ਰੂਸੀ ਸਪੇਸ ਏਜੰਸੀ ਦੇ ਮੁਖੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਪਿਛਲੇ ਹਫ਼ਤੇ ਹੋਇਆ ਰਿਸਾਵ ਨੁਕਸਾਨ ਪਹੁੰਚਾਉਣ ਲਈ ਜਾਣਬੁੱਝ ਕੇ ਕੀਤੀ ਗਈ.............
ਮਾਸਕੋ : ਰੂਸੀ ਸਪੇਸ ਏਜੰਸੀ ਦੇ ਮੁਖੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਪਿਛਲੇ ਹਫ਼ਤੇ ਹੋਇਆ ਰਿਸਾਵ ਨੁਕਸਾਨ ਪਹੁੰਚਾਉਣ ਲਈ ਜਾਣਬੁੱਝ ਕੇ ਕੀਤੀ ਗਈ ਕੋਈ ਹਰਕਤ ਹੋ ਸਕਦੀ ਹੈ। ਉਥੇ ਰੂਸ ਨੇ ਮੰਗਲਵਾਰ ਨੂੰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੂਸੀ ਸਪੇਸ ਏਜੰਸੀ 'ਰਾਸਕਾਸਮੋਸ' ਦੇ ਜਰਨਲ ਸਕੱਤਰ ਦਮਿਤਰੀ ਰੋਗੋਜਿਨ ਨੇ ਕਿਹਾ ਕਿ ਸਪੇਸ਼ ਸਟੇਸ਼ਨ 'ਤੇ ਖੜੇ ਰੂਸੀ ਸਪੇਸ ਯਾਨ 'ਚ ਵੀਰਵਾਰ ਨੂੰ ਮਿਲਿਆ ਸੁਰਾਖ ਡ੍ਰਿਲ ਨਾਲ ਕੀਤਾ ਹੋਇਆ ਸੀ ਤੇ ਅਜਿਹਾ ਜਾਣਬੁੱਝ ਕੇ ਕੀਤਾ ਹੋਣ ਦਾ ਖਦਸ਼ਾ ਹੈ, ਜੋ ਜਾਂ ਤਾਂ ਧਰਤੀ ਤੇ ਜਾਂ ਸਪੇਸ 'ਚ ਕੀਤਾ ਗਿਆ।
ਰੋਗੋਜਿਨ ਨੇ ਸੋਮਵਾਰ ਨੂੰ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤੇ ਗਏ ਬਿਆਨ 'ਚ ਕਿਹਾ ਕਿ ਡ੍ਰਿਲਿੰਗ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਕੀ ਹੈ, ਨਿਰਮਾਣ ਸਬੰਧੀ ਕੋਈ ਖਾਮੀ ਜਾਂ ਸੋਚੀ ਸਮਝੀ ਸਾਜ਼ਿਸ਼। ਰੋਗੋਜਿਨ ਨੇ ਕਿਹਾ ਕਿ ਅਸੀਂ ਧਰਤੀ ਵਾਲੇ ਕੋਣ ਦੀ ਜਾਂਚ ਕਰ ਰਹੇ ਹਾਂ ਪਰ ਇਕ ਹੋਰ ਪਹਿਲੂ ਹੈ, ਜਿਸ ਨੂੰ ਅਸੀਂ ਖ਼ਾਰਿਜ ਨਹੀਂ ਕਰ ਰਹੇ। ਉਹ ਹੈ ਸਪੇਸ 'ਚ ਜਾਣਬੁੱਝ ਕੇ ਕੀਤੀ ਗਈ ਦਖ਼ਲ। ਇਸ ਸੁਰਾਖ ਦੇ ਕਾਰਨ ਆਈ.ਐੱਸ.ਐੱਸ. ਤੋਂ ਹਵਾ ਦਾ ਰਿਸਾਵ ਸਪੇਸ 'ਚ ਹੋ ਰਿਹਾ ਸੀ। ਧਰਤੀ ਤੋਂ 400 ਕਿਲੋਮੀਟਰ ਦੀ ਉੱਚਾਈ 'ਤੇ ਅੰਤਰਰਾਸ਼ਟਰੀ ਸਪੇਸ ਸੈਂਟਰ ਤੋਂ ਏਅਰ ਲੀਕ ਦੇ ਕਾਰਨ ਕੈਬਿਨ ਦਾ ਏਅਰ ਪ੍ਰੈਸ਼ਰ ਘੱਟ ਹੋਣ ਲੱਗਾ ਸੀ। (ਏਜੰਸੀ)