#MeToo: ਸੰਜਨਾ ਸਾਂਘੀ ਨਾਲ ਛੇੜਛਾੜ ਦੇ ਦੋਸ਼ ‘ਤੇ ਸੁਸ਼ਾਂਤ ਨੇ ਦਿਤੀ ਸਫ਼ਾਈ
Published : Oct 19, 2018, 10:27 am IST
Updated : Oct 19, 2018, 10:27 am IST
SHARE ARTICLE
In the matter of molestation of Sanjana Sanghi Sushant gave his explanation
In the matter of molestation of Sanjana Sanghi Sushant gave his explanation

ਕੁਝ ਮਹੀਨੇ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਅਪਣੀ ਕੋ-ਸਟਾਰ ਸੰਜਨਾ ਸਾਂਘੀ...

ਨਵੀਂ ਦਿੱਲੀ (ਭਾਸ਼ਾ) : ਕੁਝ ਮਹੀਨੇ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਅਪਣੀ ਕੋ-ਸਟਾਰ ਸੰਜਨਾ ਸਾਂਘੀ  ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੰਜਨਾ, ਮੁਕੇਸ਼ ਛਾਬੜਾ ਦੀ ਡਾਇਰੈਕਟੋਰੀਅਲ ਡੈਬਿਊ ਫਿਲਮ ਵਿਚ ਕੰਮ ਕਰ ਰਹੀ ਸੀ। ਮੁਕੇਸ਼ ਬਾਲੀਵੁੱਡ  ਦੇ ਇਕ ਚਰਚਿਤ ਕਾਸਟਿੰਗ ਡਾਇਰੈਕਟਰ ਹਨ। #MeToo ਅਭਿਆਨ ਤੋਂ ਬਾਅਦ ਸੁਸ਼ਾਂਤ ਦਾ ਨਾਮ ਇਕ ਵਾਰ ਫਿਰ ਤੋਂ ਮਾਇਕ੍ਰੋਬਲਾਗਿੰਗ ਸਾਈਟ ਟਵਿੱਟਰ ਉਤੇ ਟ੍ਰੇਂਡ ਕਰਨ ਲਗਾ ਹੈ।

Sanjana Sanghi & Sushant RajputSanjana Sanghi & Sushant Singh Rajput ​ਸੁਸ਼ਾਂਤ ਨੇ ਉਨ੍ਹਾਂ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦਿਤਾ ਅਤੇ ਸੰਜਨਾ ਦੇ ਨਾਲ ਉਨ੍ਹਾਂ ਦੀ ਗੱਲਬਾਤ ਦੀ ਚੈਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਸੁਸ਼ਾਂਤ ਨੇ ਜਿਸ ਟਵੀਟ ਵਿਚ ਦੋਸ਼ਾਂ ਦਾ ਵਿਰੋਧ ਕੀਤਾ ਹੈ ਉਸ ਟਵੀਟ ਨੂੰ ਬਾਅਦ ਵਿਚ ਹਟਾ ਦਿਤਾ। ਹਾਲਾਂਕਿ ਸਾਂਘੀ ਦੇ ਨਾਲ ਉਨ੍ਹਾਂ ਦੀ ਚੈਟ ਨੂੰ ਉਨ੍ਹਾਂ ਨੇ ਰਿਮੂਵ ਨਹੀ ਕੀਤਾ ਹੈ। ਮੁਕੇਸ਼ ਛਾਬੜਾ ਨੇ ਵੀ ਸੁਸ਼ਾਂਤ ‘ਤੇ ਲੱਗੇ ਦੋਸ਼ਾਂ ਦਾ ਵਿਰੋਧ ਕੀਤਾ ਹੈ। ਇਸ ਵਿਚ ਸੁਸ਼ਾਂਤ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਮਾਇਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਸੁਸ਼ਾਂਤ ਦੇ ਅਕਾਉਂਟ ਨੂੰ ਅਨਵੈਰੀਫਾਈ ਕਰ ਦਿਤਾ ਅਤੇ ਅਕਾਉਂਟ  ਦੇ ਅਧਿਕਾਰਿਕ ਹੋਣ ਦੀ ਜਾਂਚ ਕਰਨ ਵਾਲਾ ਬਲੂ ਟਿਕ ਹਟਾ ਦਿਤਾ ਹੈ।

ਟਵਿੱਟਰ ਦੁਆਰਾ ਲਏ ਗਏ ਇਸ ਐਕਸ਼ਨ ਤੋਂ ਬਾਅਦ ਮਾਇਕ੍ਰੋਬਲਾਗਿੰਗ ਸਾਈਟ ‘ਤੇ ਸੁਸ਼ਾਂਤ ਦੇ ਬਾਰੇ ਵਿਚ ਗੱਲਬਾਤ ਹੋਰ ਜ਼ਿਆਦਾ ਹੋ ਰਹੀ ਹੈ। ਬਾਲੀਵੁੱਡ ਲਾਈਫ਼ ਨੇ ਅਪਣੀ ਇਕ ਰਿਪੋਟ ਵਿਚ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਇਕ ਸਾਹਮਣੇ ਦੇਖਣ ਵਾਲੇ ਦੇ ਬਿਆਨ ਦਾ ਜ਼ਿਕਰ ਕੀਤਾ ਹੈ। ਬਿਆਨ ਦੇ ਮੁਤਾਬਕ, ਸੁਸ਼ਾਂਤ ਸੈਟ ‘ਤੇ ਮੌਜੂਦ ਅਪਣੀ ਕੋ-ਸਟਾਰ ਨੂੰ ਬਹੁਤ ਅਸਹਿਜ ਮਹਿਸੂਸ ਕਰਾ ਰਹੇ ਸਨ। ਉਹ ਕਈ ਵਾਰ ਉਨ੍ਹਾਂ ਦੀ ਪਰਸਨਲ ਸਪੇਸ ‘ਤੇ ਉਲੰਘਣਾ ਕਰ ਰਹੇ ਸਨ ਅਤੇ ਉਨ੍ਹਾਂ ‘ਤੇ ਫਲਰਟਿੰਗ ਕਮੈਂਟਸ ਪਾਸ ਕਰ ਰਹੇ ਸਨ।

Actress Sanjana SanghiActress Sanjana Sanghiਉਨ੍ਹਾਂ ਦੇ ਇਸ ਵਰਤਾਓ ਦੀ ਸ਼ਿਕਾਇਤ ਐਕਟਰੈਸ ਨੇ ਮੁਕੇਸ਼ ਛਾਬੜਾ ਨੂੰ ਕੀਤੀ  ਉਨ੍ਹਾਂ ਨੇ ਮਾਮਲੇ ਨੂੰ ਇੰਡਸਟਰੀ ਵਿਚ ਹੋਣ ਵਾਲਾ ਆਮ ਵਰਤਾਓ ਕਹਿ ਤੇ ਮਾਮਲਾ ਰਫਾ-ਦਫਾ ਕਰ ਦਿਤਾ। ਸਾਹਮਣੇ ਦੇਖਣ ਵਾਲੇ ਨੇ ਦੱਸਿਆ ਕਿ ਕੁੜੀ ਦੇ ਮਾਤਾ-ਪਿਤਾ ਇਸ ਮਾਮਲੇ ਵਿਚ ਗੱਲ ਕਰਨ ਲਈ ਅਗਲੇ ਦਿਨ ਨਿਰਦੇਸ਼ਕ ਦੇ ਕੋਲ ਪੁੱਜੇ। ਉਨ੍ਹਾਂ ਨੇ ਜਦੋਂ ਨਿਰਦੇਸ਼ਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਹਾਸੇ ਵਿਚ ਪਾ ਦਿਤਾ ਅਤੇ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਇਸ ਇੰਡਸਟਰੀ ਵਿਚ ਲੰਮੀ ਪਾਰੀ ਖੇਡੇ ਤਾਂ ਉਹ ਅਪਣਾ ਜਿਗਰ ਮਜ਼ਬੂਤ ਰੱਖਣ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement