ਹਿੰਦੂ ਰਾਸ਼ਟਰਵਾਦ ਕਾਰਨ ਭਾਰਤ ਦਾ ਧਰਮਨਿਰਪੱਖ ਤਾਣਾ-ਬਾਣਾ ਖ਼ਤਰੇ 'ਚ!
Published : Sep 15, 2018, 8:39 am IST
Updated : Sep 15, 2018, 8:39 am IST
SHARE ARTICLE
Hindus
Hindus

ਅਮਰੀਕਾ ਦੀ ਸੰਸਦੀ ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਾਲ ਹੀ ਦੇ ਦਹਾਕਿਆਂ ਵਿਚ ਭਾਰਤ ਵਿਚ ਹਿੰਦੂ ਰਾਸ਼ਟਰਵਾਦ ਉਭਰਦਾ ਰਾਜਨੀਤਕ ਬਲ ਹੈ............

ਵਾਸ਼ਿੰਗਟਨ : ਅਮਰੀਕਾ ਦੀ ਸੰਸਦੀ ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਾਲ ਹੀ ਦੇ ਦਹਾਕਿਆਂ ਵਿਚ ਭਾਰਤ ਵਿਚ ਹਿੰਦੂ ਰਾਸ਼ਟਰਵਾਦ ਉਭਰਦਾ ਰਾਜਨੀਤਕ ਬਲ ਹੈ ਜਿਸ ਨਾਲ ਉਥੋਂ ਦੇ ਧਰਮਨਿਰਪੱਖ ਤਾਣੇ-ਬਾਣੇ ਦਾ ਨੁਕਸਾਨ ਹੋ ਰਿਹਾ ਹੈ। ਚੇਤਾਵਨੀ ਦਿਤੀ ਗਈ ਹੈ ਕਿ ਸੋਸ਼ਲ ਮੀਡੀਆ ਪਲੇਟਫ਼ਾਰਮ ਦੇਸ਼ ਵਿਚ ਬਹੁਗਿਣਤੀ ਵਰਗ ਦੀ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨੂੰ ਸਿੱਧੀ ਅਤੇ ਅਸਿੱਧੀ ਮਨਜ਼ੂਰੀ ਦਿੰਦੇ ਹਨ। ਕਾਂਗਰੇਸ਼ਨਲ ਰਿਸਰਚ ਸਰਵਿਸ ਨੇ ਅਪਣੀ ਰੀਪੋਰਟ ਵਿਚ ਕਥਿਤ ਧਰਮ-ਪ੍ਰੇਰਿਤ ਅਤਿਆਚਾਰ ਅਤੇ ਹਿੰਸਾ ਦੇ ਵੱਖ ਵੱਖ ਖੇਤਰਾਂ ਦਾ ਜ਼ਿਕਰ ਕੀਤਾ ਹੈ।

ਇਨ੍ਹਾਂ ਵਿਚ ਰਾਜ ਪਧਰੀ ਧਰਮ ਤਬਦੀਲੀ ਵਿਰੋਧੀ ਕਾਨੂੰਨ, ਗਊ ਰਾਖੀ ਲਈ ਕਾਨੂੰਨ ਹੱਥ ਵਿਚ ਲੈਣਾ, ਵਿਅਕੀਗਤ ਆਜ਼ਾਦੀ 'ਤੇ ਕਥਿਤ ਹਮਲੇ ਅਤੇ ਗ਼ੈਰ-ਸਰਕਾਰੀ ਜਥੇਬੰਦੀਆਂ ਦੀਆਂ ਮੁਹਿੰਮਾਂ ਨੂੰ ਭਾਰਤ ਦੀਆਂ ਧਰਮਨਿਰਪੱਖ ਰਵਾਇਤਾਂ ਲਈ ਹਾਨੀਕਾਰਕ ਮੰਨਿਆ ਗਿਆ ਹੈ। ਸੀਆਰਐਸ ਰੀਪੋਰਟ ਅਮਰੀਕੀ ਸੰਸਦ ਦੀ ਅਧਿਕਾਰਤ ਰੀਪੋਰਟ ਨਹੀਂ ਹੈ ਅਤੇ ਨਾ ਹੀ ਇਹ ਸੰਸਦ ਮੈਂਬਰਾਂ ਦੇ ਵਿਚਾਰਾਂ ਦੀ ਤਰਜਮਾਨੀ ਕਰਦੀ ਹੈ। ਇਸ ਤਰ੍ਹਾਂ ਦੀ ਰੀਪੋਰਟ ਆਜ਼ਾਦ ਮਾਹਰ ਸਮੂਹ ਤਿਆਰ ਕਰਦੇ ਹਨ ਤਾਕਿ ਸੰਸਦ ਮੈਂਬਰ ਇਸ 'ਤੇ ਗ਼ੌਰ ਕਰ ਸਕਣ ਅਤੇ ਢੁਕਵਾਂ ਫ਼ੈਸਲਾ ਲੈ ਸਕਣ।

