ਇਹ ਤੇਜ਼ ਗੇਂਦਬਾਜ਼ ਹੋਇਆ ਬਾਹਰ, ਇੰਗਲੈਂਡ ਕ੍ਰਿਕਟ ਟੀਮ ਨੂੰ ਲੱਗਿਆ ਝਟਕਾ
Published : Aug 31, 2019, 1:34 pm IST
Updated : Aug 31, 2019, 1:34 pm IST
SHARE ARTICLE
James Anderson
James Anderson

ਏਸ਼ੇਜ਼ ਸੀਰੀਜ਼ ’ਚ ਤੀਜਾ ਮੈਚ ਜਿੱਤ ਕੇ ਆਸਟ੍ਰੇਲੀਆ ਖਿਲਾਫ਼ ਮੁਕਾਬਲਾ ਕਰਨ ਵਾਲੀ ਮੇਜ਼ਬਾਨ....

ਮੈਲਬਾਰਨ: ਏਸ਼ੇਜ਼ ਸੀਰੀਜ਼ ’ਚ ਤੀਜਾ ਮੈਚ ਜਿੱਤ ਕੇ ਆਸਟ੍ਰੇਲੀਆ ਖਿਲਾਫ਼ ਮੁਕਾਬਲਾ ਕਰਨ ਵਾਲੀ ਮੇਜ਼ਬਾਨ ਇੰਗਲੈਂਡ ਨੂੰ ਇਕ ਝਟਕਾ ਲੱਗਾ ਹੈ। ਪਹਿਲੇ ਹੀ ਮੈਚ ਤੋਂ ਜਖਮੀ ਚੱਲ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਆਸਟਰੇਲੀਆ ਖਿਲਾਫ਼ ਪਹਿਲਾ ਟੈਸਟ ਮੈਚ ਖੇਡਦੇ ਹੋਏ ਐਂਡਰਸਨ ਜ਼ਖਮੀ ਹੋ ਗਏ ਸਨ।

James AndersonJames Anderson

ਇਸ ਮੈਚ ਦੀ ਪਹਿਲੀ ਪਾਰੀ ’ਚ ਉਹ ਸਿਰਫ ਚਾਰ ਓਵਰ ਹੀ ਗੇਂਦਬਾਜ਼ੀ ਕਰ ਸਕੇ ਸਨ। ਸੱਟ ਦੀ ਵਜ੍ਹਾ ਕਰਕੇ ਹੀ ਉਹ ਦੂਜਾ ਅਤੇ ਤੀਜਾ ਮੁਕਾਬਲਾ ਤੱਕ ਨਹੀਂ ਖੇਡ ਸਕੇ। ਘਰੇਲੂ ਕ੍ਰਿਕਟ ’ਚ ਗੇਂਦਬਾਜ਼ੀ ਕਰ ਫਿਟਨੈੱਸ ਹਾਸਲ ਕਰਨ ਦੀ ਕੋਸ਼ਿਸ਼ ’ਚ ਜੇਮਸ ਐਂਡਰਸਨ ਲਈ ਸ਼ੁੱਕਰਵਾਰ ਨੂੰ ਬੁਰੀ ਖਬਰ ਆਈ। ਟੀਮ ਦੇ ਫੀਜ਼ੀਓ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਸੀਰੀਜ਼ ਦੇ ਦੌਰਾਨ ਫਿੱਟ ਨਹੀਂ ਹੋ ਸਕਣਗੇ।

James AndersonJames Anderson

4 ਸਤੰਬਰ ਤੋਂ ਸ਼ੁਰੂ ਹੋ ਰਹੀ ਸੀਰੀਜ਼ ਦੇ ਚੌਥੇ ਟੈਸਟ ਲਈ ਇੰਗਲੈਂਡ ਨੇ 13 ਮੈਂਬਰੀ ਟੀਮ ਦਾ ਐਲਾਨ ਕੀਤੀ ਹੈ। ਇਸ ਟੀਮ ’ਚ ਉਨ੍ਹਾਂ ਦੀ ਥਾਂ ਕਰੇਗਾ ਓਵਰਟਾਨ ਨੂੰ ਸ਼ਾਮਲ ਕੀਤਾ ਗਿਆ ਹੈ। ਦੋਨ੍ਹਾਂ ਦੇਸ਼ਾਂ ਵਿਚਾਲੇ ਸੀਰੀਜ਼ ਦਾ ਇਹ ਚੌਥਾ ਮੁਕਾਬਲਾ ਮੈਨਚੇਸਟਰ ’ਚ ਖੇਡਿਆ ਜਾਣਾ ਹੈ।

James AndersonJames Anderson

 ਚੌਥੇ ਏਸ਼ੇਜ ਟੈਸਟ ਲਈ ਇੰਗਲੈਂਡ ਦੀ ਟੀਮ ’ਚ ਜੋ ਰੂਟ (ਕਪਤਾਨ), ਜੌਨੀ ਬੇਅਰਸਟੋ, ਜੋ ਬਰੰਸ,  ਜੌਸ ਬਟਲਰ (ਵਿਕਟਕੀਪਰ), ਸੈਮ ਕਰਰਨ,  ਜੋ ਡੇਨਲੀ, ਜੈਕ ਲੀਚ, ਬੇਨ ਸਟੋਕਸ,  ਜੇਸਨ ਰਾਏ, ਜੋਫਰਾ ਆਰਚਰ, ਕ੍ਰਿਸ ਵੋਕਸ ਸਟੂਅਰਟ ਬਰਾਡ ਅਤੇ ਕਰੇਗ ਓਵਰਟਾਨ ਵਰਗੇ ਖਿਡਰੀਆਂ ਦੀ ਚੋਣ ਹੋਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement