ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਇਥੇ ਜੀ 20 ਸਿਖਰ ਬੈਠਕ ਦੌਰਾਨ ਫ਼ਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮੈਕਰਾਂ ਨਾਲ ਵਖਰੀ ਮੁਲਾਕਾਤ ਕੀਤੀ.........
ਬਿਊਨਰਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਇਥੇ ਜੀ 20 ਸਿਖਰ ਬੈਠਕ ਦੌਰਾਨ ਫ਼ਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮੈਕਰਾਂ ਨਾਲ ਵਖਰੀ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਵਪਾਰ ਅਤੇ ਦੋਹਾਂ ਦੇਸ਼ਾਂ ਦੀ ਜਨਤਾ ਵਿਚਾਲੇ ਸੰਪਰਕ ਵਧਾ ਕੇ ਦੁਵੱਲੀ ਰਣਨੀਤਕ ਭਾਈਵਾਲ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਕੀਤਾ। ਇਸ ਤੋਂ ਇਲਾਵਾ ਦੋਹਾਂ ਆਗੂਆਂ ਨੇ ਅਤਿਵਾਦ ਨੂੰ ਵਿੱਤੀ ਮਦਦ ਦਿਤੇ ਜਾਣ ਵਿਰੁਧ ਸਾਂਝਾ ਮੋਰਚਾ, ਸਮੁੰਦਰੀ ਖੇਤਰ ਦੀ ਸੁਰੱਖਿਆ, ਊਰਜਾ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਵਿਚ ਸੁਧਾਰ ਦੇ ਮੁੱਦਿਆਂ 'ਤੇ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ।
ਬੈਠਕ ਮਗਰੋਂ ਮੋਦੀ ਨੇ ਟਵਿਟਰ ਕੀਤਾ, 'ਰਾਸ਼ਟਰਪਤੀ ਮੈਕਰਾਂ ਨਾਲ ਸ਼ਾਨਦਾਰ ਬੈਠਕ ਹੋਈ। ਸਾਡੇ ਵਿਚਾਲੇ ਭਾਰਤ-ਫ਼ਰਾਂਸ ਦੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵਪਾਰਕ ਅਹਿਮੀਅਤ ਦੇ ਮੁੱÎਦਿਆਂ 'ਤੇ ਵਿਚਾਰਾਂ ਕੀਤੀਆਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਦੋਹਾਂ ਆਗੂਆਂ ਨੇ ਜੀ 20 ਬੈਠਕ ਤੋਂ ਪਾਸੇ ਰਚਨਾਤਮਕ ਗੱਲਬਾਤ ਕੀਤੀ।
ਦੋਹਾਂ ਆਗੂਆਂ ਵਿਚਾਲੇ ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦ ਕਾਂਗਰਸ ਪਾਰਟੀ ਫ਼ਰਾਂਸ ਨੇ ਦਸਾਲਟ ਏਵੀਏਸ਼ਨ ਕੋਲੋਂ 58000 ਕਰੋੜ ਰੁਪਏ ਦੇ 36 ਰਾਫ਼ੇਲ ਜੈਟ ਜਹਾਜ਼ਾਂ ਦੀ ਖ਼ਰੀਦ ਦੇ ਸੌਦੇ ਵਿਚ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ ਹਾਲਾਂਕਿ ਸਰਕਾਰ ਇਸ ਸੌਦੇ ਵਿਚ ਕਿਸੇ ਤਰ੍ਹਾਂ ਦੀ ਗੜਬੜ ਹੋਣ ਤੋਂ ਇਨਕਾਰ ਕਰ ਚੁੱਕੀ ਹੈ। (ਏਜੰਸੀ)