
ਤੁਸੀਂ ਹੁਣ ਤੱਕ ਕਣਕ, ਗ੍ਰੀਨ ਐਪਲ ਨਾਲ ਬਣੀ ਵੋਡਕਾ ਦਾ ਮਜ਼ਾ ਤਾਂ ਲਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਵੋਡਕਾ ਬਾਰੇ ਦੱਸਣ ਜਾ ਰਹੇ ਹਾਂ ਜੋ CO2 ਨਾਲ ਬਣੀ ਹੈ।
ਅਮਰੀਕਾ: ਤੁਸੀਂ ਹੁਣ ਤੱਕ ਕਣਕ, ਗ੍ਰੀਨ ਐਪਲ ਨਾਲ ਬਣੀ ਵੋਡਕਾ ਦਾ ਮਜ਼ਾ ਤਾਂ ਲਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਵੋਡਕਾ ਬਾਰੇ ਦੱਸਣ ਜਾ ਰਹੇ ਹਾਂ ਜੋ ਕਾਰਬਨ ਡਾਇਆਕਸਾਇਡ (CO2) ਨਾਲ ਬਣੀ ਹੈ। ਅਮਰੀਕਾ ਦੀ ਸਟਾਰਟਅੱਪ ਕੰਪਨੀ ਏਅਰ ਕੋ ਨੇ ਹਵਾ ਨਾਲ ਵੋਡਕਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਏਅਰ ਕੋ ਨੇ ਹਵਾ ਨਾਲ ਦੁਨੀਆਂ ਦੀ ਪਹਿਲੀ ਕਾਰਬਨ ਨੈਗੇਟਿਵ ਵੋਡਕਾ ਤਿਆਰ ਕੀਤੀ ਹੈ।
World's First Carbon-Negative Vodka
ਹਵਾ ਵਿਚ ਮੌਜੂਦ ਕਾਰਬਨ ਡਾਇਆਕਸਾਇਨ ਨੂੰ ਸੋਲਰ ਪਾਵਰ ਮਸ਼ੀਨ ਨਾਲ ਇਥੇਨਾਲ ਵਿਚ ਬਦਲ ਕੇ ਇਸ ਨੂੰ ਬਣਾਇਆ ਗਿਆ ਹੈ। ਦੱਸ ਦਈਏ ਕਿ ਇਸ ਵੋਡਕਾ ਦਾ ਸੁਆਦ ਵੀ ਬਾਕੀ ਵੋਡਕਾ ਨਾਲੋਂ ਕਾਫ਼ੀ ਅਲੱਗ ਹੈ। ਇਹ ਸਟਾਰਟਅੱਪ ਕੰਪਨੀ ਅਪਣੀ ਖੋਜ ਲਈ ਕਾਫੀ ਮਸ਼ਹੂਰ ਹੈ ਅਤੇ ਇਸ ਦੇ ਉਤਪਾਦ ਹਰ ਥਾਂ ਮਿਲਣੇ ਬੇਹੱਦ ਮੁਸ਼ਕਿਲ ਹੈ। ਇਸ ਦੀ ਬੋਤਲ ਨੂੰ ਤਿਆਰ ਕਰਨ ਵਿਚ ਲੱਗੀ ਕਾਰਬਨ ਡਾਇਆਕਸਾਈਡ ਦੀ ਮਾਤਰਾ ਇਕ ਦਿਨ ਵਿਚ 8 ਦਰੱਖਤਾਂ ਜ੍ਹਿੰਨੀ CO2 ਦੇ ਬਰਾਬਰ ਹੈ।
World's First Carbon-Negative Vodka
ਵੋਡਕਾ ਦੀ ਹਰ ਬੋਤਲ ਵਿਚ 0.4 ਕਿਲੋ ਕਾਰਬਨ ਡਾਇਆਕਸਾਈਡ ਦੀ ਵਰਤੋਂ ਹੁੰਦੀ ਹੈ। ਇਕ ਇਲੈਕਟ੍ਰੋਕੈਮਿਸਟ ਅਤੇ ਸਟਾਟਰਟਅੱਪ ਦੇ ਫਾਂਊਡਰ ਸਟੈਫੋਰਡ ਸ਼ੀਹਾਨ ਨੇ ਦੱਸਿਆ ਕਿ ਉਹਨਾਂ ਦੀ ਤਕਨੀਕ ਸ਼ਰਾਬ ਬਣਾਉਣ ਲਈ ਬਿਜਲੀ ਦੇ ਨਾਲ ਨਾਲ ਕਾਰਬਨ ਡਾਇਆਕਸਾਈਡ ਅਤੇ ਪਾਣੀ ਦੀ ਵਰਤੋਂ ਵੀ ਕਰਦੀ ਹੈ। ਕੰਪਨੀ ਦੇ ਇਕ ਹੋਰ ਫਾਊਂਡਰ ਗ੍ਰੇਗਰੀ ਨੇ ਕਿਹਾ ਕਿ ਇਹ ਵੋਡਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹੋਰ ਵੋਡਕਾ ਦੀ ਤੁਲਨਾ ਵਿਚ ਸ਼ੁੱਧ ਵੀ ਹੈ। ਇਹ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਕਾਰਬਨ ਨੈਗੇਟਿਵ ਦੀ ਵੋਡਕਾ ਦੀ ਇਕ ਬੋਤਲ ਦੀ ਕੀਮਤ 4700 ਰੁਪਏ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।