ਰੀਪੋਰਟ ਦਾ ਸਿਰਲੇਖ ਹੈ, 'ਇੰਡੀਆ : ਰਿਲੀਜੀਅਸ ਫ਼ਰੀਡਮ ਇਸ਼ੂਜ਼'। ਕਿਹਾ ਗਿਆ ਹੈ, 'ਸੰਵਿਧਾਨ ਦੁਆਰਾ ਧਾਰਮਕ ਆਜ਼ਾਦੀ ਦੀ ਸਪੱਸ਼ਟ ਰੂਪ ਨਾਲ ਰਾਖੀ ਕੀਤੀ ਗਈ ਹੈ। ਭਾਰਤ ਦੀ ਆਬਾਦੀ ਵਿਚ ਹਿੰਦੂਆਂ ਦੀ ਗਿਣਤੀ ਸੱਭ ਤੋਂ ਜ਼ਿਆਦਾ ਹੈ। ਬੀਤੇ ਦਹਾਕਿਆਂ ਵਿਚ ਹਿੰਦੂ ਰਾਸ਼ਟਰਵਾਦ ਉਭਰਦਾ ਰਾਜਨੀਤਕ ਬਲ ਹੈ ਅਤੇ ਇਹ ਕਈ ਮਾਅਨਿਆਂ ਵਿਚ ਭਾਰਤ ਦੇ ਧਰਮਨਿਰਪੱਖ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੇ ਦੇਸ਼ ਦੀ ਧਾਰਮਕ ਆਜ਼ਾਦੀ 'ਤੇ ਨਵੇਂ ਹਮਲਿਆਂ ਦਾ ਕਾਰਨ ਬਣ ਰਿਹਾ ਹੈ।'

ਇਹ ਰੀਪੋਰਟ 30 ਅਗੱਸਤ ਦੀ ਹੈ ਅਤੇ ਇਸ ਦੀ ਕਾਪੀ ਇਸ ਖ਼ਬਰ ਏਜੰਸੀ ਨੂੰ ਵੀਰਵਾਰ ਨੂੰ ਮਿਲੀ। ਇਹ ਰੀਪੋਰਟ 'ਟੂ ਪਲੱਸ ਟੂ' ਗੱਲਬਾਤ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੇ ਮੈਂਬਰਾਂ ਲਈ ਤਿਆਰ ਕੀਤੀ ਗਈ ਸੀ। ਕਈ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਮਾਈਕ ਪੋਪਿਉ ਨੂੰ ਕਿਹਾ ਸੀ ਕਿ ਇਸ ਗੱਲਬਾਤ ਦੌਰਾਨ ਉਹ ਭਾਰਤੀ ਆਗੂਆਂ ਸਾਹਮਣੇ ਧਾਰਮਕ ਆਜ਼ਾਦੀ ਦਾ ਮੁੱਦਾ ਚੁੱਕਣ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement