
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਮੈਂਬਰ ਦੇਸ਼ਾਂ ਨਾਲ ਇਕ ਦੂਜੇ ਦੀ ਖ਼ੁਦਮੁਖ਼ਤਾਰੀ ਦਾ ਸਨਮਾਨ ਕਰਨ ਅਤੇ ਆਰਥਕ ਵਾਧੇ
ਚਿੰਗਦਾਓ, 10 ਜੂਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਮੈਂਬਰ ਦੇਸ਼ਾਂ ਨਾਲ ਇਕ ਦੂਜੇ ਦੀ ਖ਼ੁਦਮੁਖ਼ਤਾਰੀ ਦਾ ਸਨਮਾਨ ਕਰਨ ਅਤੇ ਆਰਥਕ ਵਾਧੇ, ਸੰਪਰਕ ਸਹੂਲਤਾਂ ਦੇ ਵਿਸਤਾਰ ਅਤੇ ਆਪਸ ਵਿਚ ਏਕਤਾ ਲਈ ਕੰਮ ਕਰਨ ਦਾ ਸੱਦਾ ਦਿਤਾ ਹੈ। ਐਸਸੀਓ ਦੇ 18ਵੇਂ ਸੰਮੇਲਨ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸੰਖੇਪ ਨਾਮ 'ਸਿਕਿਓਰ' ਦੇ ਰੂਪ ਵਿਚ ਨਵਾਂ ਸੰਕਲਪ ਪੇਸ਼ ਕੀਤਾ।
Narendra Modi SCOਇਸ ਵਿਚ ਐੱਸ ਦਾ ਅਰਥ ਨਾਗਰਰਿਕਾਂ ਦੀ ਸਕਿਉਰਟੀ ਜਾਂ ਸੁਰੱਖਿਆ, ਏ ਦਾ ਇਕਨਾਮਿਕ ਡਿਵੈਲਪਮੈਂਟ ਯਾਨੀ ਆਰਥਕ ਵਿਕਾਸ, ਸੀ ਤੋਂ ਖੇਤਰ ਵਿਚ ਕੁਨੈਕਟਿਵਿਟੀ, ਯੂ ਤੋਂ ਯੂਨਿਟੀ ਯਾਨੀ ਏਕਤਾ, ਆਰ ਤੋਂ ਰਿਸਪੈਕਟ ਯਾਨੀ ਸਨਮਾਨ ਅਤੇ ਈ ਤੋਂ ਇਨਵਾਇਰਨਮੈਂਟ ਪ੍ਰੋਟੈਕਸ਼ਨ ਯਾਨੀ ਵਾਤਾਵਰਣ ਸੁਰੱਖਿਆ ਹੈ। ਇਸ ਖੇਤਰ ਵਿਚ ਆਵਾਜਾਈ ਗਲਿਆਰਿਆਂ ਰਾਹੀਂ ਸੰਪਰਕ ਸਥਾਪਤ ਕਰਨ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਸੰਪਰਕ ਦਾ ਅਰਥ ਸਿਰਫ਼ ਭੂਗੋਲਿਕ ਜੋੜ ਤੋਂ ਨਹੀਂ ਸਗੋਂ ਇਹ ਲੋਕਾਂ ਦਾ ਲੋਕਾਂ ਨਾਲ ਸਬੰਧ ਵੀ ਹੋਣਾ ਚਾਹੀਦਾ ਹੈ।
ਚੀਨ ਦੇ 'ਇਕ ਖੇਤਰ ਇਕ ਸੜਕ' ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ, 'ਭਾਰਤ ਅਜਿਹੇ ਪ੍ਰਾਜੈਕਟ ਦਾ ਸਵਾਗਤ ਕਰਦਾ ਹੈ ਜੋ ਮਜ਼ਬੂਤ ਅਤੇ ਪਾਰਦਰਸ਼ੀ ਹੋਵੇ ਅਤੇ ਜੋ ਮੈਂਬਰ ਦੇਸ਼ਾਂ ਦੀ ਖ਼ੁਦਮੁਖ਼ਤਾਰੀ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੀ ਹੋਵੇ। ਜ਼ਿਕਰਯੋਗ ਹੈ ਕਿ ਭਾਰਤ ਓਬੀਓਆਰ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੈ ਕਿਉਂਕਿ ਇਹ ਵਿਵਾਦਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਹੋ ਕੇ ਲੰਘਦੀ ਹੈ। ਮੋਦੀ ਨੇ ਖੇਤਰ ਦੇ ਆਰਥਕ ਵਿਕਾਸ ਲਈ ਸੰਪਰਕ ਨੂੰ ਅਹਿਮ ਕਾਰਨ ਦਸਿਆ।
Narendra Modi SCOਮੋਦੀ ਨੇ ਕਿਹਾ, 'ਅਸੀਂ ਇਕ ਵਾਰ ਫਿਰ ਉਹ ਦੌਰ ਵਿਚ ਪਹੁੰਚ ਗਏ ਹਨ ਜਿਥੇ ਭੌਤਿਕ ਅਤੇ ਡਿਜੀਟਲ ਸੰਪਰਕ ਭੂਗੋਲ ਦੀ ਪਰਿਭਾਸ਼ਾ ਬਦਲ ਰਿਹਾ ਹੈ, ਇਸ ਲਈ ਸਾਡੇ ਗੁਆਂਢੀਆਂ ਅਤੇ ਐਸਸੀਓ ਖੇਤਰ ਵਿਚ ਸੰਪਰਕ ਸਾਡੀ ਤਰਜੀਹ ਹੈ।' ਉਨ੍ਹਾਂ ਕਿਹਾ ਕਿ ਭਾਰਤ ਐਸਸੀਓ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਪਸੰਦ ਕਰੇਗਾ ਕਿਉਂਕਿ ਇਹ ਸਮੂਹ ਭਾਰਤ ਨੂੰ ਮੌਕਾ ਪ੍ਰਦਾਨ ਕਰਦਾ ਹੈ। ਐਸਸੀਓ ਵਿਚ ਸਾਰੇ ਅੱਠ ਮੈਂਬਰ ਦੇਸ਼ ਹਨ ਜੋ ਦੁਨੀਆਂ ਦੀ ਕਰੀਬ 42 ਫ਼ੀ ਸਦੀ ਆਬਾਦੀ ਅਤੇ ਜੀਡੀਪੀ ਦੇ 20 ਫ਼ੀ ਸਦੀ ਦੀ ਨੁਮਾਇੰਦਗੀ ਕਰਦੇ ਹਨ। (ਏਜੰਸੀ)