ਅਤਿਵਾਦੀ ਹਾਫਿਜ਼ ਸਈਦ ਨਹੀਂ ਲੜੇਗਾ ਚੋਣ, ਜੇਯੂਡੀ 200 ਸੀਟਾਂ 'ਤੇ ਉਤਾਰੇਗੀ ਉਮੀਦਵਾਰ
Published : Jun 9, 2018, 3:33 pm IST
Updated : Jun 9, 2018, 3:33 pm IST
SHARE ARTICLE
Hafiz Saeed
Hafiz Saeed

ਮੁੰਬਈ ਅਤਿਵਾਦੀ ਹਮਲੇ ਦੇ ਮਾਸਟਰਮਾਈਂਡ ਹਫਿਜ਼ ਸਈਦ ਦੀ ਪਾਰਟੀ ਜਮਾਤ ਉਦ ਦਾਵਾ ਦੇਸ਼ ਭਰ ਵਿਚ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਸੀਟਾਂ 'ਤੇ 25 ...

ਮੁੰਬਈ ਅਤਿਵਾਦੀ ਹਮਲੇ ਦੇ ਮਾਸਟਰਮਾਈਂਡ ਹਫਿਜ਼ ਸਈਦ ਦੀ ਪਾਰਟੀ ਜਮਾਤ ਉਦ ਦਾਵਾ ਦੇਸ਼ ਭਰ ਵਿਚ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਸੀਟਾਂ 'ਤੇ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ 200 ਤੋਂ ਜ਼ਿਆਦਾ ਉਮੀਦਵਾਰ ਖੜ੍ਹੇ ਕਰ ਰਹੀ ਹੈ। ਹਾਲਾਂਕਿ ਸਈਦ ਨੇ ਖ਼ੁਦ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਅਤਿਵਾਦੀ ਸੰਗਠਨ ਲਸ਼ਕਰ ਏ ਤੋਇਬਾ ਨਾਲ ਜੁੜੇ ਜਮਾਤ ਉਦ ਦਾਵਾ (ਜੇਯੂਡੀ) ਨੇ ਅਪਣੀ ਸਿਆਸੀ ਪਾਰਟੀ ਮਿੱਲੀ ਮੁਸਲਿਮ ਲੀਗ (ਏਐਮਐਲ) ਸ਼ੁਰੂ ਕੀਤੀ ਪਰ ਇਸ ਨੂੰ ਅਜੇ ਤਕ ਪਾਕਿਸਤਾਨ ਚੋਣ ਕਮਿਸ਼ਨ ਵਿਚ ਰਜਿਸਟਰਡ ਨਹੀਂ ਕੀਤਾ ਗਿਆ।Hafiz Saeed Hafiz Saeedਆਮ ਚੋਣਾਂ ਦੇ ਨੇੜੇ ਆਉਣ ਦੇ ਨਾਲ ਹੀ ਇਸ ਸਮੂਹ ਨੇ ਇਕ ਹੋਰ ਸਿਆਸੀ ਪਾਰਟੀ ਅੱਲ੍ਹਾ ਹੂ ਅਕਬਰ ਤਹਿਰੀਕ (ਏਏਟੀ) ਦੇ ਨਾਮ ਨਾਲ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ ਜੋ ਚੋਣ ਕਮਿਸ਼ਨ ਕੋਲ ਰਜਿਸਟਰਡ ਹੈ। ਜੇਯੂਡੀ ਵਰਕਰਾਂ ਅਤੇ ਸਮਰਥਕਾਂ ਨੇ ਚੋਣ ਕਮਿਸ਼ਨ ਤੋਂ ਨਾਮਜ਼ਦਗੀ ਪੱਤਰ ਲੈ ਲਏ ਹਨ ਅਤੇ ਉਹ ਐਸਟੀ ਦੇ ਮੰਚ ਤੋਂ ਅਪਣੇ ਉਮੀਦਵਾਰ ਖੜ੍ਹੇ ਕਰ ਰਹੇ ਹਨ। ਐਮਐਮਐਲ ਦੇ ਬੁਲਾਰੇ ਅਹਿਮਦ ਨਦੀਮ ਨੇ ਕਿਹਾ ਕਿ ਐਮਐਮਐਲ ਪ੍ਰਧਾਨ ਸੈਫੁੱਲਾ ਖ਼ਾਲਿਦ ਅਤੇ ਏਏਟੀ ਮੁਖੀ ਅਹਿਮਦ ਬਰੀ ਅਗਾਮੀ ਚੋਣਾਂ ਵਿਚ ਪਾਰਟੀ ਦੇ ਮੰਚ 'ਤੇ ਸਾਂਝੇ ਤੌਰ 'ਤੇ ਉਮੀਦਵਾਰ ਖੜ੍ਹੇ ਕਰਨ 'ਤੇ ਸਹਿਮਤ ਹੋ ਗਏ ਹਨ। ਸੀਟਾਂ ਦੇ ਬਟਵਾਰੇ ਦੇ ਸਮਝੌਤੇ ਅਨੁਸਾਰ ਐਮਐਮਐਲ 200 ਤੋਂ ਜ਼ਿਆਦਾ ਪੜ੍ਹੇ ਲਿਖੇ ਉਮੀਦਵਾਰ ਖੜ੍ਹੇ ਕਰੇਗੀ।

Hafiz Saeed Hafiz Saeedਉਹ ਏਏਟੀ ਦੇ ਚੋਣ ਨਿਸ਼ਾਨ ਕੁਰਸੀ 'ਤੇ ਚੋਣ ਲੜਨਗੇ।ਇਹ ਪੁੱਛੇ ਜਾਣ 'ਤੇ ਕੀ ਸਈਦ ਦੀ ਸੰਸਦੀ ਚੋਣ ਲੜਨ ਦੀ ਯੋਜਨਾ ਹੈ, ਇਸ 'ਤੇ ਬੁਲਾਰੇ ਨੇ ਕਿਹਾ ਕਿ ਨਹੀਂ, ਹਾਫਿਜ਼ ਦੀ ਅਜੇ ਅਜਿਹੀ ਕੋਈ ਯੋਜਨਾ ਨਹੀਂ ਹੈ। ਐਮਐਮਐਲ ਪਹਿਲੀ ਵਾਰ ਚੋਣਾਂ ਵਿਚ ਭਾਗ ਲੈ ਰਹੀ ਹੈ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਸੰਸਦ ਵਿਚ ਜਾਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਲੋਕ ਸਾਡੇ ਉਮੀਦਵਾਰਾਂ ਦੀ ਚੋਣ ਕਰਨਗੇ। ਜੇਯੂਡੀ ਨੂੰ ਜੂਨ 2014 ਵਿਚ ਅਮਰੀਕਾ ਨੇ ਵਿਦੇਸ਼ੀ ਅਤਿਵਾਦੀ ਸੰਗਠਨ ਐਲਾਨ ਕੀਤਾ ਸੀ। ਜੇਯੂਡੀ ਮੁਖੀ 'ਤੇ ਅਤਿਵਾਦੀ ਗਤੀਵਧੀਆਂ ਵਿਚ ਸ਼ਾਮਲ ਹੋਣ ਦੇ ਕਾਰਨ ਉਸ 'ਤੇ ਇਕ ਕਰੋੜ ਡਾਲਰ ਦਾ ਇਨਾਮ ਵੀ ਰਖਿਆ ਹੋਇਆ ਹੈ।

 M.M.L President Saifullah KhalidM.M.L President Saifullah Khalidਆਮ ਚੋਣ ਨਜ਼ਦੀਕ ਆਉਣ ਨਾਲ ਹੀ ਸੰਗਠਨ ਨੇ ਬੇਕਾਰ ਪਈ ਪਾਰਟੀ 'ਅੱਲਾ-ਹੂ-ਅਕਬਰ ਤਹਿਰੀਕ' ਦੇ ਜ਼ਰੀਏ ਚੋਣ ਲੜਣ ਦਾ ਫੈਸਲਾ ਕੀਤਾ। ਇਹ ਪਾਰਟੀ ਪਾਕਿਸਤਾਨ ਚੋਣ ਕਮਿਸ਼ਨ 'ਚ ਰਜਿਸਟਰ ਹੈ। ਜਮਾਤ-ਉਦ-ਦਾਅਵਾ ਦੇ ਇਕ ਮੈਂਬਰ ਨੇ ਦੱਸਿਆ, ''ਇਹ ਇਕ ਬੇਕਾਰ ਪਾਰਟੀ ਹੈ, ਜਿਸ ਨੂੰ ਐਹਸਾਨ ਨਾਂ ਦੇ ਨਾਗਰਿਕ ਨੇ ਰਜਿਸਟਰ ਕਰਵਾਇਆ ਸੀ। ਅਜਿਹੀਆਂ ਕਈ ਪਾਰਟੀਆਂ ਪਾਕਿਸਤਾਨ ਚੋਣ ਕਮਿਸ਼ਨ 'ਚ ਦਕਜ ਹੈ ਤਾਂ ਕਿ ਮੁੱਖ ਧਾਰਾ ਦੀ ਕਿਸੇ ਪਾਰਟੀ ਨੂੰ ਜੇਕਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਵੇ ਤਾਂ ਇਨ੍ਹਾਂ ਦਾ ਸਹਾਰਾ ਲੈ ਸਕਣ।'' ਚੋਣ ਉਨ੍ਹਾਂ ਕਿਹਾ ਕਿ ਐੱਮ.ਐੱਮ.ਐੱਲ. ਦੇ ਪ੍ਰਧਾਨ ਸੈਫੁੱਲਾ ਖਾਲਿਦ ਇਸ ਸੰਬੰਧ 'ਚ ਜਲਦ ਹੀ ਰਸਮੀ ਐਲਾਨ ਕਰਨਗੇ। 

Location: Pakistan, Punjab, Lahore

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement