
ਸੀਰੀਆ ਦੇ ਰਾਸ਼ਟਰੀ ਭੂਚਾਲ ਕੇਂਦਰ ਦੇ ਮੁਖੀ ਰਾਏਦ ਅਹਿਮਦ ਨੇ ਸਰਕਾਰ ਸਮਰਥਕ ਰੇਡੀਓ ਨੂੰ ਦੱਸਿਆ ਕਿ ਇਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਭੂਚਾਲਾਂ ਵਿਚੋਂ ਇਕ ਸੀ।
ਸ਼ਕਤੀਸ਼ਾਲੀ ਭੂਚਾਲ ਨੇ ਤੁਰਕੀ ਅਤੇ ਸੀਰੀਆ ਵਿਚ ਭਾਰੀ ਤਬਾਹੀ ਮਚਾ ਦਿੱਤੀ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.8 ਮਾਪੀ ਗਈ। ਜਿਸ ਸਮੇਂ ਭੂਚਾਲ ਆਇਆ ਉਸ ਸਮੇਂ ਲੋਕ ਆਪਣੇ ਘਰਾਂ 'ਚ ਸੁੱਤੇ ਹੋਏ ਸਨ। ਭੂਚਾਲ ਕਾਰਨ ਹੁਣ ਤੱਕ 1000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ। ਕਈ ਇਮਾਰਤਾਂ ਵੀ ਮਲਬੇ ਵਿਚ ਤਬਦੀਲ ਹੋ ਗਈਆਂ। ਭੂਚਾਲ ਇੰਨਾ ਜ਼ਿਆਦਾ ਜ਼ੋਰਦਾਰ ਸੀ ਕਿ ਸਾਈਪ੍ਰਸ ਅਤੇ ਮਿਸਰ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੀਰੀਆ ਦੇ ਰਾਸ਼ਟਰੀ ਭੂਚਾਲ ਕੇਂਦਰ ਦੇ ਮੁਖੀ ਰਾਏਦ ਅਹਿਮਦ ਨੇ ਸਰਕਾਰ ਸਮਰਥਕ ਰੇਡੀਓ ਨੂੰ ਦੱਸਿਆ ਕਿ ਇਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਭੂਚਾਲਾਂ ਵਿਚੋਂ ਇਕ ਸੀ।
ਇਹ ਵੀ ਪੜ੍ਹੋ: ਬਾਲ ਵਿਆਹ ਵਿਰੁੱਧ ਮੁਹਿੰਮ ਜਾਰੀ: ਆਸਾਮ ਵਿਚ ਹੁਣ ਤੱਕ ਕੁੱਲ 2,441 ਲੋਕ ਗ੍ਰਿਫ਼ਤਾਰ
ਸਿਹਤ ਮੰਤਰਾਲੇ ਅਤੇ ਇਕ ਸਥਾਨਕ ਹਸਪਤਾਲ ਅਨੁਸਾਰ ਸੀਰੀਆ ਦੇ ਸਰਕਾਰੀ ਨਿਯੰਤਰਿਤ ਹਿੱਸਿਆਂ ਦੇ ਨਾਲ-ਨਾਲ ਤੁਰਕੀ ਸਮਰਥਕ ਸਮੂਹਾਂ ਦੇ ਕਬਜ਼ੇ ਵਾਲੇ ਉੱਤਰੀ ਖੇਤਰਾਂ ਵਿਚ ਘੱਟੋ ਘੱਟ 245 ਲੋਕ ਮਾਰੇ ਗਏ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਦੇਸ਼ ਦੇ ਦੱਖਣ-ਪੂਰਬ 'ਚ 7.8 ਤੀਬਰਤਾ ਦੇ ਭੂਚਾਲ ਕਾਰਨ ਤੁਰਕੀ 'ਚ ਘੱਟੋ-ਘੱਟ 284 ਲੋਕਾਂ ਦੀ ਮੌਤ ਹੋ ਗਈ। ਓਕਤੇ ਨੇ ਕਿਹਾ ਕਿ ਤੁਰਕੀ ਦੇ ਸਭ ਤੋਂ ਵੱਡੇ ਭੂਚਾਲਾਂ ਵਿਚੋਂ ਇਕ ਵਿਚ 2,300 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਕਈ ਵੱਡੇ ਸ਼ਹਿਰਾਂ ਵਿਚ ਖੋਜ ਅਤੇ ਬਚਾਅ ਕਾਰਜ ਚੱਲ ਰਹੇ ਹਨ।
ਇਹ ਵੀ ਪੜ੍ਹੋ: ਤਲਾਕ ਤੋਂ ਬਾਅਦ ਵੀ ਔਰਤਾਂ ਘਰੇਲੂ ਹਿੰਸਾ ਐਕਟ ਤਹਿਤ ਗੁਜ਼ਾਰਾ ਭੱਤਾ ਲੈਣ ਦੀਆਂ ਹੱਕਦਾਰ: ਅਦਾਲਤ
ਸਰਦੀਆਂ ਦੇ ਬਰਫੀਲੇ ਤੂਫਾਨ ਕਾਰਨ ਬਚਾਅ ਕਾਰਜਾਂ ਵਿਚ ਰੁਕਾਵਟ ਆ ਰਹੀ ਸੀ ਕਿਉਂਕਿ ਪ੍ਰਮੁੱਖ ਸੜਕਾਂ ਬਰਫ ਨਾਲ ਢੱਕੀਆਂ ਹੋਈਆਂ ਸਨ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 04:17 ਵਜੇ (0117 GMT) ਲਗਭਗ 17.9 ਕਿਲੋਮੀਟਰ (11 ਮੀਲ) ਦੀ ਡੂੰਘਾਈ ਵਿਚ ਆਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਭੂ-ਵਿਗਿਆਨ ਸੇਵਾ ਨੇ ਦੱਸਿਆ ਕਿ ਸੋਮਵਾਰ ਨੂੰ ਦੱਖਣੀ ਤੁਰਕੀ ਦੇ ਗਾਜ਼ੀਅਨਟੇਪ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ।
ਇਹ ਵੀ ਪੜ੍ਹੋ: ਆਮ ਲੋਕਾਂ ਨੂੰ ਕਿਫ਼ਾਇਤੀ ਦਰਾਂ 'ਤੇ ਮਿਲੇਗੀ ਰੇਤ ਅਤੇ ਬੱਜਰੀ, ਇਹਨਾਂ ਥਾਵਾਂ ’ਤੇ ਸ਼ੁਰੂ ਹੋਈਆਂ ਜਨਤਕ ਖੱਡਾਂ
ਇਸ ਦਾ ਕੇਂਦਰ ਤੁਰਕੀ ਤੋਂ 26 ਕਿਲੋਮੀਟਰ ਪੂਰਬ ਵਿਚ ਨੂਰਦਾ ਰਿਹਾ ਹੈ। ਇਹ ਇਲਾਕਾ ਗਾਜ਼ੀਅਨਟੇਪ ਦੇ ਨੇੜੇ ਹੈ। ਇਸ ਇਲਾਕੇ ਦੀ ਆਬਾਦੀ 20 ਲੱਖ ਦੇ ਕਰੀਬ ਹੈ, ਜਿਸ ਵਿਚੋਂ 5 ਲੱਖ ਸੀਰੀਆਈ ਸ਼ਰਨਾਰਥੀ ਹਨ। ਇਸ ਭੂਚਾਲ ਕਾਰਨ ਵੱਡੇ ਪੱਧਰ 'ਤੇ ਜਾਨ-ਮਾਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਸਰਕਾਰ ਦੀ ਆਫ਼ਤ ਪ੍ਰਬੰਧਨ ਏਜੰਸੀ AFAD ਮੁਤਾਬਕ ਭੂਚਾਲ ਦੀ ਤੀਬਰਤਾ 7.4 ਸੀ। ਦੱਸ ਦੇਈਏ ਕਿ ਤੁਰਕੀ ਦੁਨੀਆ ਦੇ ਸਭ ਤੋਂ ਸਰਗਰਮ ਭੂਚਾਲ ਵਾਲੇ ਖੇਤਰਾਂ ਵਿਚੋਂ ਇਕ ਹੈ।