
ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕੀਤੀ ਅਪੀਲ
ਚੰਡੀਗੜ੍ਹ: ਦੁਬਈ ਵਿਚ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਰਿਆਣਾ ਦੀ ਮੁੱਕੇਬਾਜ਼ ਸਵੀਟੀ ਬੂਰਾ ਨੇ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਹ ਤਮਗਾ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕੀਤਾ।
Boxer Saweety Boora wins bronze in Dubai
ਇਸ ਦੀ ਜਾਣਕਾਰੀ ਉਹਨਾਂ ਨੇ ਟਵੀਟ ਜ਼ਰੀਏ ਦਿੱਤੀ। ਉਹਨਾਂ ਕਿਹਾ, ‘ਮੈਂ ਦੁਬਈ ਵਿਚ 21 ਮਈ ਤੋਂ 1 ਜੂਨ ਤੱਕ ਹੋ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਮੈਂ ਅਪਣਾ ਮੈਡਲ ਸਾਡੇ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕਰਦੀ ਹਾਂ’।
Tweet
ਉਹਨਾਂ ਨੇ ਅੱਗੇ ਲਿਖਿਆ, ‘ ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੀ ਹਾਂ ਕਿ ਕਿਸਾਨਾਂ ਦੀ ਅਪੀਲ ਸੁਣੋ ਅਤੇ ਇਸ ਮਹਾਂਮਾਰੀ ਵਿਚ ਲੰਬੇ ਸਮੇਂ ਤੋਂ ਬੈਠੇ ਕਿਸਾਨਾਂ ਬਾਰੇ ਸੋਚੋ।