ED ਨੇ TMC ਸਾਂਸਦ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਤੋਂ ਕੀਤੀ ਪੁੱਛਗਿੱਛ

By : KOMALJEET

Published : Jun 9, 2023, 12:13 pm IST
Updated : Jun 9, 2023, 12:13 pm IST
SHARE ARTICLE
Senior TMC leader Abhishek Banerjee's wife Rujira
Senior TMC leader Abhishek Banerjee's wife Rujira

ਜਾਂਚ ਏਜੰਸੀ ਨੇ 4 ਘੰਟੇ ਤਕ ਕੀਤੇ ਸਵਾਲ ਜਵਾਬ 

ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਦੇ ਸਾਂਸਦ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਚਿਰਾ ਬੈਨਰਜੀ ਤੋਂ ਇੰਫ਼ੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਸਬੰਧ ਵਿਚ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ। ਈ.ਡੀ. ਨੇ ਇਸ ਮਾਮਲੇ 'ਚ ਰੁਚਿਰਾ ਬੈਨਰਜੀ ਤੋਂ ਦੂਜੀ ਵਾਰ ਪੁੱਛਗਿੱਛ ਕੀਤੀ ਹੈ। ਉਸ ਤੋਂ ਪਹਿਲੀ ਵਾਰ ਈਡੀ ਨੇ ਪਿਛਲੇ ਸਾਲ ਜੂਨ ਵਿਚ ਪੁੱਛਗਿੱਛ ਕੀਤੀ ਸੀ।

ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੀ ਉਸ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਸ ਤੋਂ ਥਾਈਲੈਂਡ ਅਤੇ ਲੰਡਨ ਵਿਚ ਦੋ ਬੈਂਕ ਖਾਤਿਆਂ ਦੇ ਸਬੰਧ ਵਿਚ ਜਾਂਚ ਏਜੰਸੀਆਂ ਨੇ ਪੁੱਛਗਿੱਛ ਕੀਤੀ ਸੀ ਜੋ ਕਥਿਤ ਤੌਰ 'ਤੇ   'ਰੁਜੀਰਾ ਨਰੂਲਾ' ਦੇ ਨਾਂ 'ਤੇ ਹਨ। ਦੱਸ ਦੇਈਏ ਕਿ 'ਨਰੂਲਾ' ਰੁਜੀਰਾ ਦਾ ਉਪਨਾਮ ਸੀ। 
ਸੀ.ਬੀ.ਆਈ. ਅਧਿਕਾਰੀ ਨੇ ਪਹਿਲਾਂ ਇੰਫ਼ੋਰਸਮੈਂਟ ਡਾਇਰੈਕਟੋਰੇਟ ਦੁਆਰਾ ਜਾਰੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਦਸਿਆ ਸੀ, "ਨਵੰਬਰ 2018 ਵਿਚ ਇਕ ਕਾਰੋਬਾਰੀ ਨੀਰਜ ਸਿੰਘ ਦੀ ਤਰਫੋਂ ਰੁਚੀਰਾ ਦੇ ਥਾਈ ਬੈਂਕ ਖਾਤੇ ਵਿਚ ਲਗਭਗ 1.5 ਮਿਲੀਅਨ ਬਾਹਟ (3.3 ਮਿਲੀਅਨ ਰੁਪਏ ਤੋਂ ਵੱਧ) ਨਕਦ ਟ੍ਰਾਂਸਫਰ ਕੀਤਾ ਗਿਆ ਸੀ। ਪੈਸੇ ਹੋਰ ਬੈਂਕ ਖਾਤਿਆਂ ਵਿਚ ਵੀ ਟਰਾਂਸਫਰ ਕੀਤੇ ਗਏ ਸਨ।"

ਇਹ ਵੀ ਪੜ੍ਹੋ:   ਫ਼ੂਡ ਸੇਫ਼ਟੀ ਇੰਡੈਕਸ 'ਚ ਪੰਜਾਬ ਨੇ ਹਾਸਲ ਕੀਤਾ ਦੂਜਾ ਸਥਾਨ

ਫਰਵਰੀ 2021 ਵਿਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੁਚਿਰਾ ਤੋਂ ਸੀ.ਬੀ.ਆਈ. ਨੇ ਸਭ ਤੋਂ ਪਹਿਲਾਂ ਉਸ ਦੇ ਘਰ ਲਗਭਗ ਚਾਰ ਘੰਟੇ ਤਕ ਇਸ ਮਾਮਲੇ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਸੀ।ਈ.ਡੀ. ਦੇ ਇਕ ਅਧਿਕਾਰੀ ਨੇ ਕਿਹਾ, "ਅੱਗੇ ਦੀ ਜਾਂਚ ਵਿੱਚ ਮਾਮਲੇ ਵਿਚ ਹੋਰ ਸੁਰਾਗ਼ ਮਿਲੇ ਹਨ ਅਤੇ ਇਸ ਲਈ ਉਸ ਨੂੰ ਵੀਰਵਾਰ ਨੂੰ ਦੁਬਾਰਾ ਤਲਬ ਕੀਤਾ ਗਿਆ ਸੀ।"

ਜਾਂਚ ਏਜੰਸੀ ਦੇ ਦਫ਼ਤਰ ਦੇ ਦੋ ਸੀਨੀਅਰ ਅਧਿਕਾਰੀ ਬੈਨਰਜੀ ਤੋਂ ਪੁੱਛਗਿੱਛ ਕਰਨ ਲਈ ਵੀਰਵਾਰ ਨੂੰ ਕੋਲਕਾਤਾ ਆਏ ਸਨ। ਇਸ ਦੌਰਾਨ ਉਹ ਅਪਣੇ ਵਕੀਲਾਂ ਨਾਲ ਈਡੀ ਦਫ਼ਤਰ ਪਹੁੰਚੀ। ਇਹ ਜਾਂਚ ਸੀ.ਬੀ.ਆਈ. ਦੁਆਰਾ 2020 ਵਿਚ ਬਹੁ-ਕਰੋੜੀ ਚੋਰੀ ਦੇ ਘੁਟਾਲੇ ਵਿਚ ਦਰਜ ਐਫ਼.ਆਈ.ਆਰ. ਨਾਲ ਸਬੰਧਤ ਹੈ। ਈਡੀ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੇ ਭਤੀਜੇ ਅਭਿਸ਼ੇਕ ਨੇ ਨਾਜਾਇਜ਼ ਪੈਸਾ ਲਿਆ ਹੈ। ਹਾਲਾਂਕਿ, ਟੀ.ਐਮ.ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਤੋਂ ਇਸ ਮਾਮਲੇ ਵਿਚ ਈ.ਡੀ. ਪਹਿਲਾਂ ਹੀ ਦਿੱਲੀ ਵਿਚ ਪੁੱਛਗਿੱਛ ਕਰ ਚੁੱਕੀ ਹੈ। ਇਸ ਨੂੰ ਖ਼ਾਰਜ ਕਰਦੇ ਹੋਏ ਅਭਿਸ਼ੇਕ ਨੇ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੇਕਰ ਉਸ 'ਤੇ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਉਹ ਖ਼ੁਦ ਨੂੰ ਫਾਂਸੀ 'ਤੇ ਲਟਕਾ ਲਵੇਗਾ।

Location: India, Delhi

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement