
ਯੂਕਰੇਨੀ ਫ਼ੌਜੀ ਦੇ ਅੰਤਿਮ ਸਸਕਾਰ ਦੌਰਾਨ ਹੋਇਆ ਹਮਲਾ
ਕੀਵ: ਰੂਸ ਨੇ ਬੁਧਵਾਰ ਦੇਰ ਰਾਤ ਪੂਰਬੀ ਯੂਕਰੇਨ ਦੇ ਖਾਰਕਿਵ ਖੇਤਰ ਦੇ ਹਰੋਜ਼ਾ ਪਿੰਡ 'ਤੇ ਹਮਲਾ ਕਰ ਦਿਤਾ। ਇਸ 'ਚ 51 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਇਕ 6 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਕ ਮੀਡੀਆ ਰੀਪੋਰਟ ਮੁਤਾਬਕ ਹਮਲੇ ਦੌਰਾਨ ਇਕ ਯੂਕਰੇਨੀ ਫ਼ੌਜੀ ਦਾ ਅੰਤਿਮ ਸਸਕਾਰ ਚੱਲ ਰਿਹਾ ਸੀ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਨਾਗਰਿਕਾਂ 'ਤੇ ਹਮਲੇ ਕਰ ਰਿਹਾ ਹੈ।
ਇਹ ਵੀ ਪੜ੍ਹੋ: ਆਬੂਧਾਬੀ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਉਨ੍ਹਾਂ ਨੇ ਕਿਹਾ- ਜਿਸ ਜਗ੍ਹਾ 'ਤੇ ਹਮਲਾ ਹੋਇਆ ਉਥੇ ਕੋਈ ਫੌਜੀ ਨਿਸ਼ਾਨਾ ਨਹੀਂ ਸੀ, ਸਿਰਫ ਆਮ ਲੋਕ ਸਨ। ਹਮਲੇ ਵਿਚ ਪਿੰਡ ਦੀ 20% ਆਬਾਦੀ ਖ਼ਤਮ ਹੋ ਗਈ। ਪ੍ਰੈਜ਼ੀਡੈਂਸ਼ੀਅਲ ਚੀਫ਼ ਆਫ਼ ਸਟਾਫ਼ ਆਂਦਰੇ ਯਰਮਾਕ ਅਤੇ ਖਾਰਕੀਵ ਪਿੰਡ ਦੇ ਮੁਖੀ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਜੰਗ ਤੋਂ ਪਹਿਲਾਂ ਪਿੰਡ ਦੀ ਆਬਾਦੀ ਲਗਭਗ 500 ਸੀ। ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਇਥੇ 255 ਲੋਕ ਰਹਿ ਰਹੇ ਸਨ। ਇਨ੍ਹਾਂ 255 ਲੋਕਾਂ 'ਚੋਂ ਵੀਰਵਾਰ ਰਾਤ ਨੂੰ ਹੋਏ ਹਮਲੇ 'ਚ 51 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਯੂ.ਕੇ. ਪੁਲਿਸ ਵਿਚ ਸਿਵਲ ਅਫ਼ਸਰ ਬਣਿਆ ਲੁਧਿਆਣਾ ਦਾ ਨੌਜਵਾਨ
ਸਮਾਚਾਰ ਏਜੰਸੀ ਇੰਟਰਫੈਕਸ ਯੂਕਰੇਨ ਦੇ ਮੁਤਾਬਕ, ਜਿਸ ਫ਼ੌਜੀ ਦਾ ਅੰਤਿਮ ਸਸਕਾਰ ਹੋ ਰਿਹਾ ਸੀ, ਉਸ ਦਾ ਪ੍ਰਵਾਰ ਵੀ ਹਮਲੇ 'ਚ ਮਾਰਿਆ ਗਿਆ। ਹਮਲੇ ਤੋਂ ਬਾਅਦ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਇਹ ਹਾਲ ਦੇ ਮਹੀਨਿਆਂ ਵਿਚ ਰੂਸ ਦਾ ਸੱਭ ਤੋਂ ਘਾਤਕ ਹਮਲਾ ਹੈ। ਇਸ ਦਾ ਜਵਾਬ ਦਿਤਾ ਜਾਵੇਗਾ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਜ਼ੇਲੇਂਸਕੀ ਸਪੇਨ ਵਿਚ 50 ਯੂਰਪੀ ਨੇਤਾਵਾਂ ਦੇ ਸੰਮੇਲਨ ਵਿਚ ਸਮਰਥਨ ਹਾਸਲ ਕਰਨ ਲਈ ਸ਼ਾਮਲ ਹੋਏ।