
ਲਗਾਤਾਰ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੀ ਹੈ ਮੀਆ ਖਲੀਫਾ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਨੂੰ ਲੈ ਕੇ ਅਮਰੀਕੀ ਅਦਾਕਾਰਾ ਮੀਆ ਖਲੀਫ਼ਾ ਕਾਫੀ ਸਰਗਰਮ ਦਿਖਾਈ ਦੇ ਰਹੀ ਹੈ। ਉਹ ਲਗਾਤਾਰ ਸੋਸ਼ਲ ਮੀਡੀਆ ‘ਤੇ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੀ ਹੈ। ਇਸ ਤੋਂ ਇਲਾਵਾ ਮੀਆ ਟ੍ਰੋਲ ਕਰਨ ਵਾਲਿਆਂ ਨੂੰ ਵੀ ਮੂੰਹਤੋੜ ਜਵਾਬ ਦੇ ਰਹੀ ਹੈ।
Mia khalifa tweet about farmers protest
ਹਾਲ ਹੀ ਵਿਚ ਮੀਆ ਖਲੀਫ਼ਾ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਟਵੀਟ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਇਆ। ਮੀਆ ਖਲੀਫਾ ਨੇ ਕਿਹਾ ਕਿ ਕੋਈ ਇਤਿਹਾਸ ਦੇ ਇੰਨੇ ਵੱਡੇ ਅੰਦੋਲਨ ਨੂੰ ਲੈ ਕੇ ਦਾਅਵਾ ਕਿਵੇਂ ਕਰ ਸਕਦਾ ਹੈ ਕਿ ਸਾਰੇ ਭੁਗਤਾਨ ਕੀਤੇ ਗਏ ਅਦਾਕਾਰ ਹਨ।
Tweet
ਮੀਆ ਨੇ ਲਿਖਿਆ, ‘ਮੈਂ ਇਹ ਮਹਿਸੂਸ ਕੀਤਾ ਹੈ ਕਿ ਇਹ ਸਾਡੀ ਸਮਝ ਤੋਂ ਬਾਹਰ ਹੈ ਕਿ ਕੋਈ ਇਤਿਹਾਸ ਦੇ ਇੰਨੇ ਵੱਡੇ ਅੰਦੋਲਨ ਨੂੰ ਲੈ ਕੇ ਇਹ ਕਿਵੇਂ ਦਾਅਵਾ ਕਰ ਸਕਦਾ ਹੈ ਕਿ ਸਾਰੇ ਭੁਗਤਾਨ ਕੀਤੇ ਗਏ ਅਦਾਕਾਰ ਹਨ। ਪਰ ਭਾਰਤ ਵਿਚ 100 ਕਰੋੜ ਤੋਂ ਵੀ ਜ਼ਿਆਦਾ ਲੋਕ ਹਨ ਅਤੇ ਅਸੀਂ ਇਸ ਨੂੰ ਨਹੀਂ ਜਾਣ ਸਕਦੇ’। ਇਸ ਤੋਂ ਪਹਿਲਾਂ ਮੀਆ ਖਲੀਫਾ ਨੇ ਟਵੀਟ ਕਰਦਿਆਂ ਪ੍ਰਿਯੰਕਾ ਗਾਂਧੀ ਨੂੰ ਸਵਾਲ ਕੀਤਾ ਸੀ ਕਿ ਉਹ ਕਿਸਾਨ ਅੰਦੋਲਨ ‘ਤੇ ਅਪਣੀ ਚੁੱਪੀ ਕਦੋਂ ਤੋੜਨਗੇ।