Advertisement
  ਖ਼ਬਰਾਂ   ਖੇਡਾਂ  30 Sep 2019  ਟੀ20 ਕ੍ਰਿਕਟ 'ਚ ਸਿੰਗਾਪੁਰ ਨੇ ਬਣਾਇਆ ਇਤਿਹਾਸ

ਟੀ20 ਕ੍ਰਿਕਟ 'ਚ ਸਿੰਗਾਪੁਰ ਨੇ ਬਣਾਇਆ ਇਤਿਹਾਸ

ਏਜੰਸੀ
Published Sep 30, 2019, 5:46 pm IST
Updated Sep 30, 2019, 5:46 pm IST
ਆਈ.ਸੀ.ਸੀ. ਵਲੋਂ ਮਾਨਤਾ ਪ੍ਰਾਪਤ ਦੇਸ਼ ਵਿਰੁਧ ਦਰਜ ਕੀਤੀ ਪਹਿਲੀ ਜਿੱਤ
Singapore create history by clinching T20I victory over Zimbabwe
 Singapore create history by clinching T20I victory over Zimbabwe

ਸਿੰਗਾਪੁਰ : ਸਿੰਗਾਪੁਰ ਦੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਜਿੰਬਾਬਵੇ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਤਿੰਨ ਦੇਸ਼ਾਂ ਦੀ ਤਿਕੌਣੀ ਟੀ20 ਲੜੀ ਦੇ ਤੀਜੇ ਮੈਚ 'ਚ ਸਿੰਗਾਪੁਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 18 ਓਵਰਾਂ 'ਚ 181 ਦੌੜਾਂ ਬਣਾਈਆਂ। ਜਵਾਬ 'ਚ ਜਿੰਬਾਬਵੇ ਦੀ ਟੀਮ 7 ਵਿਕਟ 'ਤੇ 177 ਦੌੜਾਂ ਹੀ ਬਣਾ ਸਕੀ। ਮੀਂਹ ਕਾਰਨ ਮੈਚ ਨੂੰ 20 ਦੀ ਥਾਂ 18-18 ਓਵਰਾਂ ਦਾ ਕਰ ਦਿੱਤਾ ਗਿਆ ਸੀ। ਸਿੰਗਾਪੁਰ ਦੀ ਟੀਮ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਦੇ ਕਿਸੇ ਮਾਨਤਾ ਪ੍ਰਾਪਤ ਦੇਸ਼ ਵਿਰੁਧ ਪਹਿਲੀ ਵਾਰ ਜਿੱਤ ਹਾਸਲ ਕਰਨ 'ਚ ਸਫ਼ਲ ਰਹੀ ਹੈ।

Singapore create history by clinching T20I victory over ZimbabweSingapore create history by clinching T20I victory over Zimbabwe

ਮੇਜ਼ਬਾਨ ਸਿੰਗਾਪੁਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਬਣਾਈਆਂ। ਟਿਮ ਡੇਵਿਡ ਅਤੇ ਮਨਪ੍ਰੀਤ ਸਿੰਘ ਨੇ 41-41 ਦੌੜਾਂ ਬਣਾਈਆਂ। ਰੋਹਨ ਰੰਗਰਾਜਨ ਨੇ 39 ਦੌੜਾਂ ਬਣਾਈਆਂ। ਜਿੰਬਾਬਵੇ ਵਲੋਂ ਰਿਆਨ ਬਰਲ ਨੇ 3 ਅਤੇ ਰਿਚਰਡ ਨਗਾਰਾਵਾ ਨੇ 2 ਵਿਕਟਾਂ ਲਈਆਂ।

Singapore create history by clinching T20I victory over ZimbabweSingapore create history by clinching T20I victory over Zimbabwe

ਟੀਚੇ ਦਾ ਪਿੱਛਾ ਕਰਨ ਉੱਤਰੀ ਜਿੰਬਾਬਵੇ ਦੀ ਟੀਮ ਨੇ ਮਜ਼ਬੂਤ ਸ਼ੁਰੂਆਤ ਕੀਤੀ। ਉਸ ਨੇ ਇਕ ਸਮੇਂ 14 ਓਵਰਾਂ 'ਚ 2 ਵਿਕਟਾਂ ਗੁਆ ਕੇ 142 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਟੀਮ 18 ਓਵਰਾਂ 'ਚ 7 ਵਿਕਟਾਂ ਗੁਆ ਕੇ 177 ਦੌੜਾਂ ਹੀ ਬਣਾ ਸਕੀ। ਜਿੰਬਾਬਵੇ ਵੱਲੋਂ ਸੀਨ ਵਿਲੀਅਮ ਨੇ 66, ਰੇਗਿਸ ਚਕਾਵਾ ਨੇ 48, ਟਿਨੋਟੇਂਡਾ ਨੇ 32 ਦੌੜਾਂ ਬਣਾਈਆਂ। 

Advertisement
Advertisement

 

Advertisement