ਮਿਸਰ ਦੇ ਲਾਲ ਸਾਗਰ ਵਿਚ ਸ਼ਾਰਕ ਦੇ ਹਮਲੇ ’ਚ ਰੂਸੀ ਸੈਲਾਨੀ ਦੀ ਮੌਤ
Published : Jun 9, 2023, 12:43 pm IST
Updated : Jun 9, 2023, 12:43 pm IST
SHARE ARTICLE
Shark Attack in Egypt: Locals Catch Tiger Shark
Shark Attack in Egypt: Locals Catch Tiger Shark

ਵਾਤਾਵਰਣ ਮੰਤਰੀ ਯਾਸਮੀਨ ਫੌਦ ਨੇ ਕਿਹਾ ਕਿ ਸ਼ਾਰਕ ਨੂੰ ਫੜ ਲਿਆ ਗਿਆ ਹੈ

 

ਕਾਹਿਰਾ: ਮਿਸਰ ਦੇ ਰੈੱਡ ਸੀ ਰਿਜ਼ੋਰਟ ਸ਼ਹਿਰ ਹਰਗਹਾਡਾ ਵਿਚ ਸ਼ਾਰਕ ਦੇ ਹਮਲੇ ਵਿਚ ਇਕ ਰੂਸੀ ਸੈਲਾਨੀ ਦੀ ਮੌਤ ਹੋ ਗਈ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਦਸਿਆ ਕਿ ਹਰਗਹਾਡਾ ਵਿਚ ਰੂਸੀ ਕੌਂਸਲੇਟ ਜਨਰਲ ਨੇ ਵੀਰਵਾਰ ਨੂੰ ਸ਼ਾਰਕ ਦੇ ਹਮਲੇ ਵਿਚ ਇਕ 24 ਸਾਲਾ ਰੂਸੀ ਦੀ ਮੌਤ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ: ED ਨੇ TMC ਸਾਂਸਦ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਤੋਂ ਕੀਤੀ ਪੁੱਛਗਿੱਛ  

ਵਣਜ ਦੂਤਘਰ ਨੇ ਅਪਣੇ ਫੇਸਬੁੱਕ ਪੇਜ 'ਤੇ ਹਰਗਹਾਡਾ ਵਿਚ ਰੂਸੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਤੈਰਾਕੀ ਤੇ ਗੋਤਾਖੋਰੀ 'ਤੇ ਪਾਬੰਦੀ ਬਾਰੇ ਮਿਸਰ ਦੇ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਦਿਤੀ ਹੈ। ਮਿਸਰ ਦੇ ਵਾਤਾਵਰਣ ਮੰਤਰਾਲੇ ਨੇ ਜਾਂਚ ਅਤੇ ਸਰਵੇਖਣ ਕਰਨ ਲਈ ਸ਼ੁਕਰਵਾਰ ਤੋਂ ਦੋ ਦਿਨਾਂ ਲਈ ਅਲ-ਗੌਨਾ ਰਿਜ਼ੋਰਟ ਅਤੇ ਸੋਮਾ ਬੇ ਦੇ ਵਿਚਕਾਰ ਲਾਲ ਸਾਗਰ ਵਿਚ ਤੈਰਾਕੀ, ਸਨੌਰਕਲਿੰਗ ਅਤੇ ਹੋਰ ਪਾਣੀ ਦੀਆਂ ਖੇਡਾਂ 'ਤੇ ਪਾਬੰਦੀ ਲਗਾ ਦਿਤੀ ਹੈ।

ਇਹ ਵੀ ਪੜ੍ਹੋ: ਫ਼ੂਡ ਸੇਫ਼ਟੀ ਇੰਡੈਕਸ 'ਚ ਪੰਜਾਬ ਨੇ ਹਾਸਲ ਕੀਤਾ ਦੂਜਾ ਸਥਾਨ

ਮਿਸਰ ਦੀ ਇਕ ਟੀਮ ਨੇ ਹਮਲੇ ਦੇ ਪਿਛੇ ਟਾਈਗਰ ਸ਼ਾਰਕ ਦੀ ਪਛਾਣ ਕੀਤੀ ਹੈ। ਵਾਤਾਵਰਣ ਮੰਤਰੀ ਯਾਸਮੀਨ ਫੌਦ ਨੇ ਕਿਹਾ ਕਿ ਸ਼ਾਰਕ ਨੂੰ ਫੜ ਲਿਆ ਗਿਆ ਹੈ ਅਤੇ ਵਿਸ਼ਲੇਸ਼ਣ ਲਈ ਲੈਬ ਭੇਜ ਦਿਤਾ ਗਿਆ ਹੈ। ਉਨ੍ਹਾਂ ਨੇ ਛੁੱਟੀਆਂ ਮਨਾਉਣ ਵਾਲਿਆਂ ਨੂੰ ਲਾਲ ਸਾਗਰ ਲਈ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ: ਮਾਂ ਨੇ ਮੰਗੀ ਬੇਟੇ ਦੀ ਨਾਬਾਲਗ ਪ੍ਰੇਮਿਕਾ ਦੀ ਕਸਟੱਡੀ ਕਿਹਾ- ਪੜ੍ਹਾ ਕੇ ਫਿਰ ਬਹੂ ਬਣਾਉਂਗੀ 

ਸੂਤਰਾਂ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਕਿ ਸ਼ਾਰਕ ਦੇ ਹਮਲੇ 'ਚ ਦੋ ਹੋਰ ਸੈਲਾਨੀ ਵੀ ਜ਼ਖਮੀ ਹੋਏ ਹਨ। ਮਿਸਰ ਵਿਚ ਲਾਲ ਸਾਗਰ ਦੇ ਰਿਜ਼ੋਰਟਾਂ ਵਿਚ ਸ਼ਾਰਕ ਦੇ ਹਮਲੇ ਬਹੁਤ ਘੱਟ ਹੁੰਦੇ ਹਨ, ਪਰ ਪਿਛਲੇ ਸਾਲ ਦੋ ਸੈਲਾਨੀਆਂ ਦੀ ਮੌਤ ਤੋਂ ਬਾਅਦ ਅਧਿਕਾਰੀਆਂ ਨੇ ਤੱਟ ਦੇ ਇਕ ਹਿੱਸੇ ਨੂੰ ਬੰਦ ਕਰ ਦਿਤਾ ਸੀ। ਮਿਸਰ ਦੇ ਲਾਲ ਸਾਗਰ ਰਿਜ਼ੋਰਟ, ਖਾਸ ਕਰਕੇ ਹੁਰਘਾਦਾ, ਰੂਸੀ ਸੈਲਾਨੀਆਂ ਲਈ ਪ੍ਰਸਿੱਧ ਸਥਾਨ ਹਨ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement