
ਚੀਨ-ਭਾਰਤ ਸਰਹੱਦ 'ਤੇ ਸਥਿਤੀ ਸਥਿਰ,'ਤੀਜੀ ਧਿਰ' ਦੇ ਵਿਚੋਲਗੀ ਦੀ ਲੋੜ ਨਹੀਂ: ਚੀਨ
ਬੀਜਿੰਗ: ਚੀਨ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ ਨਾਲ ਮੌਜੂਦਾ ਰੁਕਾਵਟ ਨੂੰ ਸੁਲਝਾਉਣ ਲਈ ਕਿਸੇ ਵੀ 'ਤੀਜੀ ਧਿਰ' ਦੇ ਵਿਚੋਲਗੀ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਦੋਵੇਂ ਦੇਸ਼ਾਂ ਦੇ ਕੋਲ ਸਰਹੱਦੀ ਢਾਂਚੇ ਅਤੇ ਸੰਪਰਕ ਪ੍ਰਬੰਧ ਹਨ ਜਿਸ ਨਾਲ ਉਹ ਅਪਣੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਹੱਲ ਕਰ ਸਕਦੇ ਹਨ।
Zhao Lijian
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਾਨ ਨੇ ਇਥੇ ਮੀਡੀਆ ਬ੍ਰੀਫਿੰਗ ਵਿਚ ਕਿਹਾ ਕਿ ਭਾਰਤ ਨਾਲ ਲਗਦੀ ਸਰਹੱਦ 'ਤੇ ਚੀਨ ਦੀ ਸਥਿਤੀ 'ਇਕਸਾਰ ਅਤੇ ਸਪੱਸ਼ਟ' ਹੈ ਅਤੇ ਦੋਵਾਂ ਦੇਸ਼ਾਂ ਨੇ ਅਪਣੇ ਨੇਤਾਵਾਂ ਦਰਮਿਆਨ ਅਹਿਮ ਸਮਝੌਤੇ ਨੂੰ 'ਇਮਾਨਦਾਰੀ' ਨਾਲ ਲਾਗੂ ਕੀਤਾ ਹੈ।
Zhao Lijian
ਝਾਓ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚ ਹੋਈ ਗੱਲਬਾਤ ਨਾਲ ਜੁੜੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਧਿਆਨ ਯੋਗ ਹੈ ਕਿ ਮੋਦੀ ਅਤੇ ਟਰੰਪ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੀ ਸਰਹੱਦੀ ਰੁਕਾਵਟ ਬਾਰੇ ਵਿਚਾਰ ਵਟਾਂਦਰੇ ਕੀਤੇ।
Zhao Lijian
ਝਾਓ ਨੇ ਕਿਹਾ, “''ਹੁਣ ਉਥੇ (ਭਾਰਤ-ਚੀਨ ਸਰਹੱਦ) ਸਥਿਤੀ ਸਮੁੱਚੇ ਤੌਰ 'ਤੇ ਕਾਬੂ 'ਚ ਹੈ। ਚੀਨ ਅਤੇ ਭਾਰਤ ਕੋਲ ਸਰਹੱਦ ਸਬੰਧੀ ਸਾਰੇ ਤੰਤਰ ਅਤੇ ਸੰਪਰਕ ਵਿਵਸਥਾਵਾਂ ਹਨ। ਸਾਡੇ ਕੋਲ ਗੱਲਬਾਤ ਅਤੇ ਵਿਚਾਰ ਵਟਾਂਦਰੇ ਰਾਹੀਂ ਮਸਲੇ ਨੂੰ ਸੁਲਝਾਉਣ ਦੀ ਸਮਰੱਥਾ ਹੈ।''
Zhao Lijian
”ਉਨ੍ਹਾਂ ਜ਼ੋਰ ਦੇਕੇ ਕਿਹਾ, “ਕਿਸੇ ਵੀ ਤੀਜੇ ਧਿਰ ਦੇ ਵਿਚੋਲਗੀ ਦੀ ਜ਼ਰੂਰਤ ਨਹੀਂ ਹੈ।'' ਭਾਰਤ-ਚੀਨ ਸਰਹੱਦ ਤਣਾਅ ਨੂੰ ਲੈ ਕੇ ਮੋਦੀ ਅਤੇ ਟਰੰਪ ਵਿਚਾਲੇ ਹੋਈ ਗੱਲਬਾਤ 'ਤੇ ਚੀਨ ਦਾ ਇਹ ਪਹਿਲਾ ਅਧਿਕਾਰਤ ਪ੍ਰਤੀਕੀਰੀਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।