ 35 ਦੌੜਾਂ ਦੀ ਪਾਰੀ ਖੇਡੀ। ਰਾਸ਼ਿਦ ਖਾਨ ਨੇ 19ਵੇਂ ਓਵਰ ਦੀ ਆਖਰੀ ਗੇਂਦ ‘ਤੇ ਛਿੱਕੇ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
Rashid Khan bags the Man of the Match award for his overall performance in Hyderabad ?? pic.twitter.com/H4hiN8WNMY
— IndianPremierLeague (@IPL) March 29, 2019
ਯੁਸੂਫ ਪਠਾਨ 16 ਅਤੇ ਰਾਸ਼ਿਦ 15 ਦੌੜਾਂ ਬਣਾ ਕੇ ਨਾਬਾਦ ਮੁੜੇ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਨੇ ਸੰਜੂ ਸੈਮਸਨ ਦੇ ਸੈਂਕੜੇ ਅਤੇ ਕਪਤਾਨ ਅਜਿੰਕਿਆ ਰਹਾਣੇ ਦੇ ਅਰਧ ਸੈਂਕੜੇ ਦੇ ਬਲ ‘ਤੇ ਦੋ ਵਿਕਟਾਂ ਨਾਲ 198 ਦੌੜਾਂ ਬਣਾਈਆਂ।
A fine century from Samson and a knock of 70 by the Skipper, propel @rajasthanroyals to a total of 198/2.
— IndianPremierLeague (@IPL) March 29, 2019
Will the @SunRisers chase the total down or will the @rajasthanroyals defend it?#VIVOIPL pic.twitter.com/7GqqysMxtO
ਸੰਜੂ ਸੈਮਸਨ ਨੇ 54 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ। ਇਹ ਇਸ ਸੀਜ਼ਨ ਦਾ ਪਹਿਲਾ ਸੈਂਕੜਾ ਹੈ। ਉਥੇ ਹੀ ਸੈਮਸਨ ਨੇ ਆਈਪੀਐਲ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਉਹਨਾਂ ਨੇ 55 ਗੇਂਦਾਂ ਵਿਚ 10 ਚੌਕੇ ਅਤੇ ਚਾਰ ਛਿੱਕੇ ਲਗਾਏ।